Gurdaspur Farmer Suicide News: ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

Gurdaspur Farmer Suicide News: ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਡੁੱਲਟ ਨਾਲ ਸਬੰਧਿਤ ਸੀ ਕਿਸਾਨ

Debt-ridden farmer commits suicide

Debt-ridden farmer commits suicide:  ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਡੁੱਲਟ ਦੇ ਇਕ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ ਵੱਸਣ ਸਿੰਘ ਪੁੱਤਰ ਜਗੀਰ ਸਿੰਘ ਨੇ ਦਸਿਆ ਕਿ ਉਸਦੇ ਭਰਾ ਸੁਲੱਖਣ ਸਿੰਘ ਨੇ ਅਪਣੀ ਜ਼ਮੀਨ ਦੀ ਲਿਮਟ ਬਣਾਈ ਹੋਈ ਸੀ ਅਤੇ ਹੋਰ ਵੀ ਕਾਫੀ ਕਰਜ਼ਾ ਲਿਆ ਹੋਇਆ ਸੀ, ਜਿਸ ਕਰ ਕੇ ਇਹ ਕਰਜ਼ੇ ਦੇ ਚਲਦਿਆਂ ਪ੍ਰੇਸ਼ਾਨ ਰਹਿੰਦਾ ਸੀ।

ਉਸ ਨੇ ਦਸਿਆ ਕਿ ਬੀਤੀ 10 ਅਕਤੂਬਰ ਨੂੰ ਸਵੇਰੇ ਸੁਲੱਖਣ ਸਿੰਘ ਘਰੋਂ ਬਿਨਾਂ ਦੱਸੇ ਚਲਾ ਗਿਆ, ਜਿਸ ਦੀ ਅਸੀਂ ਕਾਫੀ ਭਾਲ ਕੀਤੀ ਤਾਂ ਸ਼ਾਮ ਸਮੇਂ ਪਤਾ ਲੱਗਾ ਕਿ ਮੇਰੇ ਭਰਾ ਨੇ ਪਿੰਡ ਦੀਆਂ ਮੜੀਆਂ ਵਿਚ ਪਰਨੇ ਨਾਲ ਦਰੱਖਤ ਨਾਲ ਲਟਕ ਕੇ ਫਾਹਾ ਲੈ ਲਿਆ।