ਅੱਕੇ ਕਿਸਾਨਾਂ ਨੇ ਰੋਕੇ ਬਾਹਰੋਂ ਜੀਰੀ ਲਿਆ ਰਹੇ ਟਰੱਕ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਨੂੰ ਆਪਣੀ ਜੀਰੀ ਵੇਚਣ 'ਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ

Farmers' organizations stopped trucks carrying jerry cans from outside

ਮੁਹਾਲੀ: ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵਲੋਂ ਰੋਸ ਜਾਰੀ ਹੈ।  ਕਿਸਾਨਾਂ ਵੱਲੋ ਲਗਾਤਾਰ ਧਰਨੇ ਲਗਾ ਕੇ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ।

ਇਸਦੇ ਵਿਚਾਲੇ ਹੀ ਤਪਾ ਤਾਜੋ ਕੈਂਚੀਆਂ ਨਜ਼ਦੀਕ ਭਾਰਤੀ ਕਿਸਾਨ ਯੂਨੀਅਨ ਵੱਲੋਂ ਬਾਹਰੋਂ ਜੀਰੀ ਮੰਗਵਾਏ ਜਾ ਰਹੇ ਜੀਰੀ ਦੇ ਟਰੱਕ ਰੋਕ ਕੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਕਿਸਾਨ ਆਪਣੇ ਹੱਕਾਂ ਦੀ ਰਾਖੀ ਲਈ ਮੋਰਚਿਆਂ 'ਤੇ ਬੈਠੇ ਹਨ ਪਰ ਸਰਕਾਰ ਉਹਨਾਂ ਦੀ ਜੀਰੀ ਨੂੰ ਪਹਿਲ ਦੇਣ ਦੀ ਬਜਾਏ ਬਾਹਰੋਂ ਸਸਤੇ ਰੇਟਾਂ 'ਤੇ ਜੀਰੀ ਲਿਆ ਕੇ ਆਪਣੇ ਸ਼ੈਲਰਾਂ 'ਚ ਲਗਾ ਰਹੀ ਹੈ।   

ਜਿਸ ਕਾਰਨ ਇੱਥੋਂ ਦੇ ਕਿਸਾਨਾਂ ਨੂੰ ਆਪਣੀ ਜੀਰੀ ਵੇਚਣ 'ਚ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।