ਅੱਗ ਲਗਾਏ ਬਿਨਾਂ ਪਰਾਲੀ ਸੰਭਾਲਣ ਦਾ ਰਕਬਾ ਪਿਛਲੇ ਸਾਲ ਨਾਲੋਂ ਵੱਧ : ਪੀ.ਏ.ਯੂ. ਮਾਹਿਰ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

9 ਨਵੰਬਰ, 2020 ਤੱਕ ਅੱਗ ਹੇਠ ਰਕਬਾ 1522 ਹਜ਼ਾਰ ਹੈਕਟੇਅਰ ਹੈ

Straw

ਲੁਧਿਆਣਾ : ਪੰਜਾਬ ਵਿੱਚ ਝੋਨੇ ਦੀ ਕਟਾਈ 09 ਨਵੰਬਰ 2020 ਤੱਕ ਤਕਰੀਬਨ 2771.13 ਹਜ਼ਾਰ ਹੈਕਟੇਅਰ ਵਿੱਚ ਹੋ ਚੁੱਕੀ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ 9 ਨਵੰਬਰ, 2020 ਤੱਕ ਅੱਗ ਹੇਠ ਰਕਬਾ 1522 ਹਜ਼ਾਰ ਹੈਕਟੇਅਰ ਹੈ ਜਦੋਂ ਕਿ ਪਿਛਲੇ ਸਾਲ ਇਸ ਸਮੇਂ 1527 ਹਜ਼ਾਰ ਹੈਕਟੇਅਰ ਸੀ। ਇਸ ਗੱਲ ਦਾ ਖੁਲਾਸਾ ਪੀ.ਏ.ਯੂ. ਦੇ ਵਧੀਕ ਵਧੀਕ ਨਿਰਦੇਸ਼ਕ ਖੋਜ (ਫਾਰਮ ਮਕੈਨੀਕੇਸ਼ਨ ਅਤੇ ਬਾਇਓ ਐਨਰਜੀ) ਡਾ. ਗੁਰਸਾਹਿਬ ਸਿੰਘ ਮਨੇਸ ਨੇ ਕੀਤਾ ਹੈ।  

ਉਨ੍ਹਾਂ ਇਹ ਵੀ ਦੱਸਿਆ ਕਿ 9 ਨਵੰਬਰ 2020 ਤੱਕ ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਬਾਸਮਤੀ ਸਮੇਤ ਝੋਨੇ ਦੀ ਆਮਦ ਪਿਛਲੇ ਸਾਲ ਨਾਲੋਂ 23.16 ਪ੍ਰਤੀਸ਼ਤ ਵੱਧ ਹੈ। ਇਸ ਦਾ ਕਾਰਨ ਇਸ ਸਾਲ ਅਗੇਤੀ ਕਟਾਈ ਦੇ ਨਾਲ ਨਾਲ ਉਚ ਉਤਪਾਦਕਤਾ ਨੂੰ ਵੀ ਮੰਨਿਆ ਜਾ ਸਕਦਾ ਹੈ ਇਸ ਤਰਾਂ ਇਸ ਸਾਲ ਦੀ ਅਗੇਤੀ ਕਟਾਈ ਦੇ ਬਾਵਜੂਦ ਝੋਨੇ ਦੀ ਪਰਾਲੀ ਦਾ ਅੱਗ ਹੇਠ ਰਕਬਾ ਪਿਛਲੇ ਸਾਲ ਨਾਲੋਂ ਘੱਟ ਰਿਹਾ ਹੈ।