ਜਦੋਂ ਤੱਕ ਕਿਸਾਨ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ- ਰਾਕੇਸ਼ ਟਿਕੈਤ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਲਖੀਮਪੁਰ ਘਟਨਾ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਲਖੀਮਪੁਰ ਤੋਂ ਸੰਘਰਸ਼ ਜਾਰੀ ਰਹੇਗਾ।

Samykut Kisan Morcha Press Confrence

 

ਲਖੀਮਪੁਰ ਖੇੜੀ:  ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਲਖੀਮਪੁਰ ਘਟਨਾ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਲਖੀਮਪੁਰ ਤੋਂ ਸੰਘਰਸ਼ ਜਾਰੀ ਰਹੇਗਾ। ਦਰਅਸਲ ਲਖੀਮਪੁਰ ਖੇੜੀ ਘਟਨਾ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਰਿਹਾਈ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਵਲੋਂ ਲਖੀਮਪੁਰ ਵਿਖੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਲਖੀਮਪੁਰ ਖੇੜੀ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਜਿਸ ਵਿਅਕਤੀ 'ਤੇ 5 ਕਿਸਾਨਾਂ ਦੇ ਕਤਲ ਦਾ ਦੋਸ਼ ਹੈ, ਉਹ ਸਿਰਫ਼ 3 ਮਹੀਨਿਆਂ 'ਚ ਅਦਾਲਤ 'ਚੋਂ ਰਿਹਾਅ ਹੋ ਜਾਂਦਾ ਹੈ|

Samykut Kisan Morcha Press Confrence

ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦਾ ਕਤਲ ਕਰਨ ਵਾਲਾ ਤਿੰਨ ਮਹੀਨਿਆਂ ਵਿਚ ਜੇਲ੍ਹ ਤੋਂ ਰਿਹਾਅ ਹੋ ਰਿਹਾ ਹੈ, ਇਹ ਕਿਹੋ ਜਿਹਾ ਕਾਨੂੰਨ ਹੈ? ਕੀ ਦੇਸ਼ ਨੂੰ ਅਜਿਹੇ ਸ਼ਾਸਕ ਦੀ ਲੋੜ ਹੈ? ਕੀ ਦੇਸ਼ ਵਿਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ? ਕੀ ਅਹੁਦਿਆਂ ਦੀ ਦੁਰਵਰਤੋਂ ਨਹੀਂ ਹੋ ਰਹੀ? ਟਿਕੈਤ ਨੇ ਕਿਹਾ ਕਿ ਇਹ ਲੋਕਾਂ ਦਾ ਸਵਾਲ ਹੈ, ਮੈਂ ਨਹੀਂ ਕਹਿ ਰਿਹਾ।

Tweet

ਉਹਨਾਂ ਕਿਹਾ ਕਿ ਨਿਰਦੋਸ਼ ਲੋਕਾਂ ਨੂੰ ਜੇਲ੍ਹ ਵਿਚ ਰੱਖਿਆ ਗਿਆ ਹੈ ਅਤੇ ਕਿਸਾਨਾਂ ਦੇ ਕਾਤਲਾਂ ਨੂੰ ਛੱਡਿਆ ਜਾ ਰਿਹਾ ਹੈ। ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਜਨਤਾ ਵਿਚੋਂ ਚਾਹੀਦਾ ਹੈ ਜਾਂ ਇਕ ਤਾਨਾਸ਼ਾਹ ਸਰਕਾਰ ਚਾਹੀਦੀ ਹੈ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਅਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕੀਤੀ ਜਾਵੇ।

Rakesh Tikait

ਕਿਸਾਨ ਆਗੂ ਨੇ ਕਿਹਾ, “ ਦੇਸ਼ ਵਿਚ ਦੋ ਚੀਜ਼ਾਂ ਜ਼ਰੂਰੀ ਹਨ- ਹਿਸਾਬ ਅਤੇ ਕਿਤਾਬ। ਸਰਕਾਰ ਦੋਵੇਂ ਚੀਜ਼ਾਂ ਨਹੀਂ ਦੇਣਾ ਚਾਹੁੰਦੀ। ਜਨਤਾ ਨੂੰ ਅਪੀਲ ਹੈ ਕਿ ਜਦੋਂ ਇਹ ਤੁਹਾਡੇ ਕੋਲ ਆਉਣ ਤਾਂ ਇਹਨਾਂ ਨਾਲ ਹਿਸਾਬ ਅਤੇ ਕਿਤਾਬ ਦੀ ਗੱਲ ਕਰੋ। ਇਹ ਤੁਹਾਡੇ ਨਾਲ ਹਿਜਾਬ ਦੀ ਗੱਲ ਕਰਨਗੇ, ਨਕਾਬ ਦੀ ਗੱਲ ਕਰਨਗੇ। ਇਹ ਹਿੰਦੂ ਮੁਸਲਿਮ ਦੀ ਗੱਲ ਕਰਨਗੇ”।