ਸਤੰਬਰ ਤਕ ਪੂਰਾ ਹੋ ਜਾਵੇਗਾ ਕਰਜ਼ਾ ਮਾਫ਼ੀ ਦਾ ਵਾਅਦਾ : ਮਨਪ੍ਰੀਤ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸਤੰਬਰ ਦੇ ਮਹੀਨੇ ਕਰਜ਼ਾ ਮਾਫ਼ੀ ਦਾ ਪੈਸਾ ਕਿਸਾਨਾਂ ਦੇ ਖ਼ਾਤੇ ਵਿਚ ਜਮ੍ਹਾ ਹੋ ਜਾਵੇਗਾ।

Manpreet Singh Badal

ਤਲਵੰਡੀ ਸਾਬੋ ਵਿਖੇ ਕਾਂਗਰਸ ਦੀ ਸਿਆਸੀ ਕਾਨਫਰੰਸ ਨੂੰ ਸਬੋਧਨ ਕਰਦੇ ਹੋਏ ਪੰਜਾਬ ਦੇ ਖ਼ਜ਼ਾਨਾ ਮੰਤਰੀ ਨੇ ਕਈ ਅਹਿਮ ਐਲਾਨ ਕੀਤੇ ਅਤੇ ਊਰਦੁ ਕਵਿਤਾ ਵਿਚ ਲਪੇਟੇ ਅਪਣੇ ਭਾਸ਼ਨ ਵਿਚ ਲੋਕਾਂ ਸਾਹਮਣੇ ਅਪਣੀ ਗੱਲ ਇਕ ਚੰਗੇ ਤਰੀਕੇ ਨਾਲ ਰੱਖੀ। ਪੰਜਾਬ ਦੇ ਲੋਕਾਂ ਨਾਲ ਪੰਜਾਬ ਸਰਕਾਰ ਦੇ ਕੀਤੇ ਵਾਅਦਿਆਂ ਦੀ ਗੱਲ ਕਰਦੇ ਹੋਏ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਇਕ ਸਾਲ ਵਿਚ ਪੰਜਾਬ ਦਾ ਖ਼ਜ਼ਾਨਾ ਅਪਣੇ ਪੈਰਾਂ ਤੇ  ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਸਤੰਬਰ ਦੇ ਮਹੀਨੇ ਕਰਜ਼ਾ ਮਾਫ਼ੀ ਦਾ ਪੈਸਾ ਕਿਸਾਨਾਂ ਦੇ ਖ਼ਾਤੇ ਵਿਚ ਜਮ੍ਹਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੋ ਵਾਰ ਹੀ ਕਿਸਾਨਾਂ ਦੀ ਕਰਜ਼ਾ ਮਾਫ਼ੀ ਹੋਈ ਹੈ ਦੋਨੋਂ ਬਾਰ ਕਾਂਗਰਸ ਸਰਕਾਰਾਂ ਨੇ ਕੀਤੀ ਹੈ। ਪੰਜਾਬ ਦੇ ਖ਼ਜ਼ਾਨੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖ਼ਜ਼ਾਨੇ ਦੀ  ਹਾਲਤ ਜੋ ਆਮਦਨ 100 ਅਤੇ ਖ਼ਰਚ 102 ਵਾਲੀ ਸੀ ਹੁਣ ਸੁਧਰਕੇ 100 ਅਨੁਪਾਤ 88 ਤੇ ਆ ਗਈ ਹੈ ਅਤੇ ਹਰ ਸਾਲ ਹੀ ਇਹਦੇ ਵਿਚ ਸੁਧਾਰ ਹੁੰਦਾ ਜਾਵੇਗਾ।