ਅਡਾਨੀ ਦੇ ਗੁਦਾਮਾਂ 'ਚ ਫ਼ਸਲ ਵੇਚਣ ਵਾਲਿਆਂ 'ਤੇ ਇਸ ਬੱਚੇ ਨੇ ਕੱਸਿਆ ਤੰਜ਼
ਕਿਰਸਾਨੀ ਅੰਦੋਲਨ ਦੌਰਾਨ ਜਿਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ ਹੁਣ ਫਿਰ ਤੋਂ ਉਨ੍ਹਾਂ ਅਡਾਨੀ ਗੁਦਾਮਾਂ ਵਿਚ ਹੀ ਕਿਸਾਨ ਆਪਣੀ ਫ਼ਸਲ ਵੇਚ ਰਹੇ ਹਨ!
ਚੰਡੀਗੜ੍ਹ : ਇੱਕ ਸਾਲ ਦੇ ਅੰਦਰ ਹੀ ਤਸਵੀਰ ਪੂਰੀ ਤਰ੍ਹਾਂ ਬਦਲ ਗਈ ਹੈ। ਕਿਰਸਾਨੀ ਅੰਦੋਲਨ ਦੌਰਾਨ ਜਿਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ ਹੁਣ ਫਿਰ ਤੋਂ ਉਨ੍ਹਾਂ ਅਡਾਨੀ ਗੁਦਾਮਾਂ ਵਿਚ ਹੀ ਕਿਸਾਨ ਆਪਣੀ ਫ਼ਸਲ ਵੇਚ ਰਹੇ ਹਨ। ਇਸ ਸਾਰੇ ਹਾਲਾਤ 'ਤੇ ਤੰਜ਼ ਕੱਸਦੀ ਇੱਕ ਤਸਵੀਰ ਸਾਹਮਣੇ ਆਈ ਹੈ।
ਇਸ ਵਿਚ ਇੱਕ ਛੋਟੇ ਬੱਚੇ ਨੇ ਹੱਥ ਵਿਚ ਸੰਦੇਸ਼ ਲਿਖੀ ਇੱਕ ਤਖ਼ਤੀ ਫੜੀ ਹੋਈ ਹੈ ਜਿਸ ਉਪਰ ਲਿਖਿਆ ਹੈ 'ਮੁੱਲ 6 ਮਹੀਨਿਆਂ ਵਿਚ ਭੁੱਲ ਗਏ ਨੇ ਦਿੱਤੀ ਕੁਰਬਾਨੀ ਦਾ, ਖੜ੍ਹਾ ਟਰੈਕਟਰ ਸਾਇਲੋ ਮੂਹਰੇ ਝੰਡਾ ਲਾ ਕਿਰਸਾਨੀ ਦਾ।'' ਬਰਨਾਲਾ ਦੇ ਰਹਿਣ ਵਾਲੇ ਇਸ ਬੱਚੇ ਨੇ ਉਨ੍ਹਾਂ ਕਿਸਾਨਾਂ 'ਤੇ ਤੰਜ਼ ਕੱਸਿਆ ਹੈ ਜੋ ਕਿਰਸਾਨੀ ਅੰਦੋਲਨ ਖ਼ਤਮ ਹੋਣ ਦੇ ਕਰੀਬ 6 ਮਹੀਨਿਆਂ ਅੰਦਰ ਹੀ ਬਦਲ ਗਏ ਹਨ ਅਤੇ ਆਪਣੀਆਂ ਫਸਲਾਂ ਉਨ੍ਹਾਂ ਨੂੰ ਵੇਚ ਰਹੇ ਹਨ ਜਿਨ੍ਹਾਂ ਦਾ ਕਿਸੇ ਵੇਲੇ ਵਿਰੋਧ ਕਰਦੇ ਸਨ।
ਜ਼ਿਕਰਯੋਗ ਹੈ ਕਿ ਕਿਰਸਾਨੀ ਅੰਦੋਲਨ ਦੌਰਾਨ ਅਡਾਨੀ ਸਾਇਲੋ ਪਲਾਂਟ ਬੰਦ ਕਰਵਾ ਦਿਤੇ ਗਏ ਸਨ ਅਤੇ ਉਨ੍ਹਾਂ ਦਾ ਵਿਰੋਧ ਕਰਦਿਆਂ ਚਲਣ ਨਹੀਂ ਦਿਤਾ ਗਿਆ ਸੀ ਪਰ ਹੁਣ ਕਿਸਾਨਾਂ ਵਲੋਂ ਉਨ੍ਹਾਂ ਗਈ ਗੁਦਾਮਾਂ ਵਿਚ ਫ਼ਸਲ ਵੇਚਣ ਨੂੰ ਤਰਜੀਹ ਦਿਤੀ ਜਾ ਰਹੀ ਹੈ।