ਕਰਜ਼ੇ ਤੋਂ ਤੰਗ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਦਿੱਲੀ ਕਿਸਾਨ ਅੰਦੋਲਨ ਦੌਰਾਨ ਇਸਦੇ ਪਿਤਾ ਰਾਮਫਲ ਸਿੰਘ ਦੀ ਵੀ ਮੌਤ ਹੋਈ ਸੀ

Debt-ridden farmer commits suicide in Lehragaga

ਲਹਿਰਾਗਾਗਾ (ਅਮਨਦੀਪ ਸਿੰਘ ਸੰਗਤਪੁਰਾ) : ਹਲਕਾ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਵਿਚ ਇਕ ਛੋਟੇ ਦਰਜੇ ਦੇ ਕਿਸਾਨ ਜਗਤਾਰ ਸਿੰਘ ਪੁੱਤਰ ਰਾਮਫਲ ਸਿੰਘ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਕਿਸਾਨ ਆਗੂ ਗੋਬਿੰਦ ਸਿੰਘ ਭੁਟਾਲ ਕਲਾਂ ਨੇ ਦਸਿਆ ਕਿ ਜਗਤਾਰ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਤਣਾਅ ਵਿਚ ਸੀ। ਦਿੱਲੀ ਕਿਸਾਨ ਅੰਦੋਲਨ ਦੌਰਾਨ ਇਸਦੇ ਪਿਤਾ ਰਾਮਫਲ ਸਿੰਘ ਦੀ ਵੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਉਸ ਦੇ ਭਰਾ ਕਾਲਾ ਸਿੰਘ ਨੇ ਵੀ ਲਗਭਗ 12-13 ਸਾਲ ਪਹਿਲਾਂ ਇਸੇ ਤਰ੍ਹਾਂ ਜਾਨ ਦੇ ਦਿਤੀ ਸੀ।

ਇਸ ਕਾਰਨ ਦੋਵੇਂ ਪ੍ਰਵਾਰਾਂ ਦੀ ਜ਼ਿੰਮੇਵਾਰੀ ਉਸ ’ਤੇ ਆ ਗਈ ਸੀ। ਥੋੜੀ ਜ਼ਮੀਨ ਅਤੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਖੇਤੀਬਾੜੀ ਤੋਂ ਚੰਗੀ ਕਮਾਈ ਨਾ ਹੋਣ ਨਾਲ ਕਰਜ਼ਾ ਵਧਦਾ ਗਿਆ ਅਤੇ ਉਹ ਇਸ ਨੂੰ ਉਤਾਰ ਨਾ ਸਕਿਆ। ਜਗਤਾਰ ਸਿੰਘ ਅਪਣੇ ਪਿੱਛੇ 9 ਸਾਲ ਦੀ ਧੀ ਅਤੇ 7 ਸਾਲ ਦਾ ਪੁੱਤਰ ਛੱਡ ਗਿਆ ਹੈ। ਕਿਸਾਨ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਗਤਾਰ ਸਿੰਘ ਦੇ ਪਰਵਾਰ ਨੂੰ ਤੁਰਤ ਆਰਥਕ ਮਦਦ ਮੁਹਈਆ ਕਰਵਾਈ ਜਾਵੇੇ।