ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ
ਦਸੂਹਾ,ਨੇੜਲੇ ਪਿੰਡ ਉਸ਼ਮਾਨ ਸ਼ਹੀਦ ਵਿਖੇ ਕਿਸਾਨ ਵਲੋਂ ਬੈਂਕ ਤੋਂ ਲਿਆ ਕਰਜ਼ਾ ਵਾਪਸ ਨਾ ਹੋਣ ਕਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ...
Farmer Suicides
ਦਸੂਹਾ,ਨੇੜਲੇ ਪਿੰਡ ਉਸ਼ਮਾਨ ਸ਼ਹੀਦ ਵਿਖੇ ਕਿਸਾਨ ਵਲੋਂ ਬੈਂਕ ਤੋਂ ਲਿਆ ਕਰਜ਼ਾ ਵਾਪਸ ਨਾ ਹੋਣ ਕਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਨੇ ਦਸਿਆ ਕਿ ਮੇਰੇ ਪਿਤਾ ਸੁਖਦੇਵ ਸਿੰਘ ਨੇ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਜੀ.ਟੀ.ਰੋਡ ਦਸੂਹਾ ਤੋਂ 3 ਲੱਖ ਕਰਜ਼ਾ ਲਿਆ ਸੀ
ਜਿਸ ਨੂੰ ਅਸੀਂ ਵਾਪਸ ਕਰਨ ਤੋਂ ਅਸਮਰੱਥ ਸੀ। ਕੁੱਝ ਦਿਨ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਵਲੋਂ ਬੈਂਕ ਦੇ ਮੁਲਾਜ਼ਮ ਲਏ ਹੋਏ ਕਰਜ਼ੇ ਦੀ ਕਿਸ਼ਤ ਲੈਣ ਆਏ ਸਨ ਜਿਸ ਕਰ ਕੇ ਮੇਰੇ ਪਿਤਾ ਵਲੋਂ ਰੇਲ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਇਸ ਬਾਬਤ ਜਦੋਂ ਬੈਂਕ ਅਧਿਕਾਰੀਆ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਕਿਹਾ ਕਿ ਸਰਕਾਰੀ ਨਿਯਮਾਂ ਮੁਤਾਬਕ ਜੋ ਸਾਡੀ ਡਿਊਟੀ ਬਣਦੀ ਹੈ ਉਹ ਕਰਨਾ ਸਾਡਾ ਫ਼ਰਜ਼ ਹੈ।