Punjab News: ਅਬੋਹਰ ਦੇ ਕਿਸਾਨ ਨੂੰ ਮਿਲਿਆ Millionaire Farmer of India Award 2023
ਪਿੰਡ ਪੱਤੀ ਸਾਦਿਕ ਦਾ ਰਹਿਣ ਵਾਲਾ ਹੈ ਨੌਜਵਾਨ ਗੁਰਪ੍ਰੀਤ ਸਿੰਘ
Punjab farmer wins Millionaire Farmer of India Award 2023
Punjab News: ਭਾਰਤੀ ਖੇਤੀ ਖੋਜ ਸੰਸਥਾਨ ਨਵੀਂ ਦਿੱਲੀ ਵਿਚ ਕ੍ਰਿਸ਼ੀ ਜਾਗਰਣ ਐਂਡ ਐਗਰੀਕਲਚਰ ਵਰਲਡ, ਐਨਜੀਓ ਵਲੋਂ ਕਰਵਾਏ ਸਮਾਗਮ ਵਿਚ ਪੰਜਾਬ ਦੇ ਨੌਜਵਾਨ ਕਿਸਾਨ ਨੂੰ ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਐਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ।
ਪਿੰਡ ਪੱਤੀ ਸਾਦਿਕ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੂੰ ਰਾਜ ਸ਼੍ਰੇਣੀ ਵਿਚ ਮਿਲੀਅਨੇਅਰ ਫਾਰਮਰ ਆਫ਼ ਇੰਡੀਆ ਐਵਾਰਡ 2023 ਮਿਲਿਆ ਹੈ। ਉਸ ਨੇ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਇਹ ਪੁਰਸਕਾਰ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਵੀ ਗੁਰਪ੍ਰੀਤ ਸਿੰਘ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।
(For more news apart from Punjab farmer wins Millionaire Farmer of India Award 2023, stay tuned to Rozana Spokesman)