ਪੀੜਤ ਕਿਸਾਨਾਂ ਨੂੰ ਕਾਰ ਸੇਵਾ ਵਾਲੇ ਬਾਬਿਆਂ ਨੇ 131 ਕੁਇੰਟਲ ਕਣਕ ਸੌਂਪੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪਿਛਲੇ ਦਿਨੀਂ ਨੇੜ੍ਹਲੇ ਪਿੰਡ ਸਤਿਆਣਾ ਤੇ ਜਿਓਣੇਵਾਲ ਵਿਖੇ ਅੱਗ ਲੱਗਣ ਨਾਲ ਕਈ ਕਿਸਾਨਾਂ ਦੀ ਪੱਕ ਕੇ ਤਿਆਰ ਖੜ੍ਹੀ ਫਸਲ ਸੜ੍ਹ ਕੇ ਸੁਆਹ ਹੋ ਗਈ ਸੀ ਅਤੇ ...

Kar Sewa have given 131 quintals of wheat to the farmers

ਮਾਛੀਵਾੜਾ ਸਾਹਿਬ, ਪਿਛਲੇ ਦਿਨੀਂ ਨੇੜ੍ਹਲੇ ਪਿੰਡ ਸਤਿਆਣਾ ਤੇ ਜਿਓਣੇਵਾਲ ਵਿਖੇ ਅੱਗ ਲੱਗਣ ਨਾਲ ਕਈ ਕਿਸਾਨਾਂ ਦੀ ਪੱਕ ਕੇ ਤਿਆਰ ਖੜ੍ਹੀ ਫਸਲ ਸੜ੍ਹ ਕੇ ਸੁਆਹ ਹੋ ਗਈ ਸੀ ਅਤੇ ਅੱਜ ਇਨ੍ਹਾਂ ਪੀੜ੍ਹਤੇ ਗਰੀਬ ਕਿਸਾਨਾਂ ਦੀ ਸਹਾਇਤਾ ਲਈ ਕਾਰ ਸੇਵਾ ਵਾਲੇ ਬਾਬਾ ਮਾਨ ਸਿੰਘ ਜੀ ਕਟਾਣਾ ਸਾਹਿਬ ਵਾਲੇ ਪਹੁੰਚੇ। 
ਪੰਥ ਰਤਨ ਜੱਥੇ. ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਦੇ ਸੇਵਾਦਾਰ ਬਾਬਾ ਮਾਨ ਸਿੰਘ ਜੀ ਨੇ ਅੱਜ 131 ਕੁਇੰਟਲ ਕਣਕ ਇਨ੍ਹਾਂ ਪੀੜ੍ਹਤ ਕਿਸਾਨਾਂ ਨੂੰ ਸੌਂਪਦਿਆਂ ਕਿਹਾ ਕਿ ਉਹ ਬੇਸ਼ੱਕ ਕਿਸਾਨਾਂ ਦੀ ਸੜ੍ਹ ਕੇ ਸੁਆਹ ਹੋ ਗਈ

ਫਸਲ ਦੀ ਪੂਰੀ ਭਰਪਾਈ ਤਾਂ ਨਹੀਂ ਕਰ ਸਕਦੇ ਪਰ ਗੁਰਦੁਆਰਾ ਕਟਾਣਾ ਸਾਹਿਬ ਤੋਂ ਕਾਰ ਸੇਵਾ ਵਾਲਿਆਂ ਵਲੋਂ ਇਹ ਗਰੀਬ ਕਿਸਾਨਾਂ ਦੀ ਸਹਾਇਤਾ ਲਈ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਸਤਿਆਣਾ ਦੇ ਸਰਪੰਚ ਅਸ਼ੋਕ ਕੁਮਾਰ ਨੇ ਕਿਹਾ ਕਿ ਜਿੱਥੇ ਉਹ ਬਾਬਾ ਮਾਨ ਜੀ ਕਟਾਣਾ ਸਾਹਿਬ ਵਾਲਿਆਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਪੀੜ੍ਹਤ ਕਿਸਾਨਾਂ ਦੀ ਬਾਂਹ ਫੜ੍ਹੀ ਉਥੇ ਉਹ ਸਰਕਾਰ ਤੋਂ ਵੀ ਮੰਗ ਕਰਦੇ ਹਨ ਕਿ ਸਰਕਾਰ ਇਨ੍ਹਾਂ ਨੂੰ ਨੁਕਸਾਨ ਦਾ ਬਣਦਾ ਮੁਆਵਜ਼ਾ ਵੀ ਤੁਰੰਤ ਦੇਵੇ।