ਪੀ.ਏ.ਯੂ. ਨੇ ਭੋਜਨ ਉਦਯੋਗ ਬਾਰੇ ਕਾਰੋਬਾਰ ਉਦਮੀ ਨੂੰ ਸਿਖਲਾਈ ਦਿੱਤੀ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਹੁਣ ਕੁਮਾਰੀ ਜੋਤੀ ਆਪਣੇ ਉਤਪਾਦ ਫਰੀਦਾਬਾਦ, ਅੰਬਾਲਾ, ਜੈਪੁਰ ਅਤੇ ਅੰਮ੍ਰਿਤਸਰ ਤੱਕ ਵੀ ਵੇਚ ਸਕੇਗੀ ।

P.A.U. Trained business entrepreneurs about the food industry

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਮੈਸ. ਡਿਲੀਸ਼ੀਅਸ ਬਾਈਟਸ ਦੇ ਕਾਰੋਬਾਰੀ ਉਦਮੀ ਮਿਸ. ਜੋਤੀ ਗੰਭੀਰ ਨੂੰ ਭੋਜਨ ਉਦਯੋਗ ਸੰਬੰਧੀ ਸਿਖਲਾਈ ਅਤੇ ਤਕਨਾਲੋਜੀ ਤੋਂ ਜਾਣੂੰ ਕਰਵਾਇਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਦੱਸਿਆ ਕਿ ਕੁਮਾਰੀ ਜੋਤੀ ਗੰਭੀਰ ਨੂੰ ਪੰਜਾਬ ਐਗਰੀ ਬਿਜਨਸ ਇਨਕੂਬੇਟਰ (ਪਾਬੀ) ਅਧੀਨ ਸਿਖਲਾਈ ਦਿੱਤੀ ਗਈ ਹੈ।

ਉਹਨਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਪਾਬੀ ਦੇ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਪ੍ਰੋਜੈਕਟ ਤਹਿਤ ਦੋ ਮਹੀਨਿਆਂ ਦਾ ਤਿਆਰੀ ਕੋਰਸ ਸਫਲਤਾ ਨਾਲ ਪੂਰਾ ਕੀਤਾ । ਇਸ ਕਾਰਨ ਉਹਨਾਂ ਨੂੰ 15 ਲੱਖ ਰੁਪਏ ਦੇ ਫੰਡ ਅਲਾਟ ਹੋਏ । ਇਸ ਪ੍ਰੋਜੈਕਟ ਤਹਿਤ ਕੁਮਾਰੀ ਜੋਤੀ ਗੰਭੀਰ ਨੂੰ ਹੱਥੀ ਸਿਖਲਾਈ ਦੇ ਮੌਕੇ ਵੀ ਮਿਲੇ । ਉਹਨਾਂ ਨੇ ਪੀ.ਏ.ਯੂ. ਵੱਲੋਂ ਆਯੋਜਿਤ ਵੱਖ-ਵੱਖ ਨੁਮਾਇਸ਼ਾਂ ਵਿੱਚ ਹਿੱਸਾ ਲਿਆ।

ਡਾ. ਸਚਦੇਵਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਔਰਤ ਉਦਮੀ ਆਪਣੇ ਉਤਪਾਦ ਦੋਸਤਾਂ ਅਤੇ ਕੁਝ ਪਰਿਵਾਰਾਂ ਨੂੰ ਵੇਚਦੀ ਸੀ। ਪਰ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਉਸਨੂੰ ਸਿਖਲਾਈ ਸਹੂਲਤਾਂ ਅਤੇ ਫੰਡ ਪ੍ਰਾਪਤ ਹੋਇਆ । ਹੁਣ ਕੁਮਾਰੀ ਜੋਤੀ ਆਪਣੇ ਉਤਪਾਦ ਫਰੀਦਾਬਾਦ, ਅੰਬਾਲਾ, ਜੈਪੁਰ ਅਤੇ ਅੰਮ੍ਰਿਤਸਰ ਤੱਕ ਵੀ ਵੇਚ ਸਕੇਗੀ । ਇਸ ਮੌਕੇ ਮੁੱਖ ਭੋਜਨ ਤਕਨਾਲੋਜਿਸਟ ਡਾ. ਅਮਰਜੀਤ ਕੌਰ ਨੇ ਉਸਨੂੰ ਬੈਂਕਾਂ ਨਾਲ ਸੰਬੰਧਤ ਕਾਰਵਾਈ ਬਾਰੇ ਤਕਨੀਕੀ ਜਾਣਕਾਰੀ ਵੀ ਪ੍ਰਦਾਨ ਕੀਤੀ।