ਕਿਸਾਨ ਇਹ ਖ਼ਬਰ ਜ਼ਰੂਰ ਪੜ੍ਹਨ, ਪਾਵਰਕਾਮ ਦਿਨ ਵੇਲੇ ਨਹੀਂ ਦੇ ਸਕਦੀ ਕਿਸਾਨਾਂ ਨੂੰ ਬਿਜਲੀ!

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਪਾਵਰਕਾਮ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਰਾਜ ਦੀ ਬਿਜਲੀ ਦੀ ਮੰਗ ਦਾ ਪੈਟਰਨ ਬਹੁਤ ਔਖਾ ਹੈ।

Powercom announcement farmers can t get electricity during the day

ਪਟਿਆਲਾ: ਪਾਵਰਕਾਮ ਵੱਲੋਂ ਬਿਜਲੀ ਸਬੰਧੀ ਇਕ ਐਲਾਨ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਕਿ ਪੰਜਾਬ ਰਾਜ ਦੇ ਖੇਤੀਬਾੜੀ ਖਪਤਕਾਰ ਸਿਰਫ ਦਿਨ ਵੇਲੇ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨਾਂ ਲਈ ਬਿਜਲੀ ਸਪਲਾਈ ਦੀ ਮੰਗ ਕਰ ਰਹੇ ਹਨ, ਜੋ ਤਕਨੀਕੀ ਤੌਰ ’ਤੇ ਸੰਭਵ ਨਹੀਂ ਹੈ। ਪਾਵਰਕਾਮ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਰਾਜ ਦੀ ਬਿਜਲੀ ਦੀ ਮੰਗ ਦਾ ਪੈਟਰਨ ਬਹੁਤ ਔਖਾ ਹੈ। ਗਰਮੀਆਂ ਅਤੇ ਝੋਨੇ ਦੇ ਸੀਜ਼ਨ (ਜੂਨ-ਸਤੰਬਰ) ਦੌਰਾਨ ਵੱਧ ਤੋਂ ਵੱਧ ਮੰਗ 13,600 ਮੈਗਾਵਾਟ ਤੱਕ ਵਧਦੀ ਹੈ।

ਬਿਜਲੀ ਦੀ ਉਪਲਬਧਤਾ/ਜ਼ਰੂਰਤ ਅਨੁਸਾਰ ਖੇਤੀ ਫੀਡਰ ਲੋੜ ਅਨੁਸਾਰ ਦੋ ਗਰੁੱਪਾਂ (ਭਾਵ ਦਿਨ ਅਤੇ ਰਾਤ ਸਮੂਹ) ਵਿਚ ਵੰਡੇ ਗਏ ਹਨ। ਉਨ੍ਹਾਂ ਦਾ ਸਮਾਂ ਹਰ 4 ਦਿਨਾਂ ਬਾਅਦ ਬਦਲਿਆ ਜਾਂਦਾ ਹੈ। ਬਿਜਲੀ ਦੀ ਉਪਲਬਧਤਾ/ਜ਼ਰੂਰਤ ਅਨੁਸਾਰ ਖੇਤੀ ਫੀਡਰ ਵੀ ਲੋੜ ਅਨੁਸਾਰ ਦੋ ਸਮੂਹਾਂ (ਭਾਵ ਦਿਨ ਅਤੇ ਰਾਤ ਸਮੂਹ) ਵਿਚ ਵੰਡੇ ਗਏ ਹਨ। ਉਨ੍ਹਾਂ ਦਾ ਸਮਾਂ ਹਰ 4 ਦਿਨਾਂ ਬਾਅਦ ਬਦਲਿਆ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।