ਪੀ.ਏ.ਯੂ. ਦੇ ਭੂਮੀ ਵਿਗਿਆਨੀਆਂ ਨੂੰ ਮਿਲਿਆ ਐਫ ਏ ਆਈ ਗੋਲਡਨ ਜੁਬਲੀ ਐਵਾਰਡ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਡਾ. ਓ ਪੀ ਚੌਧਰੀ ਇਸ ਐਵਾਰਡ ਦੇ ਰੂਪ ਵਿੱਚ ਇੱਕ ਲੱਖ ਰੁਪਏ ਦੀ ਰਾਸ਼ੀ, ਗੋਲਡ ਮੈਡਲ ਅਤੇ ਸਨਮਾਨ ਪੱਤਰ ਹਾਸਲ ਕਰਨਗੇ।

Punjab Agriculture University

ਲੁਧਿਆਣਾ : ਪੀ.ਏ.ਯੂ. ਦੇ ਭੂਮੀ ਵਿਗਿਆਨੀਆਂ ਨੂੰ ਬੀਤੇ ਦਿਨੀਂ ਐਫ ਏ ਆਈ ਗੋਲਡਨ ਜੁਬਲੀ ਐਵਾਰਡ ਫਾਰ ਐਕਸੀਲੈਂਸ ਪ੍ਰਾਪਤ ਹੋਇਆ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਦੱਸਿਆ ਕਿ ਪੀ.ਏ.ਯੂ. ਵਿਗਿਆਨੀਆਂ ਨੂੰ ਇਹ ਐਵਾਰਡ ਪੱਤਾ ਰੰਗ ਚਾਰਟ ਦੀ ਵਰਤੋਂ ਕਰਕੇ ਨਾਈਟ੍ਰੋਜਨ ਖਾਦਾਂ ਦੀ ਢੁੱਕਵੀਂ ਵਰਤੋਂ ਲਈ ਦਿੱਤਾ ਜਾਵੇਗਾ । ਪੀ.ਏ.ਯੂ. ਦੇ ਭੂਮੀ ਵਿਗਿਆਨੀ ਜਿਨ੍ਹਾਂ ਵਿੱਚ ਡਾ. ਵਰਿੰਦਰਪਾਲ ਸਿੰਘ, ਡਾ. ਬਿਜੈ ਸਿੰਘ, ਡਾ. ਆਰ ਕੇ ਗੁਪਤਾ ਅਤੇ ਡਾ. ਓ ਪੀ ਚੌਧਰੀ ਇਸ ਐਵਾਰਡ ਦੇ ਰੂਪ ਵਿੱਚ ਇੱਕ ਲੱਖ ਰੁਪਏ ਦੀ ਰਾਸ਼ੀ, ਗੋਲਡ ਮੈਡਲ ਅਤੇ ਸਨਮਾਨ ਪੱਤਰ ਹਾਸਲ ਕਰਨਗੇ।

ਇਹ ਸਨਮਾਨ ਫਰਟੀਲਾਈਜ਼ਰ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ 7 ਦਸੰਬਰ ਨੂੰ ਹੈਬੀਟੇਕ ਸੈਂਟਰ ਨਵੀਂ ਦਿੱਲੀ ਵਿਖੇ 'ਕੋਵਿਡ-19 ਦੌਰਾਨ ਖੇਤੀ ਅਤੇ ਖਾਦਾਂ' ਸੈਮੀਨਾਰ ਦੇ ਅਰੰਭਲੇ ਸੈਸ਼ਨ ਦੌਰਾਨ ਪ੍ਰਦਾਨ ਕੀਤਾ ਜਾਵੇਗਾ । ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਇਸ ਪ੍ਰਾਪਤੀ ਲਈ ਯੂਨੀਵਰਸਿਟੀ ਦੇ ਭੂਮੀ ਵਿਗਿਆਨੀਆਂ ਨੂੰ ਵਧਾਈ ਦਿੱਤੀ ।