ਗੇਂਦੇ ਦੇ ਫੁੱਲ ਦੀ ਸੁਚੱਜੀ ਖੇਤੀ, ਜਾਣੋ ਬਿਜਾਈ ਤੋਂ ਲੈ ਕੇ ਕਟਾਈ ਤੱਕ ਦੀ ਪੂਰੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਇਹ ਫੁੱਲ ਆਮ ਤੋਰ ਤੇ ਭਾਰਤ ਵਿੱਚ ਪਾਇਆ ਜਾਂਦਾ ਹੈ।ਇਹ ਬਹੁਤ ਹੀ ਮਹੱਤਵਪੂਰਨ ਫੁੱਲ ਹੈ ਜੋ ਕਿ ਧਾਰਮਿਕ ਅਤੇ ਸਮਾਜਿਕ ਕਾਰਜ ਵਿੱਚ ਵਿਆਪਕ ਤੋਰ ਤੇ

Marigold Flower Cultivation

ਇਹ ਫੁੱਲ ਆਮ ਤੋਰ ਤੇ ਭਾਰਤ ਵਿੱਚ ਪਾਇਆ ਜਾਂਦਾ ਹੈ।ਇਹ ਬਹੁਤ ਹੀ ਮਹੱਤਵਪੂਰਨ ਫੁੱਲ ਹੈ ਜੋ ਕਿ ਧਾਰਮਿਕ ਅਤੇ ਸਮਾਜਿਕ ਕਾਰਜ ਵਿੱਚ ਵਿਆਪਕ ਤੋਰ ਤੇ ਵਰਤਿਆ ਜਾਂਦਾ ਹੈ। ਇਹ ਫਸਲ ਹੋਰਨਾਂ ਫਸਲਾਂ ਨੂੰ ਕੀਟਾਂ ਦੇ ਹਮਲੇ ਤੋਂ ਬਚਾਉਣ ਲਈ ਵਰਤੀ ਜਾਂਦੀ ਹੈ। ਇਹ ਘੱਟ ਸਮੇਂ ਵਾਲੀ ਫਸਲ ਹੈ, ਜਿਸ ਤੇ ਲਾਗਤ ਘੱਟ ਹੁੰਦੀ ਹੈ, ਇਹ ਭਾਰਤ ਦੀ ਪ੍ਰਸਿੱਧ ਫਸਲ ਹੈ। ਗੇਂਦੇ ਦੇ ਫੁੱਲ ਦਾ ਆਕਾਰ ਅਤੇ ਰੰਗ ਆਕਰਸ਼ਕ ਹੁੰਦਾ ਹੈ।

ਇਸਦੀ ਖੇਤੀ ਆਸਾਨ ਹੋਣ ਕਾਰਨ ਇਹ ਫਸਲ ਬਹੁਤ ਸਾਰੇ ਕਿਸਾਨਾਂ ਦੁਆਰਾ ਅਪਨਾਈ ਜਾਂਦੀ ਹੈ। ਰੰਗ ਅਤੇ ਆਕਾਰ ਦੇ ਅਧਾਰ ਤੇ ਇਸ ਦੀਆਂ ਮੁੱਖ ਦੋ ਕਿਸਮਾਂ ਅਫਰੀਕਨ ਗੇਂਦਾ ਅਤੇ ਫਰੈਂਚ ਗੇਂਦਾ ਹਨ। ਫਰੈਂਚ ਗੇਂਦੇ ਦੇ ਪੌਦੇ ਅਤੇ ਇਸਦੇ ਫੁੱਲਾਂ ਦਾ ਆਕਾਰ ਅਫਰੀਕਨ ਗੇਂਦੇ ਦੇ ਮੁਕਾਬਲੇ ਛੋਟਾ ਹੁੰਦਾ ਹੈ। ਭਾਰਤ ਵਿੱਚ ਮਹਾਂਰਾਸ਼ਟਰ, ਕਰਨਾਟਕ, ਗੁਜਰਾਤ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਗੇਂਦੇ ਦੀ ਪੈਦਾਵਾਰ ਲਈ ਮੁੱਖ ਹਨ। ਇਸ ਫਸਲ ਦੀ ਖਰੀਦਾਰੀ ਸਭ ਤੋਂ ਵੱਧ ਦੁਸ਼ਹਿਰਾ ਅਤੇ ਦਿਵਾਲੀ ਇਨ੍ਹਾਂ ਦੋ ਤਿਉਹਾਰਾਂ ਤੇ ਕੀਤੀ ਜਾਂਦੀ ਹੈ।

ਮਿੱਟੀ - ਇਸਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ। ਇਹ ਵਧੀਆ ਨਿਕਾਸ ਵਾਲੀ ਉਪਜਾਊ ਮਿੱਟੀ ਵਿੱਚ ਬਹੁਤ ਵਧੀਆ ਉਗਦੀ ਹੈ। ਮਿੱਟੀ ਵਧੀਆ ਨਿਕਾਸ ਵਾਲੀ ਹੋਣੀ ਚਾਹੀਦੀ ਹੈ, ਇਹ ਫਸਲ ਪਾਣੀ ਨੂੰ ਰੋਕਣ ਵਾਲੀ ਮਿੱਟੀ ਵਿੱਚ ਸਥਿਰ ਨਹੀਂ ਰਹਿ ਸਕਦੀ। ਮਿੱਟੀ ਦੀ pH 6.5 ਤੋਂ 7.5 ਹੋਣੀ ਚਾਹੀਦੀ ਹੈ। ਤੇਜ਼ਾਬੀ ਅਤੇ ਖਾਰੀ ਮਿੱਟੀ ਇਸ ਦੀ ਖੇਤੀ ਲਈ ਅਨੁਕੂਲ ਨਹੀਂ ਹੈ। ਫਰੈਂਚ ਗੇਂਦੇ ਦੀ ਕਿਸਮ ਹਲਕੀ ਮਿੱਟੀ ਵਿੱਚ ਵਧੀਆ ਵਿਕਾਸ ਕਰਦੀ ਹੈ, ਜਦ ਕਿ ਅਫਰੀਕਨ ਗੇਂਦੇ ਦੀ ਕਿਸਮ ਜਿਆਦਾ ਜੈਵਿਕ ਖਾਦ ਵਾਲੀ ਮਿੱਟੀ ਵਿੱਚ ਵਿਕਾਸ ਕਰਦੀ ਹੈ।

ਖੇਤ ਦੀ ਤਿਆਰੀ - ਮਿੱਟੀ ਨੂੰ ਭੁਰਭੂਰਾ ਹੋਣ ਤੱਕ ਖੇਤ ਨੂੰ ਜੋਤੋ। ਮਿੱਟੀ ਦੀ ਉਪਜਾੳ ਸ਼ਕਤੀ ਵਧਾੳਣ ਲਈ ਆਖਿਰ ਵਿੱਚ ਖੇਤ ਜੋਤਣ ਦੇ ਸਮੇਂ 250 ਕੁਇੰਟਲ ਰੂੜੀ ਦੀ ਖਾਦ ਅਤੇ ਗਾਂ ਦਾ ਗੋਬਰ ਮਿੱਟੀ 'ਚ ਮਿਲਾਓ।

ਬਿਜਾਈ ਦਾ ਸਮਾਂ - ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ। ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ।

ਫਾਸਲਾ - ਨਰਸਰੀ ਬੈੱਡ  3x1 ਮੀਟਰ ਆਕਾਰ ਦੇ ਤਿਆਰ ਕਰੋਂ। ਗਾਂ ਦਾ ਗੋਬਰ ਮਿਲਾਓ। ਬੈੱਡਾ ਨੂੰ ਪਾਣੀ ਦਿਓ ਅਤੇ ਨਮੀ ਬਣਾਏ ਰੱਖੋ। ਸੁੱਕੇ ਫੁੱਲਾਂ ਦਾ ਚੂਰਾ ਕਰਕੇ ਉਨ੍ਹਾਂ ਨੂੰ ਕਤਾਰਾਂ ਅਤੇ ਬੈੱਡਾ ਤੇ ਛਿੱੜਕ ਦਿਓ। ਜਦੋਂ ਪੌਦਿਆਂ ਦਾ ਕੱਦ 10-15  ਸੈ.ਮੀ. ਹੋ ਜਾਵੇਂ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ। ਫਰੈਂਚ ਕਿਸਮ ਨੂੰ 35x35 ਸੈ.ਮੀ. ਅਤੇ ਅਫਰੀਕੀ ਕਿਸਮ ਨੂੰ 45x45 ਸੈ.ਮੀ, ਦੇ ਫਾਸਲੇ ਤੇ ਪਨੀਰੀ ਲਾਉ।

ਬੀਜ ਦੀ ਡੂੰਘਾਈ - ਨਰਸਰੀ ਬੈੱਡਾ ਤੇ ਬੀਜਾਂ ਦਾ ਛਿੱੜਕਾਅ ਕਰੋਂ।

ਬਿਜਾਈ ਦਾ ਢੰਗ - ਬਿਜਾਈ ਦੇ ਲਈ ਪਨੀਰੀ ਵਾਲੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ। ਇੱਕ ਏਕੜ ਖੇਤ ਵਿੱਚ 600 ਗ੍ਰਾਮ ਤੋਂ 800 ਗ੍ਰਾਮ ਬੀਜਾਂ ਦੀ ਲੌੜ ਹੁੰਦੀ ਹੈ।
ਜਦੋ ਫਸਲ 30-45 ਦਿਨ ਦੀ ਹੋ ਜਾਵੇਂ, ਤਾਂ ਇਸਨੂੰ ਸਿਰੇ ਤੋਂ ਕੱਟ ਦਿਓ। ਇਸ ਨਾਲ ਪੌਦੇ ਨੂੰ ਝਾੜੀਦਾਰ ਅਤੇ ਸੰਘਣਾ ਹੋਣ ਚ ਮਦਦ ਮਿਲਦੀ ਹੈ, ਇਸ ਨਾਲ ਫੁੱਲਾਂ ਦੀ ਕੁਆਲਿਟੀ ਅਤੇ ਵਧੀਆ ਆਕਾਰ ਮਿਲਦਾ ਹੈ।

ਬੀਜ ਦੀ ਸੋਧ - ਬਿਜਾਈ ਦੇ ਪਹਿਲੇ ਬੀਜਾਂ ਨੂੰ ਏਜ਼ੋਸਪੀਰਿਅਮ 200 ਗ੍ਰਾਮ ਨੂੰ 50 ਮਿ.ਲੀ. ਚਾਵਲ ਦੇ ਦਲੀਏ ਵਿੱਚ ਮਿਲਾ ਕੇ ਸੋਧੋ।
ਸਿੰਚਾਈ - ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਤੁਰੰਤ ਸਿੰਚਾਈ ਕਰੋਂ। ਕਲੀ ਬਣਨ ਤੋਂ ਲੈ ਕੇ ਕਟਾਈ ਤੱਕ ਦੀ ਸਥਿਤੀ  ਸਿੰਚਾਈ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ। ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ 4-5 ਦਿਨਾਂ ਦੇ ਅੰਤਰਾਲ ਤੇ ਲਗਾਤਾਰ ਸਿੰਚਾਈ ਕਰਨਾ ਜਰੂਰੀ ਹੁੰਦਾ ਹੈ।

ਪੌਦੇ ਦੀ ਦੇਖਭਾਲ ਕੀੜੇ ਮਕੋੜੇ ਅਤੇ ਰੋਕਥਾਮ
ਮਿਲੀ ਬੱਗ: ਇਹ ਪੱਤਿਆਂ, ਤਣਿਆਂ ਅਤੇ ਨਵੇਂ  ਪੱਤਿਆਂ 'ਤੇ ਦੇਖਿਆ ਜਾਂਦਾ ਹੈ। ਇਹ ਪੱਤਿਆਂ ਉੱਤੇ ਸ਼ਹਿਦ ਵਰਗਾ ਪਦਾਰਥ ਛੱਡਦਾ ਹੈ। ਉਸ 'ਤੇ ਬਾਅਦ ਵਿੱਚ ਕਾਲੇ ਰੰਗ ਦੀ ਫੰਗਸ ਹੁੰਦੀ ਹੈ, ਜਿਸ ਨੂੰ ਉੱਲੀ  ਵੀ ਕਿਹਾ ਜਾਂਦਾ ਹੈ। ਜੇਕਰ ਇਸ ਦਾ ਹਮਲਾ ਦਿਖੇ ਤਾਂ ਡਾਈਮੈਥੋਏਟ 2 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ 'ਚ ਮਿਲਾ ਕੇ ਸਪਰੇਅ ਕਰੋ।

ਫਸਲ ਦੀ ਕਟਾਈ - ਕਿਸਮ ਦੇ ਆਧਾਰ ਤੇ ਗੇਂਦਾ 2 ਤੋਂ 2.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ। ਫਰੈਂਚ ਗੇਂਦੇ ਦੀ ਕਿਸਮ 1.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਜਦਕਿ ਅਫਰੀਕੀ ਗੇਂਦੇ ਦੀ ਕਿਸਮ ਦੋ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ। ਜਦੋਂ ਗੇਂਦੇ ਦੇ ਫੁੱਲ ਪੂਰਾ ਆਕਾਰ ਲੈ ਲੈਣ ਤਾਂ ਉਸ ਸਮੇਂ ਇਨ੍ਹਾਂ ਨੂੰ ਤੋੜ ਲਓ। ਤੁੜਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕਰੋਂ। ਫੁੱਲਾਂ ਦੀ ਤੁੜਾਈ ਤੋਂ ਪਹਿਲਾਂ ਸਿੰਚਾਈ ਕਰੋਂ, ਇਸ ਨਾਲ ਫੁੱਲਾਂ ਦੀ ਕੁਆਲਿਟੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।

ਕਟਾਈ ਤੋਂ ਬਾਅਦ - ਕਟਾਈ ਤੋਂ ਬਾਅਦ ਫੁੱਲਾਂ ਨੂੰ ਬਾਂਸ ਦੀ ਟੋਕਰੀ ਜਾਂ ਬੋਰੀਆਂ ਵਿੱਚ ਪੈਕ ਕਰਕੇ ਲੋਕਲ ਜਾਂ ਲੰਬੀ ਦੂਰੀ ਵਾਲੇ ਸਥਾਨਾਂ ਤੇ ਭੇਜ ਦਿਓ। ਵਰਖਾ ਦੇ ਦਿਨਾਂ ਵਿੱਚ ਤਾਜ਼ੇ ਫੁੱਲਾਂ ਦੀ ਪੈਦਾਵਾਰ 80-90 ਕੁਇੰਟਲ ਪ੍ਰਤੀ ਏਕੜ ਅਤੇ ਸਰਦੀਆਂ ਵਿੱਚ 60-70 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।