ਹਰਿਆਣਾ, ਰਾਜਸਥਾਨ ਤੇ ਪੰਜਾਬ 'ਚ ਧੂੜ ਕਾਰਨ ਕਪਾਹ ਦੀ ਫ਼ਸਲ ਨੂੰ ਪੁੱਜ ਰਿਹੈ ਭਾਰੀ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪਿਛਲੇ ਪੰਦਰਵਾੜੇ ਵਿਚ ਉੱਤਰੀ-ਪੱਛਮੀ ਖੇਤਰ ਵਿਚ ਪ੍ਰਦੂਸ਼ਣ ਦੇ ਪੱਧਰ ਨੂੰ ਉਭਾਰਨ ਵਾਲੇ ਧੂੜ ਭਰੇ ਤੂਫ਼ਾਨ ਕਾਰਨ ਹਰਿਆਣਾ, ਰਾਜਸਥਾਨ ਅਤੇ ਪੰਜਾਬ ਵਿਚ ਕਪਾਹ ਦੇ ਪੌਦਿਆਂ....

cotton

ਨਵੀਂ ਦਿੱਲੀ : ਪਿਛਲੇ ਪੰਦਰਵਾੜੇ ਵਿਚ ਉੱਤਰੀ-ਪੱਛਮੀ ਖੇਤਰ ਵਿਚ ਪ੍ਰਦੂਸ਼ਣ ਦੇ ਪੱਧਰ ਨੂੰ ਉਭਾਰਨ ਵਾਲੇ ਧੂੜ ਭਰੇ ਤੂਫ਼ਾਨ ਕਾਰਨ ਹਰਿਆਣਾ, ਰਾਜਸਥਾਨ ਅਤੇ ਪੰਜਾਬ ਵਿਚ ਕਪਾਹ ਦੇ ਪੌਦਿਆਂ ਦਾ ਵਿਕਾਸ ਰੁਕ ਗਿਆ ਹੈ। ਖ਼ਰਾਬ ਮੌਸਮ ਨੇ ਇਕ ਮਹੀਨਾ ਪੁਰਾਣੇ ਕਪਾਹ ਦੇ ਖੇਤਾਂ ਵਿਚ ਰੇਤ ਦੀ ਇਕ ਮੋਟੀ ਪਰਤ ਨੂੰ ਛੱਡ ਦਿਤੀ ਹੈ, ਜਿਸ ਨਾਲ ਉਨ੍ਹਾਂ ਦੀ ਪੌਦਿਆਂ ਦਾ ਵਿਕਾਸ ਰੁਕ ਸਕਦਾ ਹੈ ਅਤੇ ਸੰਭਵ ਤੌਰ 'ਤੇ ਇਸ ਨਾਲ ਪੈਦਾਵਾਰ 'ਤੇ ਵੀ ਮਾੜਾ ਅਸਰ ਪੈ ਸਕਦਾ ਹੈ। 

ਹਰਿਆਣਾ ਦੇ ਖੇਤੀਬਾੜੀ ਅਧਿਕਾਰੀ ਸੁਧੀਰ ਗਾਹਲਵਤ ਨੇ ਕਿਹਾ ਕਿ ਵਾਤਾਵਰਣ ਵਿਚ ਉਡ ਰਹੀ ਧੂੜ ਦਾ ਅਸਰ ਜੀਂਦ, ਸਿਰਸਾ, ਫਤਿਹਾਬਾਦ, ਭਿਵਾਨੀ ਅਤੇ ਹਿਸਾਰ ਦੇ ਜ਼ਿਲ੍ਹਿਆਂ ਵਿਚ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਵਾਵਾਂ ਨੇ ਰਾਜਸਥਾਨ ਤੋਂ ਰੇਤ ਉਡਾਈ ਹੈ ਅਤੇ ਸੂਬੇ ਵਿਚ ਫਾਈਬਰ ਦੀ 80 ਫ਼ੀਸਦੀ ਪੈਦਾਵਾਰ ਵਾਲੇ ਜ਼ਿਲ੍ਹਿਆਂ ਵਿਚ ਕਪਾਹ ਦੇ ਪੌਦਿਆਂ ਨੂੰ ਨੁਕਸਾਨ ਪਹੁੰਚਾਇਆ ਹੈ। 

ਖੇਤੀਬਾੜੀ ਮਾਹਿਰਾਂ ਨੇ ਕਿਹਾ ਕਿ ‍ਵਾਤਾਵਰਣ ਵਿਚ ਛਾਏ ਹੋਏ ਧੂੜ ਦੇ ਕਣਾਂ ਕਾਰਨ ਧੁੰਦਲੇ ਹੋਏ ਵਾਤਾਵਰਣ ਨੇ ਪੌਦਿਆਂ ਦੇ ਵਿਕਾਸ ਦੇ ਇਸ ਮਹੱਤਵਪੂਰਣ ਸਮੇਂ ਵਿਚ ਸੂਰਜ ਦੀ ਰੌਸ਼ਨੀ ਨੂੰ ਵੀ ਘੱਟ ਕਰ ਦਿਤਾ ਹੈ। ਮਾਹਰਾਂ ਨੇ ਕਿਹਾ ਕਿ ਹਰਿਆਣੇ ਅਤੇ ਰਾਜਸਥਾਨ ਵਿਚ ਧੂੜ ਭਰੇ ਮੌਸਮ ਦਾ ਅਸਰ ਜ਼ਿਆਦਾ ਹੈ, ਜਿਸ ਵਿਚ ਰੇਤ ਦੀ ਪਰਤ ਕਪਾਹ ਦੇ ਪੌਦਿਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ। 

ਗਹਿਲਾਵਤ ਨੇ ਕਿਹਾ ਕਿ ਜੇਕਰ ਕੁੱਝ ਦਿਨ ਤਕ ਹੋਰ ਇਹੀ ਹਾਲ ਰਿਹਾ ਤਾਂ ਇਸ ਨਾਲ ਕਪਾਹ ਦੀ ਪੈਦਾਵਾਰ 7 ਤੋਂ 10 ਫ਼ੀਸਦੀ ਤਕ ਘੱਟ ਸਕਦੀ ਹੈ ਕਿਉਂਕਿ ਕਪਾਹ ਪੱਟੀ 'ਤੇ ਇਕੱਠੀ ਹੋਈ ਰੇਤ ਅਤੇ ਧੂੜ ਕਾਰਨ ਪੌਦਿਆਂ ਦੀ ਕਾਰਜਸ਼ੀਲਤਾ 'ਤੇ ਮਾੜਾ ਅਸਰ ਪੈਂਦਾ ਹੈ। ਰਾਜਸਥਾਨ ਵਿਚ ਗੰਗਾਨਗਰ ਅਤੇ ਹਨੂਮਾਨਗੜ੍ਹ ਜ਼ਿਲ੍ਹਿਆਂ ਵਿਚ ਇਸ ਦਾ ਪ੍ਰਭਾਵ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। 

ਹਾਨੂਮੰਧਰ 'ਚ ਸਥਿਤ ਇਕ ਕਪਾਹ ਵਪਾਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਇਸ ਮੌਸਮ ਵਿਚ ਨਹਿਰੀ ਪਾਣੀ ਦੇ ਲੈਣ ਵਿਚ ਦੇਰ ਹੋਣ ਦੇ ਕਾਰਨ ਕਪਾਹ ਦੀ ਬਿਜਾਈ ਪਛੜ ਗਈ ਸੀ ਅਤੇ ਹੁਣ ਸੁੱਕੀ ਅਤੇ ਖ਼ਰਾਬ ਮੌਸਮ ਕਾਰਨ ਫ਼ਸਲ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਅਤੇ ਹਰਿਆਣਾ ਵਿਚ ਕਿਸਾਨਾਂ ਨੇ ਇਸ ਸਾਲ 20 ਫ਼ੀਸਦੀ ਘੱਟ ਕਪਾਹ ਦੀ ਕਾਸ਼ਤ ਕੀਤੀ ਹੈ। ਦਸ ਦਈਏ ਕਿ ਤਿੰਨ ਰਾਜਾਂ ਵਿਚ ਘੱਟ ਨਹਿਰੀ ਪਾਣੀ ਦੀ ਨਿਕਾਸੀ ਦੇ ਕਾਰਨ ਬਿਜਾਈ ਵਿਚ ਵੀ ਦੇਰ ਹੋ ਗਈ ਹੈ।