ਹਲਕੇ ਮੀਂਹ ਨੇ ਹਾੜੀ ਦੀ ਫਸਲਾਂ ਦੀ ਖੁਸ਼ਕੀ ਉਡਾਈ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੋਹ ਮਹੀਨੇ ਦੇ ਲੰਬਾਂ ਸਮਾਂ ਮੀਂਹ ਪੱਖੋ ਸੁੱਕੇ ਲੰਘਣ ਤੋਂ ਬਾਅਦ ਇਲਾਕੇ ਅੰਦਰ ਪਿਛਲੇ ਦਿਨੀ ਪਏ ਹਲਕੇ ਮੀਂਹ ਨੇ ਕਣਕ ਤੇ ਸਰੋ ਦੀ ਫ਼ਸਲ ਦੀ ਖ਼ੁਸਕੀ ਉਡਾ ਦਿੱਤੀ ਹੈ...

Crop Season Needs Rain

ਚਾਉਂਕੇ : ਪੋਹ ਮਹੀਨੇ ਦੇ ਲੰਬਾਂ ਸਮਾਂ ਮੀਂਹ ਪੱਖੋ ਸੁੱਕੇ ਲੰਘਣ ਤੋਂ ਬਾਅਦ ਇਲਾਕੇ ਅੰਦਰ ਪਿਛਲੇ ਦਿਨੀ ਪਏ ਹਲਕੇ ਮੀਂਹ ਨੇ ਕਣਕ ਤੇ ਸਰੋ ਦੀ ਫ਼ਸਲ ਦੀ ਖ਼ੁਸਕੀ ਉਡਾ ਦਿੱਤੀ ਹੈ ਜਦਕਿ ਪੋਹ ਮਹੀਨੇ ਵਿਚ ਵੀ ਥੋੜੀ ਜਿਹੀ ਗਰਮੀ ਨੇ ਕਿਸਾਨਾਂ ਤੇ ਖੇਤੀ ਮਾਹਿਰਾਂ ਨੂੰ ਫਿਕਰੀ ਪਾ ਛੱਡਿਆ ਸੀ ਪਰ ਆਖਿਰ ਵਿਚ ਪਿਆ ਮੀਂਹ ਕਿਸਾਨੀ ਲਈ ਲਾਹੇਵੰਦ ਸਾਬਿਤ ਹੋਇਆ ਕਿਉਕਿ ਅਜਿਹੇ ਵੇਲੇ ਹਾੜ੍ਹੀ ਦੀਆਂ ਸਾਰੀਆਂ ਹੀ ਫ਼ਸਲਾਂ ਨੂੰ ਭਰਵੇਂ ਮੀਂਹ ਦੀ ਲੋੜ ਹੈ, ਜੋ ਮਾਘ ਦੇ ਚੜਣ ਕਾਰਨ ਪੂਰੇ ਹੋਣ ਦੀ ਸੰਭਾਵਨਾ ਹੈ।

ਕਿਸਾਨ ਜਸਪਾਲ ਸਿੰਘ ਕਰਾੜਵਾਲਾ, ਜਗਸੀਰ ਸਿੰਘ ਜਿਉਦ ਨੇ ਦੱਸਿਆਂ ਕਿ ਇਸ ਵਾਰ ਅਜੇ ਤੱਕ ਰੱਜਵੇ ਮੀਂਹ ਨਾ ਪੈਣ ਕਾਰਨ ਕਿਸਾਨਾਂ ਸਮੇਤ ਖੇਤੀ ਮਾਹਿਰ ਵੀ ਚਿੰਤਤ ਹਨ ਪਰ ਅਚਾਨਕ ਹੀ ਮਾਲਵਾ ਖੇਤਰ ਵਿਚ ਬੀਤੇ ਦਿਨੀ ਹੋਏ ਹਲਕੇ ਮੀਂਹ ਨਾਲ ਹੁਣ ਫ਼ਸਲਾਂ ਤੋ ਚੰਗੀ ਆਸ ਲਗਾਈ ਜਾ ਰਹੀ ਹੈ। ਹਲਕੇ ਮੀਂਹ ਤੋਂ ਬਾਅਦ ਹੁਣ ਕਿਸਾਨ ਅਪਣੇ ਖੇਤਾਂ ਅੰਦਰ ਕਣਕ ਦੀ ਫ਼ਸਲ ਸਮੇਤ ਸਰ੍ਹੋ ਦੀ ਫਸਲ ਵਿਚ ਯੂਰੀਆ ਖਾਦ ਖਿਲਾਰਦੇ ਵਿਖਾਈ ਦੇ ਰਹੇ ਹਨ।