ਸਪਰੇਅ ਕਰਦੇ ਸਮੇਂ ਕਿਸਾਨਾਂ ਦਾ ਕਿਹੋ ਜਿਹਾ ਹੋਵੇ ਪਹਿਰਾਵਾ?

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕੀੜੇਮਾਰ ਦਵਾਈਆਂ ਦਾ ਸਹੀ ਪ੍ਰਯੋਗ ਬਹੁਤ ਜ਼ਰੂਰੀ ਹੈ ਅਤੇ ਪ੍ਰਯੋਗ ਦੇ ਸਮੇਂ ਬਚਾਅ ਵਾਲੇ ਕਪੜੇ ਪਾਉਣੇ ਚਾਹੀਦੇ ਹਨ ਤਾਂ ਜੋ ਕਿਸਾਨਾਂ 'ਤੇ ਦਵਾਈਆਂ ਦਾ ਮਾੜਾ ਅਸਰ ਨਾ ਰਹੇ

What should farmers wear while spraying?

ਕੀੜੇਮਾਰ ਦਵਾਈਆਂ ਦਾ ਸਹੀ ਪ੍ਰਯੋਗ ਬਹੁਤ ਜ਼ਰੂਰੀ ਹੈ ਅਤੇ ਪ੍ਰਯੋਗ ਦੇ ਸਮੇਂ ਬਚਾਅ ਵਾਲੇ ਕਪੜੇ ਪਾਉਣੇ ਚਾਹੀਦੇ ਹਨ ਤਾਂ ਜੋ ਕਿਸਾਨਾਂ 'ਤੇ ਦਵਾਈਆਂ ਦਾ ਮਾੜਾ ਅਸਰ ਨਾ ਰਹੇ | ਜੇਕਰ ਕਿਸਾਨ ਸਪਰੇਅ ਕਰਦੇ ਸਮੇਂ ਅਪਣੀ ਸੁਰੱਖਿਆ ਦਾ ਧਿਆਨ ਰੱਖਣ ਤਾਂ ਉਨ੍ਹਾਂ ਨੂੰ  ਗੰਭੀਰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਕਿਸਾਨਾਂ ਨੂੰ  ਇਨ੍ਹਾਂ ਸਮੱਸਿਆਵਾਂ ਤੋਂ ਬਚਾਉਣ ਲਈ ਵਿਗਿਆਨੀਆਂ ਵਲੋਂ ਇਕ ਅਜਿਹੇ ਪਹਿਰਾਵੇ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਜਿਸ ਨੂੰ  ਪਾ ਕੇ ਕਿਸਾਨ ਸੁਰੱਖਿਅਤ ਤਰੀਕੇ ਨਾਲ ਸਪਰੇਅ ਕਰ ਸਕਦੇ ਹਨ |

ਕਿਸਾਨ ਅਪਣੀਆਂ ਫ਼ਸਲਾਂ ਨੂੰ  ਬਚਾਉਣ ਲਈ ਕੀੜੇਮਾਰ ਦਵਾਈਆਂ ਦਾ ਇਸਤੇਮਾਲ ਕਰਦੇ ਹਨ | ਆਮ ਤੌਰ 'ਤੇ ਕੀੜੇਮਾਰ ਦਵਾਈਆਂ ਜ਼ਹਿਰੀਲੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਇਸਤੇਮਾਲ ਨਾਲ ਵਿਅਕਤੀ ਇਨ੍ਹਾਂ ਦੇ ਸੰਪਰਕ ਵਿਚ ਆਉਂਦੇ ਹਨ | ਕੀੜੇਮਾਰ ਦਵਾਈਆਂ ਦਾ ਇਸਤੇਮਾਲ ਕਰਦੇ ਸਮੇਂ ਇਨ੍ਹਾਂ ਦੇ ਕੁੱਝ ਅੰਸ਼ ਵਿਅਕਤੀ ਦੇ ਮੂੰਹ, ਨੱਕ ਅਤੇ ਚਮੜੀ ਰਾਹੀਂ ਸਰੀਰ ਵਿਚ ਦਾਖ਼ਲ ਹੋ ਜਾਂਦੇ ਹਨ ਜਿਸ ਨਾਲ ਕਿਸਾਨਾਂ ਨੂੰ  ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਸਿਰਦਰਦ, ਚੱਕਰ ਆਉਣਾ, ਉਲਟੀ ਆਉਣਾ, ਭੁੱਖ ਨਾ ਲਗਣਾ, ਜ਼ੁਕਾਮ ਆਦਿ |

ਇਸ ਤੋਂ ਬਚਾਅ ਲਈ ਕੀੜੇਮਾਰ ਦਵਾਈਆਂ ਦਾ ਸਹੀ ਪ੍ਰਯੋਗ ਬਹੁਤ ਜ਼ਰੂਰੀ ਹੈ ਅਤੇ ਪ੍ਰਯੋਗ ਦੇ ਸਮੇਂ ਬਚਾਅ ਵਾਲੇ ਕਪੜੇ ਪਾਉਣੇ ਚਾਹੀਦੇ ਹਨ ਤਾਂ ਜੋ ਕਿਸਾਨਾਂ 'ਤੇ ਦਵਾਈਆਂ ਦਾ ਮਾੜਾ ਅਸਰ ਨਾ ਰਹੇ | ਜੇਕਰ ਕਿਸਾਨ ਸਪਰੇਅ ਕਰਦੇ ਸਮੇਂ ਅਪਣੀ ਸੁਰੱਖਿਆ ਦਾ ਧਿਆਨ ਰੱਖਣ ਤਾਂ ਉਨ੍ਹਾਂ ਨੂੰ  ਗੰਭੀਰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਕਿਸਾਨਾਂ ਨੂੰ  ਇਨ੍ਹਾਂ ਸਮੱਸਿਆਵਾਂ ਤੋਂ ਬਚਾਉਣ ਲਈ ਵਿਗਿਆਨੀਆਂ ਵਲੋਂ ਇਕ ਅਜਿਹੇ ਪਹਿਰਾਵੇ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਜਿਸ ਨੂੰ  ਪਾ ਕੇ ਕਿਸਾਨ ਸੁਰੱਖਿਅਤ ਤਰੀਕੇ ਨਾਲ ਸਪਰੇਅ ਕਰ ਸਕਦੇ ਹਨ |

ਜੈਕਟ ਅਤੇ ਪਜਾਮਾ: ਸਪਰੇਅ ਕਰਨ ਲਈ ਪਾਣੀ ਰੋਕਣ ਵਾਲੇ ਕਪੜੇ ਦੇ ਜੈਕਟ ਅਤੇ ਪਜਾਮਾ ਬਣਾਇਆ ਗਿਆ ਹੈ | ਇਸ ਅੰਦਰ ਸੂਤੀ ਕਪੜੇ ਦਾ ਪ੍ਰਯੋਗ ਕੀਤਾ ਗਿਆ ਹੈ ਜੋ ਪਸੀਨੇ ਨੂੰ  ਸੋਖ ਲੈਂਦਾ ਹੈ | ਸਰੀਰ ਨੂੰ  ਢਕਣ ਲਈ ਜੈਕਟ ਦੇ ਅਗਲੇ ਹਿੱਸੇ ਵਿਚ ਚੇਨ ਲਾਈ ਗਈ ਹੈ ਅਤੇ ਬਾਹਾਂ ਦੇ ਕਫ਼ ਦੀ ਥਾਂ ਪਲਾਸਟਿਕ ਲਾਈ ਗਈ ਹੈ | ਸਿਰ, ਮੱਥਾ ਅਤੇ ਨੱਕ ਨੂੰ  ਢਕਣ ਲਈ ਜੈਕਟ ਦੇ ਨਾਲ ਟੋਪੀ ਲਗਾਈ ਗਈ ਹੈ | ਟੋਪੀ ਦੇ ਅਗਲੇ ਸਿਰੇ 'ਤੇ ਪਲਾਸਟਿਕ ਲਗਾਈ ਗਈ ਹੈ ਤਾਂ ਜੋ ਉਹ ਵਾਰ ਵਾਰ ਨਾ ਉਤਰੇ |

ਮਾਸਕ: ਇਸ ਦਾ ਇਸਤੇਮਾਲ ਸਪਰੇਅ ਕਰਨ ਦੇ ਸਮੇਂ ਕੀਤਾ ਜਾਂਦਾ ਹੈ | ਇਸ ਦੇ ਦੋਹਾਂ ਸਿਰਿਆਂ 'ਤੇ ਇਲਾਸਟਿਕ ਲਾਈ ਜਾਂਦੀ ਹੈ ਤਾਕਿ ਇਹ ਆਸਾਨੀ ਨਾਲ ਉਤਾਰਿਆ ਅਤੇ ਪਹਿਨਿਆ ਜਾ ਸਕੇ |  ਇਸ ਦਾ ਆਕਾਰ ਇਸ ਤਰ੍ਹਾਂ ਦਾ ਹੈ ਜੋ ਨੱਕ ਅਤੇ ਮੂੰਹ ਨੂੰ  ਪੂਰੀ ਤਰ੍ਹਾਂ ਨਾਲ ਢੱਕ ਲੈਂਦਾ ਹੈ | ਇਸ ਦੇ ਇਸਤੇਮਾਲ ਨਾਲ 95 ਫ਼ੀ ਸਦੀ ਤਕ ਮਿੱਟੀ ਅਤੇ ਰਸਾਇਣ ਦੀ ਭਾਫ਼ ਤੋਂ ਬਚਾਅ ਹੁੰਦਾ ਹੈ |

ਚਸ਼ਮਾ: ਕੀੜੇਮਾਰ ਦਵਾਈ ਦੇ ਇਸਤੇਮਾਲ ਕਰਦੇ ਸਮੇਂ ਹਵਾ ਵਿਚ ਫੈਲੇ ਹੋਏ ਰਸਾਇਣਾਂ ਦੇ ਕਾਰਨ ਛਿੜਕਾਅ ਕਰਨ ਵਾਲਿਆਂ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਸੋਜ ਆ ਜਾਂਦੀ ਹੈ ਅਤੇ ਕਈ ਵਾਰ ਪਾਣੀ ਵੀ ਵਹਿਣ ਲੱਗ ਜਾਂਦਾ ਹੈ | ਇਨ੍ਹਾਂ ਸਮੱਸਿਆਵਾ ਤੋਂ ਬਚਣ ਲਈ ਕਿਸਾਨ ਚਸ਼ਮੇ ਦਾ ਇਸਤੇਮਾਲ ਕਰ ਸਕਦੇ ਹਨ ਤਾਂ ਜੋ ਅੱਖਾਂ ਚੰਗੀ ਤਰ੍ਹਾਂ ਨਾਲ ਢਕੀਆਂ ਰਹਿਣ |

ਸੁਰੱਖਿਅਤ ਦਸਤਾਨੇ: ਸਪਰੇਅ ਕਰਦੇ ਸਮੇ ਕੀੜੇਮਾਰ ਦਵਾਈਆਂ ਦੇ ਨੁਕਸਾਨ ਤੋਂ ਬਚਣ ਲਈ ਰਸਾਇਣ ਅਵਰੋਧਕ ਦਸਤਾਨਿਆਂ ਦੇ ਪ੍ਰਯੋਗ ਦੀ ਸਿਫ਼ਾਰਸ਼ ਕੀਤੀ ਗਈ ਹੈ | ਬੀਜਾਂ ਦੀ ਰਸਾਇਣਕ ਸੋਧ ਕਰਨ ਸਮੇਂ ਵੀ ਦਸਤਾਨਿਆਂ ਦਾ ਪ੍ਰਯੋਗ ਕਰੋ |

ਸੁਰੱਖਿਅਤ ਬੂਟ: ਸਪਰੇਅ ਕਰਦੇ ਸਮੇਂ ਸੁਰੱਖਿਅਤ ਬੂਟ ਪਹਿਨਣ ਦੀ ਸਿਫ਼ਾਰਸ਼ ਕੀਤੀ ਗਈ ਹੈ | ਕਪੜੇ ਦੇ ਬੂਟਾਂ ਦੇ ਪ੍ਰਯੋਗ ਨਾ ਕਰੋ ਕਿਉਂਕਿ ਇਹ ਰਸਾਇਣ ਨੂੰ  ਸੋਖ ਲੈਂਦੇ ਹਨ ਜੋ ਕਿ ਹਾਨੀਕਾਰਕ ਹੁੰਦੇ ਹਨ | ਹਮੇਸ਼ਾ ਰਬੜ ਜਾਂ ਪਾਣੀ ਰੋਕਣ ਵਾਲੇ ਕਪੜੇ ਦੇ ਬਣੇ ਬੂਟਾਂ ਦਾ ਇਸਤੇਮਾਲ ਕਰੋ | ਇਹ ਸਾਰੇ ਕਪੜੇ ਕਿਸਾਨਾਂ ਨੂੰ  ਸਪਰੇਅ ਕਰਦੇ ਸਮੇਂ ਸੁਰੱਖਿਆ ਪ੍ਰਦਾਨ ਕਰਦੇ ਹਨ | ਇਸ ਲਈ ਸਪਰੇਅ ਕਰਦੇ ਸਮੇਂ ਕਿਸਾਨਾਂ ਲਈ ਸਿਫ਼ਾਰਸ਼ ਕੀਤਾ ਪਹਿਰਾਵਾ ਹੀ ਵਰਤੋ |
ਇਨ੍ਹਾਂ ਕਪੜਿਆਂ ਨੂੰ  ਇਸਤੇਮਾਲ ਕਰਨ ਤੋਂ ਬਾਅਦ ਇਨ੍ਹਾਂ ਨੂੰ  ਧੋਣ ਸਮੇਂ ਧਿਆਨ ਰੱਖਣ ਵਾਲੀਆਂ ਗੱਲਾਂ: ਛਿੜਕਾਅ ਤੋਂ ਤੁਰਤ ਬਾਅਦ ਕਪੜਿਆਂ ਨੂੰ  ਕੋਸੇ ਪਾਣੀ ਨਾਲ ਧੋਵੋ | ਇਨ੍ਹਾਂ ਕਪੜਿਆਂ ਨੂੰ  ਦੂਜੇ ਕਪੜਿਆਂ ਨਾਲੋਂ ਅਲੱਗ ਧੋਵੋ | ਇਨ੍ਹਾਂ ਨੂੰ  ਭਿਉਂ ਕੇ ਕਦੇ ਨਾ ਰੱਖੋ | ਇਨ੍ਹਾਂ ਨੂੰ  ਉਲਟਾ ਕਰ ਕੇ ਧੁੱਪ ਵਿਚ ਸੁਕਾਉ | ਦਸਤਾਨੇ, ਬੂਟ ਅਤੇ ਚਸ਼ਮੇ ਨੂੰ  ਵੀ ਕੋਸੇ ਪਾਣੀ ਨਾਲ ਵਰਤੋਂ ਤੋਂ ਤੁਰਤ ਬਾਅਦ ਧੋ ਲਉ |