ਗ਼ਲਤ ਅੰਦਾਜ਼ਾ ਨਾ ਲਾ ਲਈਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ-ਪਲਵਿੰਦਰ ਸਿੰਘ
ਕਿਹਾ-ਮੋਦੀ ਦੀਆਂ ਚੀਕਾਂ ਕਢਾ ਕੇ ਛੱਡੇਗਾ ਸ਼ੰਭੂ ਦਾ ਮੋਰਚਾ
palvinder singh
ਸ਼ੰਭੂ: ਸ਼ੰਭੂ ਮੋਰਚੇ ਤੋਂ ਕਿਸਾਨਾਂ ਨੂੰ ਲਾਮਬੰਦ ਕਰਦਿਆਂ ਕਿਸਾਨ ਆਗੂ ਪਲਵਿੰਦਰ ਸਿੰਘ ਨੇ ਆਖਿਆ ਕਿ ਮੋਦੀ ਨੇ ਇਹ ਖੇਤੀ ਕਾਨੂੰਨ ਲਿਆ ਕੇ ਸਾਡੀ ਅਣਖ਼ ਅਤੇ ਗ਼ੈਰਤ ਨੂੰ ਵੰਗਾਰਿਆ ਹੈ,
ਇਤਿਹਾਸ ਗਵਾਹ ਹੈ ਕਿ ਅੱਜ ਤਕ ਪੰਜਾਬੀਆਂ ਨੇ ਕਦੇ ਹਾਰ ਨਹੀਂ, ਇਸ ਵਾਰ ਵੀ ਜਿੱਤ ਸਾਡੀ ਹੋਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਭਾਵੇਂ ਅਸੀਂ ਵੱਖ-ਵੱਖ ਲੜਦੇ ਹੋਈਏ ਪਰ ਸਾਡਾ ਸਾਰਿਆਂ ਦਾ ਮਕਸਦ ਇਕੋ ਹੈ।
ਇਸ ਦੇ ਨਾਲ ਹੀ ਉਨ੍ਹਾਂ ਸਾਰਿਆਂ ਨੂੰ ਦੀਪ ਸਿੱਧੂ ਦਾ ਸਾਥ ਦੇਣ ਦੀ ਅਪੀਲ ਕੀਤੀ ਅਤੇ ਅਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਵਾਉਣ ਦੀ ਮੰਗ ਉਠਾਈ।