ਟਰਾਂਸਫ਼ਾਰਮਰ ਦੁਆਲਿਉਂ ਕਣਕ ਕੱਟਣ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ  ਜ਼ਿਲ੍ਹਾ ਅੰਦਰ ਹਰ ਕਿਸਾਨ ਜਿਸ ਦੇ ਖੇਤ ਵਿੱਚ ਬਿਜਲੀ ਦਾ

File photo

ਰੂਪਨਗਰ, 14 ਅਪ੍ਰੈਲ (ਸਵਰਨ ਸਿੰਘ ਭੰਗੂ, ਕਮਲ ਭਾਰਜ) : ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ  ਜ਼ਿਲ੍ਹਾ ਅੰਦਰ ਹਰ ਕਿਸਾਨ ਜਿਸ ਦੇ ਖੇਤ ਵਿੱਚ ਬਿਜਲੀ ਦਾ ਟਰਾਂਸਫ਼ਾਰਮਰ ਹੋਵੇ, ਇਹ ਯਕੀਨੀ ਬਣਾਏ ਕਿ ਉਸ ਟਰਾਂਸਫ਼ਾਰਮਰ ਦੇ ਆਲੇ-ਦੁਆਲੇ 10 ਵਰਗ ਮੀਟਰ ਦੇ ਏਰੀਏ ਵਿਚ ਉਹ ਸੱਭ ਤੋਂ ਪਹਿਲਾਂ ਕਣਕ ਦੀ ਕਟਾਈ ਕਰੇਗਾ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਾਵੇਗਾ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਥਿਤ ਫ਼ਾਇਰ ਸਟੇਸ਼ਨ ਰੂਪਨਗਰ ਜੋ ਕਿ ਬੰਨਮਾਜਰਾ ਤੋਂ ਕੀਰਤਪੁਰ ਅਤੇ ਧਿਆਨਪੁਰਾ ਤੋਂ ਮੋਰਿੰਡਾ ਤਕ ਲਈ ਕੰਟਰੋਲ ਰੂਮ ਨੰ: 01881-220909, ਫ਼ਾਇਰ ਸਟੇਸ਼ਨ ਸ਼੍ਰੀ ਚਮਕੌਰ ਸਾਹਿਬ ਜੋ ਬੇਲਾ, ਸ਼੍ਰੀ ਚਮਕੌਰ ਸਾਹਿਬ ਤੋਂ ਮੋਰਿੰਡਾ ਤਕ ਲਈ ਕੰਟਰੋਲ ਰੂਮ ਨੰ: 01881-260101 ਅਤੇ ਫ਼ਾਇਰ ਸਟੇਸ਼ਨ ਨੰਗਲ ਜੋ ਕੀਰਤਪੁਰ, ਨੂਰਪੁਰ ਬੇਦੀ, ਸ਼੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਲਈ 01881-22010, ਥਰਮਲ ਪਲਾਂਟ ਰੋਪੜ ਅਤੇ ਇਸ ਦੇ ਨਜ਼ਦੀਕ ਪੈਂਦੇ ਏਰੀਏ ਲਈ  ਮੋਬਾਇਲ ਨੰ: 96461-21436, 96461-12698 ਅਤੇ 101 'ਤੇ ਵੀ ਲੋੜ ਪੈਣ 'ਤੇ ਸੰਪਰਕ ਕੀਤਾ ਜਾ ਸਕਦਾ ਹੈ

ਅਤੇ ਨੰਗਲ ਜੰਗਲ ਦੇ ਖੇਤਰ ਵਿਚ ਅੱਗ ਲੱਗਣ ਦੀ ਸੂਚਨਾ ਜੰਗਲਾਤ ਵਿਭਾਗ ਦੇ ਨੰ 01881-222231 'ਤੇ ਦਿਤੀ ਜਾ ਸਕਦੀ ਹੈ। ਹਾੜੀ ਸੀਜ਼ਨ 2020 ਦੀ ਖ਼ਰੀਦ ਸਬੰਧੀ ਦਫ਼ਤਰ ਜ਼ਿਲ੍ਹਾ ਮੰਡੀ ਅਫ਼ਸਰ, ਰੂਪਨਗਰ ਵਿਖੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਸ ਕੰਟਰੋਲ ਰੂਮ ਦਾ ਨੰ: 01881-220669 ਹੈ। ਇਹ ਕੰਟਰੋਲ ਰੂਮ ਜ਼ਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਵਿਚ ਆਈ ਜਿਣਸ ਦੀ ਖ਼ਰੀਦ ਫ਼ਰੋਖਤ ਸਬੰਧੀ ਤਾਲਮੇਲ ਕਰਨ ਅਤੇ ਸੀਜ਼ਨ ਦੌਰਾਨ ਕਿਸਾਨਾਂ/ ਆੜਤੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਮੌਕੇ 'ਤੇ ਹੱਲ ਕਰਵਾਉਣ ਲਈ ਯਤਨ ਕਰੇਗਾ। ਇਹ ਕੰਟਰੋਲ ਰੂਮ ਨੰਬਰ 14 ਅਪ੍ਰੈਲ ਤੋਂ ਸਵੇਰੇ 7 ਤੋਂ ਸ਼ਾਮੀ 8 ਵਜੇ ਤਕ ਕੰਮ ਕਰੇਗਾ। ਹਾੜੀ ਸੀਜ਼ਨ 2020 ਦੀ ਖ਼ਰੀਦ ਸਬੰਧੀ ਕਿਸਾਨਾਂ/ ਆੜਤੀਆਂ ਨੂੰ ਜੇ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਆਵੇ ਤਾਂ ਉਹ Àਕਤ ਕੰਟਰੋਲ ਨੰਬਰ ਉਤੇ ਸੰਪਰਕ ਕਰ ਸਕਦੇ ਹਨ ।