ਪਰਾਲੀ ਜਲਾਉਣ ਦੀਆਂ ਕੋਸ਼ਿਸ਼ਾਂ ਨਾਕਾਮ, ਤਿੰਨ ਮਹੀਨਿਆਂ 'ਚ 7645 ਮਾਮਲੇ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਰਿਮੋਟ ਸੈਸਿੰਗ ਸੈਂਟਰ ਤੋਂ ਮਿਲੀ ਜਾਣਕਾਰੀ ਮੁਤਾਬਕ ਅਕਤੂਬਰ ਤੋਂ 10 ਦਸੰਬਰ ਤੱਕ ਕੁਲ 7645 ਥਾਵਾਂ 'ਤੇ ਪਰਾਲੀ ਜਲਾਈ ਗਈ।

Stubble burning

ਲਖਨਊ , ( ਭਾਸ਼ਾ ) :  ਵਧ ਰਹੀ ਠੰਡ ਨਾਲ ਜਿਥੇ ਹਵਾ ਭਾਰੀ ਹੋ ਰਹੀ ਹੈ ਉਥੇ ਹੀ ਕਿਸਾਨ ਪਰਾਲੀ ਜਲਾਉਣਾ ਨਹੀਂ ਛੱਡ ਰਹੇ। ਅਜਿਹੇ ਵਿਚ ਸਮੌਗ ਲੋਕਾਂ ਦੀ ਸਿਹਤ ਦੇ ਨਾਲ ਆਮ ਲੋਕਾਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰੇਗੀ। ਰਿਮੋਟ ਸੈਸਿੰਗ ਸੈਂਟਰ ਤੋਂ ਮਿਲੀ ਜਾਣਕਾਰੀ ਮੁਤਾਬਕ ਅਕਤੂਬਰ ਤੋਂ 10 ਦਸੰਬਰ ਤੱਕ ਕੁਲ 7645 ਥਾਵਾਂ 'ਤੇ ਪਰਾਲੀ ਜਲਾਈ ਗਈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਖੇਤੀ ਵਿਭਾਗ ਵੱਲੋਂ  ਪਰਾਲੀ ਜਲਾਉਣ ਨੂੰ ਰੋਕਣ ਦੀਆਂ ਸਾਰੀਆਂ ਕੋਸਿਸ਼ਾਂ ਨਾਕਾਮ ਰਹੀਆਂ। ਇਹ ਹਾਲਤ ਉਸ ਵੇਲੇ ਹੈ ਜਦ ਕੇਂਦਰ ਸਰਕਾਰ ਵੱਲੋਂ ਪਰਾਲੀ

ਅਤੇ ਖੇਤੀ ਦੀ ਰਹਿੰਦ-ਖੂੰਦ ਨੂੰ ਜਲਾਉਣ ਤੋਂ ਰੋਕਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਸਨ। ਇਸ ਤੋਂ ਇਲਾਵਾ ਜਾਗਰੂਕਤਾ ਪ੍ਰੋਗਰਾਮ ਵੀ ਚਲਾਏ ਗਏ ਸਨ ਤਾਂ ਕਿ ਕਿਸਾਨਾਂ ਨੂੰ ਖੇਤ ਵਿਚ ਹੀ ਰਹਿੰਦ-ਖੂੰਦ ਨੂੰ ਜਲਾਉਣ ਤੋਂ ਹੋਣ ਵਾਲੇ ਨੁਕਸਾਨ ਦੀ ਜਾਣਕਾਰੀ ਦਿਤੀ ਜਾਣੀ ਸੀ। ਪਰ ਇਸ ਸੱਭ ਦੇ ਬਾਵਜੂਦ ਕਿਸਾਨਾਂ ਨੇ ਪਰਾਲੀ ਦੇ ਨਾਲ-ਨਾਲ ਖੇਤੀ ਦੀ ਰਹਿੰਦ-ਖੂੰਦ ਨੂੰ ਜਲਾ ਦਿਤਾ। ਇਸ ਦਾ ਅਸਰ ਹੈ ਕਿ ਪੱਛਮੀ ਉਤਰ ਪ੍ਰਦੇਸ਼ ਸਮੇਤ ਸੂਬੇ ਦੇ ਸਾਰੇ ਇਲਾਕਿਆਂ ਵਿਚ ਏਅਰ ਕੁਆਲਿਟੀ ਇੰਡੈਕਸ ਲਗਾਤਾਰ ਖਰਾਬ ਹਾਲਤ ਵਿਚ ਬਣਿਆ ਹੋਇਆ ਹੈ।

ਸਿਰਫ ਸੂਬੇ ਵਿਚ ਹੀ ਨਹੀਂ ਪੰਜਾਬ ਅਤੇ ਹਰਿਆਣਾ ਵਿਚ ਵੀ ਪਰਾਲੀ ਜਲਾਈ ਜਾ ਰਹੀ ਹੈ। ਇਸ ਦਾ ਅਸਰ ਦਿੱਲੀ ਵਿਚ ਹੀ ਨਹੀਂ ਸਗੋਂ ਪੱਛਮੀ ਉਤਰ ਪ੍ਰਧੇਸ਼ ਦੇ ਨਾਲ-ਨਾਲ ਰਾਜਧਾਨੀ ਲਖਨਊ ਅਤੇ ਹੋਰਨਾਂ ਸ਼ਹਿਰਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਜਿਵੇਂ-ਜਿਵੇਂ ਠੰਡ ਵਧੇਗੀ ਤਾਪਮਾਨ ਡਿੱਗੇਗਾ ਅਤੇ ਹਵਾ ਭਾਰੀ ਹੋਵੇਗੀ। ਇਸ ਨਾਲ ਧੁੰਦ ਦੇ ਨਾਲ ਮਿਲ ਕੇ ਪ੍ਰਦੂਸ਼ਣ ਸਮੌਗ ਪੈਦਾ ਕਰੇਗੀ।

ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਪ੍ਰਦੂਸ਼ਣ ਲੋਕਾਂ ਲਈ ਵੱਡੀ ਸਮੱਸਿਆ ਬਣ ਜਾਵੇਗਾ। ਦੱਸ ਦਈਏ ਕਿ ਲਖਨਊ ਵਿਚ ਏਅਰ ਕੁਆਲਿਟੀ ਇੰਡੈਕਸ 360 ਦਰਜ ਕੀਤਾ ਗਿਆ। ਇਹ ਸੋਮਵਾਰ ਦੇ ਮੁਕਾਬਲੇ 28ਯੂਨਿਟ ਘੱਟ ਸੀ। ਸੱਭ ਤੋਂ ਵੱਧ ਪ੍ਰਦੂਸ਼ਤ ਗਾਜ਼ਿਆਬਾਦ ਰਿਹਾ।