ਪੜ੍ਹੋ ਸ਼ੰਖਪੁਸ਼ਪੀ ਜੜ੍ਹੀ-ਬੂਟੀ ਦੇ ਫਾਇਦੇ ਤੇ ਬਿਜਾਈ ਤੋਂ ਕਟਾਈ ਤੱਕ ਦੀ ਪੂਰੀ ਜਾਣਕਾਰੀ
ਘਰ ਵਿਚ ਹੀ ਕਰੋ ਸ਼ੰਖਪੁਸ਼ਪੀ ਜੜ੍ਹੀ-ਬੂਟੀ ਦੀ ਖੇਤੀ
ਸ਼ੰਖਪੁਸ਼ਪੀ ਨੂੰ ਬਹੁਤ ਹੀ ਮਹੱਤਵਪੂਰਨ ਜੜ੍ਹੀ-ਬੂਟੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਕਿਉਂਕਿ ਇਸ ਤੋਂ ਬਹੁਤ ਸਾਰੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸਦੀ ਵਰਤੋਂ ਜ਼ਿਆਦਾਤਰ ਆਯੁਰਵੈਦਿਕ ਦਵਾਈਆਂ ਲਈ ਕੀਤੀ ਜਾਂਦੀ ਹੈ। ਇਸਦੇ ਸਾਰੇ ਭਾਗਾਂ, ਜਿਵੇਂ ਕਿ ਪੱਤੇ, ਜੜ੍ਹਾਂ, ਤਣੇ ਅਤੇ ਹੋਰ ਵਿਕਸਿਤ ਭਾਗਾਂ ਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ।
ਸ਼ੰਖਪੁਸ਼ਪੀ ਤੋਂ ਤਿਆਰ ਦਵਾਈਆਂ ਨੂੰ ਦਮਾ, ਬ੍ਰੋਂਕਾਈਟਿਸ, ਉਨੀਂਦਰੇ, ਮਾਨਸਿਕ ਬਿਮਾਰੀਆਂ, ਹੈਮੇਟੇਮਿਸਿਸ, ਕਬਜ਼ ਅਤੇ ਛਾਲਿਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਹ ਇੱਕ ਸਦਾਬਹਾਰ ਜੜ੍ਹੀ-ਬੂਟੀ ਹੈ, ਜਿਸ ਦਾ ਔਸਤਨ ਕੱਦ 2-3 ਇੰਚ ਹੁੰਦਾ ਹੈ। ਇਸਦੇ ਪੱਤੇ ਲੰਬੂਤਰੇ, ਫੁੱਲ ਨੀਲੇ ਰੰਗ ਦੇ ਅਤੇ 6-10 ਕਾਲੇ ਬੀਜ ਹੁੰਦੇ ਹਨ। ਇਹ ਮੁੱਖ ਤੌਰ 'ਤੇ ਭਾਰਤ, ਸ਼੍ਰੀਲੰਕਾ ਅਤੇ ਮਿਆਂਮਾਰ ਵਿੱਚ ਉਗਾਈ ਜਾਂਦੀ ਹੈ। ਭਾਰਤ ਵਿੱਚ ਤੁਲਸੀ ਮਹਿਰੌਨੀ ਅਤੇ ਲਲਿਤਪੁਰ ਦੇ ਜੰਗਲਾਂ ਵਿੱਚ ਸਭ ਤੋਂ ਵੱਧ ਪਾਈ ਜਾਂਦੀ ਹੈ।
ਮਿੱਟੀ- ਇਹ ਫਸਲ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਵਧੀਆ ਨਿਕਾਸ ਵਾਲੀ ਕਾਲੀ ਤੋਂ ਦੋਮਟ ਮਿੱਟੀ ਵਿੱਚ ਉਗਾਈ ਜਾਂਦੀ ਹੈ। ਇਹ ਲਾਲ ਰੇਤਲੀ-ਦੋਮਟ ਮਿੱਟੀ ਵਿੱਚ ਵਧੇਰੇ ਪੈਦਾਵਾਰ ਦਿੰਦੀ ਹੈ। ਇਹ ਫਸਲ ਵਧੀਆ ਨਿਕਾਸ ਵਾਲੀ ਦਰਮਿਆਨੀ ਜ਼ਮੀਨ 'ਤੇ ਵੀ ਉੱਗ ਸਕਦੀ ਹੈ। ਇਸ ਫਸਲ ਲਈ ਉਚਿੱਤ pH 5.5-7 ਹੋਣਾ ਚਾਹੀਦਾ ਹੈ।
ਪ੍ਰਸਿੱਧ ਕਿਸਮਾਂ
Sodhala: ਇਸ ਕਿਸਮ ਦੇ ਫੁੱਲ ਚਿੱਟੇ ਅਤੇ ਨੀਲੇ ਰੰਗ ਦੇ ਹੁੰਦੇ ਹਨ।
Vishnukarnta (Evolovulus alsinoides): ਇਸ ਕਿਸਮ ਦੇ ਫੁੱਲ ਨੀਲੇ ਰੰਗ ਦੇ ਹੁੰਦੇ ਹਨ।
ਖੇਤ ਦੀ ਤਿਆਰੀ - ਸ਼ੰਖਪੁਸ਼ਪੀ ਦੀ ਖੇਤੀ ਲਈ ਮਈ ਮਹੀਨੇ ਵਿੱਚ ਪੱਧਰੀ ਜ਼ਮੀਨ ਦੀ ਲੋੜ ਹੁੰਦੀ ਹੈ। ਖੇਤ ਦੀ ਤਿਆਰੀ ਲਈ ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ ਦੋ ਵਾਰ ਵਾਹੋ। ਮਾਨਸੂਨ ਤੋਂ ਪਹਿਲਾਂ 40-60 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ। ਜ਼ਮੀਨ ਨੂੰ ਲੋੜ ਅਨੁਸਾਰ ਲੰਬੇ ਅਤੇ ਚੌੜੇ ਬੈੱਡਾਂ ਵਿੱਚ ਵੰਡ ਲਓ।
ਬਿਜਾਈ ਦਾ ਸਮਾਂ - ਇਸਦੀ ਬਿਜਾਈ ਮਾਨਸੂਨ ਦੀ ਪਹਿਲੀ ਵਰਖਾ ਤੋਂ ਬਾਅਦ ਭਾਵ ਜੁਲਾਈ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ।
ਫਾਸਲਾ - ਕਤਾਰਾਂ ਵਿੱਚਲਾ ਫਾਸਲਾ 30x30 ਸੈ.ਮੀ. ਰੱਖੋ।
ਬਿਜਾਈ ਦਾ ਢੰਗ - ਇਸਦੀ ਬਿਜਾਈ ਬੀਜਾਂ ਦਾ ਛਿੱਟਾ ਦੇ ਕੇ ਜਾਂ ਪਨੀਰੀ ਲਾ ਕੇ ਕੀਤੀ ਜਾਂਦੀ ਹੈ।
ਸ਼ੰਖਪੁਸ਼ਪੀ ਦੇ ਬੀਜਾਂ ਨੂੰ ਲੋੜ ਅਨੁਸਾਰ ਲੰਬੇ ਅਤੇ ਚੌੜੇ ਬੈੱਡਾਂ 'ਤੇ ਬੀਜੋ। ਬਿਜਾਈ ਤੋਂ ਬਾਅਦ ਨਮੀ ਲਈ ਬੀਜਾਂ 'ਤੇ ਪਾਣੀ ਦੀ ਸਪਰੇਅ ਕਰੋ। 25-30 ਦਿਨ ਬਾਅਦ ਮੁੱਖ ਖੇਤ ਵਿੱਚ ਰੋਪਣ ਕਰੋ। ਰੋਪਣ ਸਮੇਂ 30x30 ਸੈ.ਮੀ. ਦਾ ਫਾਸਲਾ ਰੱਖੋ। ਰੋਪਣ ਤੋਂ ਬਾਅਦ ਖੇਤ ਦੀ ਨਮੀ ਲਈ ਹਲਕੀ ਸਿੰਚਾਈ ਕਰੋ।
ਬੀਜ ਦੀ ਮਾਤਰਾ - ਵਧੀਆ ਵਿਕਾਸ ਲਈ, ਛਿੱਟੇ ਦੁਆਰਾ ਬਿਜਾਈ ਕਰਨ ਲਈ 4-6 ਕਿਲੋ ਬੀਜ ਪ੍ਰਤੀ ਏਕੜ ਲਈ ਵਰਤੋਂ ਕਰੋ।
ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ
ਸ਼ੰਖਪੁਸ਼ਪੀ ਦੇ ਬੀਜ ਤਿਆਰ ਕੀਤੇ ਗਏ ਲੋੜ ਅਨੁਸਾਰ ਲੰਬੇ ਅਤੇ ਚੌੜੇ ਬੈੱਡਾਂ ਤੇ ਬੀਜੋ। ਬਿਜਾਈ ਤੋਂ ਬਾਅਦ ਬੀਜਾਂ ਤੇ ਨਮੀ ਲਈ ਪਾਣੀ ਦੀ ਸਪਰੇਅ ਕਰੋ। ਬਿਜਾਈ ਤੋਂ 25-30 ਦਿਨ ਬਾਅਦ ਮੁੱਖ ਖੇਤ ਵਿੱਚ ਰੋਪਣ ਕੀਤਾ ਜਾਂਦਾ ਹੈ। ਰੋਪਣ ਸਮੇਂ 30x30 ਸੈ.ਮੀ. ਦਾ ਫਾਸਲਾ ਰੱਖੋ। ਰੋਪਣ ਤੋਂ ਬਾਅਦ ਖੇਤ ਵਿੱਚ ਨਮੀ ਬਾਈ ਰੱਖਣ ਲਈ ਹਲਕੀ ਸਿੰਚਾਈ ਕਰੋ।
ਖਾਦਾਂ - ਖੇਤ ਦੀ ਤਿਆਰੀ ਸਮੇਂ ਜੈਵਿਕ ਖਾਦ ਭਾਵ ਰੂੜੀ ਦੀ ਖਾਦ ਦੋ ਵਾਰ ਪਾਓ। ਪਹਿਲੀ ਵਾਰ ਵਾਹੀ ਸਮੇਂ ਪਾਓ ਅਤੇ ਫਿਰ ਬਿਜਾਈ ਸਮੇਂ ਦੂਜੀ ਵਾਰ ਪਾਓ। ਇਸ ਫਸਲ ਨੂੰ ਖਾਦਾਂ ਦੀ ਲੋੜ ਨਹੀਂ ਹੁੰਦੀ, ਕਿਉਂਕਿ ਇਸਦੀ ਖੇਤੀ ਖਾਲੀ ਜਾਂ ਦਰਮਿਆਨੇ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ।
ਨਦੀਨਾਂ ਦੀ ਰੋਕਥਾਮ - ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਬਾਰ-ਬਾਰ ਗੋਡੀ ਕਰੋ। ਮੁੱਖ ਤੌਰ 'ਤੇ 2-3 ਗੋਡੀਆਂ ਕਰੋ। ਪਹਿਲੀ ਗੋਡੀ ਬਿਜਾਈ ਤੋਂ 15-20 ਦਿਨ ਬਾਅਦ ਅਤੇ ਦੂਜੀ ਗੋਡੀ ਪਹਿਲੀ ਗੋਡੀ ਤੋਂ 1-2 ਮਹੀਨੇ ਬਾਅਦ ਕਰੋ।
ਸਿੰਚਾਈ - ਵਰਖਾ ਰੁੱਤ ਵਿੱਚ ਜ਼ਿਆਦਾ ਸਿੰਚਾਈ ਦੀ ਲੋੜ ਨਹੀ ਹੁੰਦੀ, ਪਰ ਖੁਸ਼ਕ ਮੌਸਮ ਵਿੱਚ ਬਚਾਅ ਲਈ ਸਿੰਚਾਈ ਕਰਦੇ ਰਹੋ।
ਫਸਲ ਦੀ ਕਟਾਈ - ਇਹ ਪੌਦੇ ਰੋਪਣ ਤੋਂ 4-5 ਮਹੀਨੇ ਬਾਅਦ ਜਨਵਰੀ-ਮਈ ਮਹੀਨੇ ਵਿੱਚ ਪੈਦਾਵਾਰ ਦੇਣੀ ਸ਼ੁਰੂ ਕਰ ਦਿੰਦੇ ਹਨ। ਪਹਿਲਾਂ ਅਕਤੂਬਰ ਮਹੀਨੇ ਵਿੱਚ ਇਸਦੇ ਫੁੱਲ ਨਿਕਲਣਾ ਸ਼ੁਰੂ ਹੁੰਦੇ ਹਨ ਅਤੇ ਫਿਰ ਬੀਜ ਦਸੰਬਰ ਮਹੀਨੇ ਵਿੱਚ ਤਿਆਰ ਹੁੰਦੇ ਹਨ। ਇਸਦੀ ਪੁਟਾਈ ਲਈ ਪਹਿਲਾਂ ਖੇਤ ਨੂੰ ਪਾਣੀ ਲਗਾਓ ਅਤੇ ਫਿਰ ਪੂਰੇ ਪੌਦੇ ਨੂੰ ਜੜ੍ਹਾਂ ਤੋਂ ਪੁੱਟ ਲਓ। ਨਵੇਂ ਉਤਪਾਦ ਲਈ ਪੂਰਾ ਪੌਦਾ ਵਰਤਿਆ ਜਾਂਦਾ ਹੈ
ਕਟਾਈ ਤੋਂ ਬਾਅਦ - ਪੁਟਾਈ ਤੋਂ ਬਾਅਦ ਪੌਦੇ ਨੂੰ ਸੁਕਾਇਆ ਜਾਂਦਾ ਹੈ। ਫਿਰ ਪੌਦਿਆਂ ਨੂੰ ਨਾਈਲੋਨ ਜਾਂ ਪੋਲੀ ਬੈਗਾਂ ਵਿੱਚ ਪੈਕ ਕਰੋ। ਪੈਕ ਕੀਤੇ ਪੌਦਿਆਂ ਨੂੰ ਦੂਰੀ ਵਾਲੇ ਸਥਾਨਾਂ 'ਤੇ ਲਿਜਾਇਆ ਜਾਂਦਾ ਹੈ। ਫਸਲ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਚੰਗੀ ਤਰ੍ਹਾਂ ਪੈਕਿੰਗ ਕਰੋ। ਸੁੱਕੇ ਪੌਦਿਆਂ ਤੋਂ ਕਈ ਉਤਪਾਦ, ਜਿਵੇਂ ਕਿ ਚੂਰਨ, ਕੈਪਸੂਲ, ਟੋਨਿਕ ਅਤੇ ਹੋਰ ਵੀ ਬਹੁਤ ਸਾਰੇ ਉਤਪਾਦ ਬਣਾਏ ਜਾਂਦੇ ਹਨ।