ਪੀ.ਏ.ਯੂ. ਵਿਖੇ ਸੰਯੁਕਤ ਖੇਤੀ ਵਿਧੀ ਅਤੇ ਜੈਵਿਕ ਖੇਤੀ ਬਾਰੇ ਆਨਲਾਈਨ ਸਿਖਲਾਈ ਕੋਰਸ ਹੋਇਆ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਇਸੇ ਤਰ•ਾਂ ਜੈਵਿਕ ਭੋਜਨ ਸਿਹਤ ਅਤੇ ਵਾਤਾਵਰਨ ਲਈ ਕਈ ਤਰੀਕਿਆਂ ਤੋਂ ਲਾਭਕਾਰੀ ਹਨ

PAU

ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਸੰਯੁਕਤ ਖੇਤੀ ਵਿਧੀ ਅਤੇ ਜੈਵਿਕ ਖੇਤੀ ਬਾਰੇ ਨੌਕਰੀ ਕਰ ਰਹੇ ਉਮੀਦਵਾਰਾਂ ਲਈ ਦੋ ਰੋਜ਼ਾ ਆਨਲਾਈਨ ਸਿਖਲਾਈ ਕੋਰਸ ਲਗਾਇਆ ਗਿਆ । ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ 17 ਦੇ ਕਰੀਬ ਖੇਤੀ ਵਿਕਾਸ ਅਧਿਕਾਰੀ, ਬਾਗਬਾਨੀ ਵਿਕਾਸ ਅਧਿਕਾਰੀ, ਪੀ.ਏ.ਯੂ. ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਨੇ ਹਿੱਸਾ ਲਿਆ ।

ਇਸ ਕੋਰਸ ਦੀ ਰੂਪਰੇਖਾ ਜੈਵਿਕ ਖੇਤੀ ਦੇ ਨਾਲ-ਨਾਲ ਸੰਯੁਕਤ ਖੇਤੀ ਵਿਧੀਆਂ, ਸੁਰੱਖਿਅਤ ਭੋਜਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਵਿਗਿਆਨਕ ਜਾਣਕਾਰੀ ਮਾਹਿਰਾਂ ਤੱਕ ਪਹੁੰਚਾਉਣਾ ਸੀ । ਕੋਰਸ ਦੇ ਕੁਆਰਡੀਨੇਟਰ ਅਤੇ ਸੀਨੀਅਰ ਪਸਾਰ ਮਾਹਿਰ ਡਾ. ਕਿਰਨ ਗਰੋਵਰ ਨੇ ਕੋਰਸ ਦੇ ਉਦੇਸ਼ਾਂ ਉਪਰ ਚਾਨਣਾ ਪਾਇਆ । ਉਹਨਾਂ ਕਿਹਾ ਕਿ ਸੰਯੁਕਤ ਖੇਤੀ ਵਿਧੀ ਰਾਹੀਂ ਸੰਤੁਲਿਤ ਭੋਜਨ, ਪੋਸ਼ਣ ਸੁਰੱਖਿਆ ਅਤੇ ਵੱਖ-ਵੱਖ ਕੁਦਰਤੀ ਤੱਤਾਂ ਨੂੰ ਜੋੜ ਕੇ ਸਮਝਿਆ ਜਾਂਦਾ ਹੈ । ਇਸ ਨਾਲ ਵਾਤਾਵਰਨ ਅਤੇ ਸਿਹਤ ਸੁਰੱਖਿਆ ਯਕੀਨੀ ਬਣਾਈ ਜਾਂਦੀ ਹੈ ।

ਇਸੇ ਤਰ•ਾਂ ਜੈਵਿਕ ਭੋਜਨ ਸਿਹਤ ਅਤੇ ਵਾਤਾਵਰਨ ਲਈ ਕਈ ਤਰੀਕਿਆਂ ਤੋਂ ਲਾਭਕਾਰੀ ਹਨ । ਇਸ ਕਰਕੇ ਇਸ ਕੋਰਸ ਰਾਹੀਂ ਸੰਯੁਕਤ ਖੇਤੀ ਵਿਧੀ ਅਤੇ ਜੈਵਿਕ ਖੇਤੀ ਦੇ ਤਰੀਕਿਆਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ । ਕੋਰਸ ਦੇ ਤਕਨੀਕੀ ਕੁਆਰਡੀਨੇਟਰ ਅਤੇ ਫ਼ਸਲ ਵਿਗਿਆਨੀ ਡਾ. ਸੋਹਨ ਸਿੰਘ ਵਾਲੀਆ ਨੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਆਮਦਨ ਵਿੱਚ ਵਾਧੇ ਲਈ ਸੰਯੁਕਤ ਖੇਤੀ ਵਿਧੀ ਮਾਡਲ ਦੇ ਵਿਕਾਸ ਉਪਰ ਜ਼ੋਰ ਦਿੱਤਾ । ਉਹਨਾਂ ਨੇ ਖੇਤੀ ਵਿੱਚ ਸਥਿਰ ਵਿਕਾਸ ਲਈ ਸੰਯੁਕਤ ਖੇਤੀ ਵਿਧੀ ਨੂੰ ਬਹੁਤ ਲਾਜ਼ਮੀ ਕਿਹਾ ।

ਸਬਜ਼ੀ ਵਿਗਿਆਨੀ ਡਾ. ਕੁਲਵੀਰ ਸਿੰਘ ਅਤੇ ਫ਼ਲ ਵਿਗਿਆਨੀ ਡਾ. ਰਚਨਾ ਅਰੋੜਾ ਨੇ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਰਾਹੀਂ ਮੁਨਾਫ਼ੇ ਵਿੱਚ ਵਾਧੇ ਦੇ ਤਰੀਕੇ ਮਾਹਿਰਾਂ ਨਾਲ ਸਾਂਝੇ ਕੀਤੇ । ਉਹਨਾਂ ਨੇ ਸਿਖਿਆਰਥੀਆਂ ਨੂੰ ਦੱਸਿਆ ਕਿ ਪੌਦਿਆਂ ਦੀ ਚੋਣ ਤੋਂ ਲੈ ਕੇ ਮੰਡੀਕਰਨ ਤੱਕ ਜੈਵਿਕ ਪ੍ਰਕਿਰਿਆ ਨੂੰ ਕਿਵੇਂ ਲਾਗੂ ਕੀਤਾ ਜਾਂਦਾ ਹੈ । ਆਰਗੈਨਿਕ ਫਾਰਮਿੰਗ ਸਕੂਲ ਦੇ ਡਾ. ਅਮਨਦੀਪ ਸਿੰਘ ਸਿੱਧੂ ਨੇ ਜੈਵਿਕ ਭੋਜਨਾਂ ਅਤੇ ਜੈਵਿਕ ਖੇਤੀ ਦੇ ਤਰੀਕਿਆਂ ਉਪਰ ਰੋਸਨਿ ਪਾ ਕੇ ਮਿੱਟੀ ਦੀ ਸਿਹਤ ਅਤੇ ਵਾਤਾਵਰਨ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ । ਅੰਤ ਵਿੱਚ ਡਾ. ਕਿਰਨ ਗਰੋਵਰ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਸਿਖਿਆਰਥੀਆਂ ਨੂੰ ਕੋਰਸ ਤੋਂ ਲਈ ਜਾਣਕਾਰੀ ਖੇਤਰੀ ਵਿੱਚ ਲਾਗੂ ਕਰਨ ਲਈ ਉਤਸ਼ਾਹਿਤ ਕੀਤਾ ।