Jagjit Singh Dallewal: ਮੋਰਚਾ ਜ਼ਰੂਰ ਚੁੱਕਿਆ ਗਿਆ ਪਰ ਅਸੀਂ ਹਾਰੇ ਨਹੀਂ: ਜਗਜੀਤ ਸਿੰਘ ਡੱਲੇਵਾਲ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਸਰਕਾਰ ਨੇ ਸਾਡਾ ਮੋਰਚਾ ਜ਼ਰੂਰ ਚੁਕਵਾ ਦਿੱਤਾ ਪਰ ਅਸੀਂ ਹਾਰ ਨਹੀਂ ਮੰਨੀ

Jagjit Singh Dallewal

Jagjit Singh Dallewal: ਅੰਮ੍ਰਿਤਸਰ ਮਹਾ ਪੰਚਾਇਤ ਵਿਚ ਪਹੁੰਚ ਕਿਸਾਨ ਆਗੂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ 19 ਤਰੀਕ ਨੂੰ  ਕਿਸਾਨਾਂ ਨਾਲ ਸਰਕਾਰ ਨੇ ਮੀਟਿੰਗ ਮਗਰੋਂ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਇਹ ਸਰਕਾਰ ਵਲੋਂ ਵਿਸ਼ਵਾਸ਼ਘਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮਹਾ ਪੰਚਾਇਤਾਂ ਇਸ ਲਈ ਹੋ ਰਹੀਆਂ ਹਨ ਕਿਉਂਕਿ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਅੰਦੋਲਨ ਬਾਰੇ ਦੱਸਣਾ ਚਾਹੁੰਦੇ ਹਾਂ।

ਡੱਲੇਵਾਲ ਨੇ ਕਿਹਾ ਕਿ ਸਾਡਾ ਅੰਦੋਲਨ ਖ਼ਤਮ ਨਹੀਂ ਹੋਇਆ। ਅੰਦੋਲਨ ਉਸ ਵੇਲੇ ਖ਼ਤਮ ਹੁੰਦਾ ਹੈ ਜੇਕਰ ਮੰਗਾਂ ਨੂੰ ਭੁਲਾ ਦਿੱਤਾ ਜਾਵੇ। ਸਰਕਾਰ ਨੇ ਸਾਡਾ ਮੋਰਚਾ ਜ਼ਰੂਰ ਚੁਕਵਾ ਦਿੱਤਾ ਪਰ ਅਸੀਂ ਹਾਰ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਮੋਰਚਾ ਚੁਕਵਾਉਣ ਵਿਚ ਕੇਂਦਰ, ਹਰਿਆਣਾ ਤੇ ਪੰਜਾਬ ਸਰਕਾਰ ਸ਼ਾਮਲ ਸਨ।