ਏ. ਸੀ. ਨਹੀਂ, ਰੁੱਖ ਲਗਾਉ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਗੱਲ ਤਕਰੀਬਨ ਸੰਨ 1976 ਦੀ ਹੈ ਜਦੋਂ ਸੰਜੇ ਗਾਂਧੀ ਬਠਿੰਡਾ ਵਿਚ ਰੈਲੀ ਨੂੰ ਸੰਬੋਧਨ ਕਰਨ ਆਇਆ।

File Photo

ਗੱਲ ਤਕਰੀਬਨ ਸੰਨ 1976 ਦੀ ਹੈ ਜਦੋਂ ਸੰਜੇ ਗਾਂਧੀ ਬਠਿੰਡਾ ਵਿਚ ਰੈਲੀ ਨੂੰ ਸੰਬੋਧਨ ਕਰਨ ਆਇਆ। ਉਸ ਨੇ 'ਹਰ ਮਨੁੱਖ ਲਾਵੇ ਇਕ ਰੁੱਖ' ਦਾ ਨਾਹਰਾ ਦਿਤਾ ਸੀ ਪਰ ਅੱਜ ਅਸੀ ਉਹ ਨਾਹਰਾ ਭੁੱਲ ਗਏ ਹਾਂ। ਅਸੀ ਇਸ ਦੇ ਉਲਟ ਹਰ ਮਨੁੱਖ ਇਕ ਰੁੱਖ ਦੀ ਥਾਂ, ਹਰ ਮਨੁੱਖ ਇਕ ਏ.ਸੀ. ਲਗਾ ਰਿਹਾ ਹੈ।

ਜਿਥੇ ਰੁੱਖ ਲਗਾਉਣ ਨਾਲ ਸਾਡਾ ਵਾਤਾਵਰਣ ਪ੍ਰਦੂਸ਼ਣ ਰਹਿਤ ਹੁੰਦਾ ਹੈ, ਉਥੇ ਰੁੱਖ ਲੱਗਣ ਨਾਲ ਮੀਂਹ ਵੀ ਜ਼ਿਆਦਾ ਪੈਂਦਾ ਹੈ ਜਿਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ। ਅੱਜ ਸਾਇੰਸ ਯੁਗ ਨੇ ਕੋਠੀਆਂ, ਦਫ਼ਤਰਾਂ, ਬਸਾਂ, ਕਾਰਾਂ ਵਿਚ ਏ.ਸੀ ਲਗਾ ਦਿਤੇ ਹਨ ਜਿਨ੍ਹਾਂ ਨਾਲ ਗਰਮੀ ਵਿਚ ਅੰਤਾਂ ਦਾ ਵਾਧਾ ਹੋ ਗਿਆ ਹੈ।

ਜੇਕਰ ਕਿਸੇ ਜ਼ਿਮੀਦਾਰ ਨੇ ਫ਼ਸਲਾਂ ਨੂੰ ਪੈਦਾ ਕਰਨ ਲਈ ਬੋਰਵੈੱਲ ਲਗਾਉਣਾ ਹੋਵੇ ਤਾਂ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਪਰ ਏ.ਸੀ. ਲਗਾਉਣ ਲਈ ਮਨਜ਼ੂਰੀ ਦੀ ਕੋਈ ਲੋੜ ਨਹੀਂ। ਸੋ ਸਰਕਾਰ ਨੂੰ ਏ.ਸੀ. ਲਗਾਉਣ ਲਈ ਕੁੱਝ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ ਜਿਵੇਂ ਕਿ ਜਿਥੇ ਏ.ਸੀ ਲਗਾਉਣਾ ਹੈ

ਉਥੇ ਰੁੱਖ ਲਗਣੇ ਚਾਹੀਦੇ ਹਨ, ਦੂਜਾ ਏ.ਸੀ. ਲਈ ਬਿਜਲੀ ਦੇ ਰੇਟ ਵਖਰੇ ਚਾਹੀਦੇ ਹਨ, ਏ.ਸੀ. ਲਈ ਥ੍ਰੀ-ਫ਼ੇਸ ਕੁਨੈਕਸ਼ਨ ਚਾਹੀਦਾ ਹੈ। ਸੋ ਸਾਨੂੰ ਸੱਭ ਨੂੰ ਰੁੱਖ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ ਜਿਸ ਨਾਲ ਗਰਮੀ ਤੋਂ ਰਾਹਤ ਮਿਲ ਸਕੇ। -ਬਲਬੀਰ ਸਿੰਘ, ਸੰਪਰਕ : 98724-24145