ਕੀਟਨਾਸ਼ਕਾਂ ਤੋਂ ਛੁਟਕਾਰਾ ਕਿੰਜ ਪਾਈਏ?

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਅੱਜਕਲ੍ਹ ਬਾਜ਼ਾਰ ਵਿਚ ਜੋ ਵੀ ਫੱਲ ਮੌਜੂਦ ਹਨ ਉਨ੍ਹਾਂ ਵਿਚ ਕੀਟਨਾਸ਼ਕ ਰਸਾਇਣਾਂ ਦਾ ਪ੍ਰਯੋਗ ਹੋ ਰਿਹਾ ਹੈ। ਪਾਣੀ ਨਾਲ ਧੋਣ ਉੱਤੇ ਵੀ ਇਹ ਰਸਾਇਣ ਫਲਾਂ ਤੋਂ ਹਟਦੇ ਨਹੀਂ

File Photo

ਅੱਜਕਲ੍ਹ ਬਾਜ਼ਾਰ ਵਿਚ ਜੋ ਵੀ ਫੱਲ ਮੌਜੂਦ ਹਨ ਉਨ੍ਹਾਂ ਵਿਚ ਕੀਟਨਾਸ਼ਕ ਰਸਾਇਣਾਂ ਦਾ ਪ੍ਰਯੋਗ ਹੋ ਰਿਹਾ ਹੈ। ਪਾਣੀ ਨਾਲ ਧੋਣ ਉੱਤੇ ਵੀ ਇਹ ਰਸਾਇਣ ਫਲਾਂ ਤੋਂ ਹਟਦੇ ਨਹੀਂ ਅਤੇ ਜਦੋਂ ਤੁਸੀ ਫਲਾਂ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਵਿਚ ਜਾ ਕੇ ਤੁਹਾਨੂੰ ਬੀਮਾਰ ਕਰਦੇ ਹਨ। ਪਰ ਇਕ ਆਸਾਨ ਤਰੀਕਾ ਹੈ ਜਿਸ ਦੇ ਪ੍ਰਯੋਗ ਨਾਲ ਆਸਾਨੀ ਨਾਲ ਫਲਾਂ ਵਿਚ ਮੌਜੂਦ ਰਸਾਇਣਾਂ ਤੋਂ ਛੁਟਕਾਰਾ ਮਿਲ ਸਕਦਾ ਹੈ।

ਸੱਭ ਤੋਂ ਪਹਿਲਾਂ ਫਲਾਂ ਅਤੇ ਸਬਜ਼ੀਆਂ ਨੂੰ ਇਕ ਜਗ੍ਹਾ ਇਕੱਠੇ ਕਰ ਲਉ। ਜਿੰਨੇ ਫੱਲ ਹੋਣ ਓਨੇ ਵੱਡੇ ਭਾਂਡੇ ਵਿਚ ਇਨ੍ਹਾਂ ਨੂੰ ਪਾ ਕੇ ਉਸ ਵਿਚ ਪਾਣੀ 'ਚ ਡੋਬ ਦਿਉ। ਇਸ ਵਿਚ ਇਕ ਵੱਡਾ ਚਮਚ ਸਿਰਕਾ ਪਾ ਕੇ 15 ਮਿੰਟਾਂ ਲਈ ਰੱਖੋ ਅਤੇ ਫਿਰ ਇਨ੍ਹਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਲਉ। ਇਕ ਜਾਂਚ ਦੀ ਮੰਨੀਏ ਤਾਂ ਫਲਾਂ ਵਿਚ ਮੌਜੂਦ ਕੀਟਾਨਾਸ਼ਕ ਨੂੰ ਹਟਾਉਣ ਲਈ ਸਿਰਕਾ ਸੱਭ ਤੋਂ ਜ਼ਿਆਦਾ ਭਰੋਸੇਮੰਦ ਹੈ ਅਤੇ ਇਹ ਲਗਭਗ 98 ਫ਼ੀ ਸਦੀ ਕੀਟਨਾਸ਼ਕਾਂ ਨੂੰ ਫਲਾਂ ਤੋਂ ਹਟਾ ਦਿੰਦਾ ਹੈ।