ਹੁਣ ਦੁਸਹਿਰੇ ਦੇ ਬਹਾਨੇ ਕਿਸਾਨਾਂ ਵੱਲੋਂ ਸਾੜੀ ਜਾਵੇਗੀ ਪਰਾਲੀ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪੰਜਾਬ ਵਿਚ ਪਰਾਲੀ ਦਾ ਮੁੱਦਾ ਬਹੁਤ ਜਿਆਦਾ ਭਖਿਆ ਹੋਇਆ ਹੈ,

stubble burning

ਚੰਡੀਗੜ੍ਹ: ਪੰਜਾਬ ਵਿਚ ਪਰਾਲੀ ਦਾ ਮੁੱਦਾ ਬਹੁਤ ਜਿਆਦਾ ਭਖਿਆ ਹੋਇਆ ਹੈ, ਜਿਸ ਨੂੰ ਚਲਦੇ ਪੰਜਾਬ ਦੇ ਕਿਸਾਨ ਸਰਕਾਰ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਸੂਬੇ ਦੇ ਕਿਸਾਨਾਂ ਵੱਲੋ ਕਿਹਾ ਜਾ ਰਿਹਾ ਹੈ  ਕਿ ਨਾ ਤਾਂ ਸਰਕਾਰ ਪਰਾਲੀ ਨੂੰ ਟਿਕਾਣੇ ਲਗਾਉਣ ਲਈ ਕੋਈ ਮੁਆਜਵਾ ਦੇ ਰਹੀ ਅਤੇ ਨਾ ਹੀ ਸਰਕਾਰ ਕਿਸਾਨਾਂ ਨੂੰ ਅੱਗ ਲਗਾਉਣ ਦੇ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਹੁਣ ਕਿਸਾਨ ਪਰਾਲੀ ਨੂੰ ਸਾੜਨ ਦਾ ਨਵਾਂ ਢੰਗ ਅਪਨਾਉਣ ਜਾ ਰਹੇ ਹਨ। ਇਸ ਮੌਕੇ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਉਹ ਦੁਸਹਿਰੇ ‘ਤੇ ਪਰਾਲੀ ਦੇ ਰਾਵਣ ਸਾੜਨਗੇ। ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਬਹਾਨੇ ਨਾਲ ਦੁਸਹਿਰਾ ਵੀ ਮਨਾਇਆ ਜਾਵੇਗਾ ਅਤੇ ਪਰਾਲੀ ਦਾ ਬੰਦੋਬਸਤ ਵੀ ਹੋ ਜਾਵੇਗਾ।

ਤੁਹਾਨੂੰ ਦੱਸ ਦੇਈਏ ਕਿ ਕਣਕ ਦੀ ਫਸਲ ਦੀ ਬਿਜਾਈ ਕੁਝ ਸਮੇਂ ਤੱਕ ਸ਼ੁਰੂ ਹੋਣ ਵਾਲੀ ਹੈ, ਜਿਸ ਦੌਰਾਨ ਕਿਸਾਨ ਪਰਾਲੀ ਸੰਭਾਲਣ ਵਿੱਚ ਲੱਗ ਜਾਣਗੇ ਤਾਂ ਬਿਜਾਈ ਦਾ ਸਮਾਂ ਲੇਟ ਹੋ ਜਾਵੇਗਾ।