ਪਪੀਤੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮਿਲਦੀ ਹੈ 45 ਹਜ਼ਾਰ ਰੁਪਏ ਗ੍ਰਾਂਟ, ਇੰਝ ਕਰੋ ਅਪਲਾਈ 

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਇਸ ਸਕੀਮ ਤਹਿਤ ਆਂਵਲਾ, ਬੇਰ, ਜਾਮੁਨ, ਬੇਲ, ਜੈਕਫਰੂਟ, ਅਨਾਰ ਆਦਿ ਦੀ ਕਾਸ਼ਤ 'ਤੇ 50 ਫੀਸਦੀ ਤੱਕ ਸਬਸਿਡੀ ਵੀ ਦਿੱਤੀ ਜਾਂਦੀ ਹੈ। 

Papaya Agriculture

 

ਚੰਡੀਗੜ੍ਹ - ਪਪੀਤੇ ਦੀ ਖੇਤੀ ਬਿਹਾਰ, ਅਸਾਮ, ਮਹਾਰਾਸ਼ਟਰ, ਗੁਜਰਾਤ, ਪੰਜਾਬ, ਮਿਜ਼ੋਰਮ ਵਰਗੇ ਕਈ ਸੂਬਿਆਂ ਵਿਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਇਸ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਇਸੇ ਲੜੀ ਵਿਚ ਬਿਹਾਰ ਸਰਕਾਰ ਪਪੀਤੇ ਦੀ ਖੇਤੀ 'ਤੇ ਕਿਸਾਨਾਂ ਨੂੰ 75 ਫੀਸਦੀ ਤੱਕ ਸਬਸਿਡੀ ਵੀ ਦੇ ਰਹੀ ਹੈ।

ਇਹ ਰਕਮ ਕਿਸਾਨਾਂ ਨੂੰ ਸੰਗਠਿਤ ਬਾਗਬਾਨੀ ਯੋਜਨਾ ਤਹਿਤ ਦਿੱਤੀ ਜਾ ਰਹੀ ਹੈ। ਇੱਕ ਹੈਕਟੇਅਰ ਪਪੀਤੇ ਦੀ ਕਾਸ਼ਤ ਦੀ ਲਾਗਤ 60 ਹਜ਼ਾਰ ਰੁਪਏ ਰੱਖੀ ਗਈ ਹੈ। 75 ਫ਼ੀਸਦੀ ਸਬਸਿਡੀ ਦੇ ਆਧਾਰ 'ਤੇ ਕਿਸਾਨਾਂ ਨੂੰ 45 ਹਜ਼ਾਰ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਇਸ ਸਕੀਮ ਤਹਿਤ ਆਂਵਲਾ, ਬੇਰ, ਜਾਮੁਨ, ਬੇਲ, ਜੈਕਫਰੂਟ, ਅਨਾਰ ਆਦਿ ਦੀ ਕਾਸ਼ਤ 'ਤੇ 50 ਫੀਸਦੀ ਤੱਕ ਸਬਸਿਡੀ ਵੀ ਦਿੱਤੀ ਜਾਂਦੀ ਹੈ। 

ਜੇਕਰ ਤੁਸੀਂ ਬਿਹਾਰ ਦੇ ਕਿਸਾਨ ਹੋ ਅਤੇ ਤੁਹਾਡੇ ਕੋਲ ਖੇਤੀ ਯੋਗ ਜ਼ਮੀਨ ਹੈ ਤਾਂ ਹੀ ਤੁਸੀਂ ਇਸ ਸਕੀਮ ਲਈ ਯੋਗ ਹੋ। ਸਕੀਮ ਦਾ ਲਾਭ ਲੈਣ ਲਈ ਯੋਗ ਕਿਸਾਨਾਂ ਕੋਲ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਸਾਈਜ਼ ਫੋਟੋ, ਐਲਪੀਸੀ ਜਾਂ ਜ਼ਮੀਨ ਦੀ ਮੌਜੂਦਾ ਰਸੀਦ, ਸ਼ਨਾਖਤੀ ਕਾਰਡ, ਅਸਲ ਰਿਹਾਇਸ਼ੀ ਸਰਟੀਫਿਕੇਟ, ਖੇਤੀ ਦਾ ਵੇਰਵਾ, ਬੈਂਕ ਪਾਸਬੁੱਕ ਹੋਣੀ ਚਾਹੀਦੀ ਹੈ। 

ਪਪੀਤੇ ਦੀ ਕਾਸ਼ਤ 'ਤੇ ਸਬਸਿਡੀ ਦਾ ਲਾਭ ਲੈਣ ਲਈ ਕਿਸਾਨ ਸੰਗਠਿਤ ਬਾਗਬਾਨੀ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਇਸ ਸਕੀਮ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਕਿਸਾਨ ਆਪਣੇ ਨਜ਼ਦੀਕੀ ਖੇਤੀਬਾੜੀ ਜਾਂ ਬਾਗਬਾਨੀ ਵਿਕਾਸ ਦਫ਼ਤਰ ਨਾਲ ਵੀ ਸੰਪਰਕ ਕਰ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਕੇਂਦਰ ਅਤੇ ਰਾਜ ਸਰਕਾਰਾਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ। ਇਸ ਕੜੀ ਵਿਚ ਕਿਸਾਨਾਂ ਨੂੰ ਬਾਗਬਾਨੀ ਫ਼ਸਲਾਂ ਦੀ ਕਾਸ਼ਤ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਫਲਦਾਰ ਰੁੱਖਾਂ ਅਤੇ ਸਬਜ਼ੀਆਂ ਦੀ ਫ਼ਸਲ 'ਤੇ ਵੀ ਬੰਪਰ ਸਬਸਿਡੀ ਦਿੱਤੀ ਜਾ ਰਹੀ ਹੈ।