ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 26,27 ਤਰੀਕ ਨੂੰ ਕੌਮੀ ਅੰਦੋਲਨ ਲਈ ਦਿੱਲੀ ਜਾਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਦਿੱਲੀ ਘੇਰਨ ਦੀਆਂ ਤਿਆਰੀਆਂ

Farmers Protest

ਮੁਹਾਲੀ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ( ਪੰਜਾਬ ) ਦੀ ਮੀਟਿੰਗ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪੱਟੀ ਜੋਨ ਅਤੇ ਭਾਈ ਤਾਰੂ ਸਿੰਘ ਪੂਹਲਾ ਦੀ ਸਾਂਝੀ ਮੀਟਿੰਗ ਗੁਰਭੇਜ ਸਿੰਘ ਚੂਸਲੇਵੜ, ਦਿਲਬਾਗ ਸਿੰਘ ਪਹੁਵਿੰਡ, ਮਹਿਲ ਸਿੰਘ ਮਾੜੀ ਮੇਘਾ, ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਪੱਟੀ ਜੋਨ ਪ੍ਰਧਾਨ ਮੇਹਰ ਸਿੰਘ ਤਲਵੰਡੀ ਅਤੇ ਤਰਸੇਮ ਸਿੰਘ ਧਾਰੀਵਾਲ ,ਸੁਖਦੇਵ ਸਿੰਘ ਦੁੱਬਲੀ, ਨੇ ਕਿਹਾ ਕਿ ਦੇਸ਼ ਭਰ ਦੀਆ ਜਥੇਬੰਦੀਆ ਵੱਲੋਂ  26,27 ਤਰੀਕ ਨੂੰ ਦਿੱਲੀ ਘੇਰਨ ਦੀਆਂ ਤਿਆਰੀਆਂ ਹਨ।

ਉਥੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋ ਵੀ ਕੌਮੀ ਅੰਦੋਲਨ ਲਈ ਦਿੱਲੀ ਜਾਣ ਦੀ ਤਿਆਰੀ ਕੀਤੀ ਗਈ ਹੈ ਸਭਰਾ ਨੇ ਕਿਹਾ ਕੇ ਆਰਡੀਨੈਂਸ ਨੂੰ ਲੈ ਕੇ ਪੰਜਾਬ ਦੇ ਕਿਸਾਨ ਮਜ਼ਦੂਰ ਚਿੰਤਾ ਵਿੱਚ ਹਨ ਪਰ ਕੇਂਦਰ ਸਰਕਾਰ ਆਪਣੇ ਲਏ ਫੈਸਲੇ ਵਾਪਸ ਨਹੀ ਲੈਣਾ ਚਾਹੁੰਦੀ ਜਿਸ ਕਰਕੇ ਪੰਜਾਬ ਦੇ ਕਿਸਾਨਾਂ ਮਜ਼ਦੂਰਾ ਦਾ ਕੇਂਦਰ ਦੀ ਭਾਜਪਾ ਸਰਕਾਰ ਤੋ ਮੋਹ ਭੰਗ ਹੋ ਗਿਆ ਹੈ ਆਰਡੀਨੈਂਸਾ ਨੂੰ ਲੈ ਕੇ ਪੰਜਾਬ ਦੇ ਕਿਸਾਨ ਮਜ਼ਦੂਰ  ਦੋ ਮਹੀਨੇ ਤੋ ਪਰੜੀਆਂ ( ਸੜਕਾਂ ) ਤੇ ਰੁਲ ਰਿਹਾ ਹੈ ਆਗੂਆ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆ ਕਿਹਾ ਕਿ ਪੰਜਾਬ ਸਰਕਾਰ ਆਪਣੀ ਜਿੰਮੇਵਾਰੀ ਤੋਂ ਪਾਸਾ ਵੱਟ ਰਹੀ ਹੈ ਪੰਜਾਬ ਸਰਕਾਰ ਯੂਰੀਆ ਖਾਂਦ ਵੱਲ ਧਿਆਨ ਦੇਵੇ ਅਤੇ ਤਰੁੰਤ ਪ੍ਰਬੰਧਕ ਕਰੇ ਅਤੇ ਖਾਂਦ ਸਟੋਰ ਕਰਕੇ ਮਹਿੰਗੇ ਭਾਅ ਤੇ ਵੇਚ ਰਹੇ ਹਨ ਉਨਾਂ ਤੇ ਸਿਕੰਜਾ ਕੱਸੇ ਕਿਉਂਕਿ ਲੋਕ ਪਹਿਲਾ ਹੀ ਪ੍ਰੇਸ਼ਾਨ ਹਨ।

ਮੀਟਿੰਗ ਵਿੱਚ ਕਿਸਾਨ ਆਗੂਆ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਥਾਂ ਆਪਣੀਆ ਪ੍ਰਾਪਤੀਆ ਦੱਸ ਰਹੀ ਹੈ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਨੂੰ ਭਾਰਤ ਦੀਆਂ ਸਮੁੱਚੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਖੁਦ ਬੈਠਣ ਅਤੇ ਕਿਸਾਨਾਂ ਮਜ਼ਦੂਰਾ ਦੀਆ ਮੁਸ਼ਕਿਲਾ ਦਾ ਹੱਲ ਕਰਨ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆ ਤੇ ਰੋਕ ਲਗਾ ਕੇ ਪੰਜਾਬ ਦਾ ਵਪਾਰੀ ਢਾਂਚਾ ਅਤੇ ਕਾਰੋਬਾਰੀ ਖਤਮ ਕਰਨ ਦੀ ਤਿਆਰੀ ਹੈ ਜਥੇਬੰਦਕ ਸਾਥੀਆ ਨੇ ਕੇਂਦਰ ਸਰਕਾਰ ਦੇ ਇਸ ਤਰ੍ਹਾਂ ਦੇ ਵਤੀਰੇ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ

ਅਤੇ ਕਿਹਾ ਕੇ ਨਰਿੰਦਰ ਮੋਦੀ ਕਿਸਾਨਾਂ ਦਾ ਮਸੀਹਾ ਕਹਿੰਦੇ ਹਨ ਤੇ ਫਿਰ ਪੰਜਾਬ ਅੰਦਰ ਮਾਲ ਗੱਡੀਆ ਚਲਾ ਕੇ ਇਹ ਸਾਬਿਤ ਕਰਨ ਕੇ ਉਹ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਸਭਰਾ ਨੇ ਕਿਹਾ ਕਿ ਆਰਡੀਨੈਂਸਾ ਨੂੰ ਲੈ ਕੇ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਪੰਜਾਬ ਦੇ ਕਿਸਾਨ ਮਜ਼ਦੂਰ ਹਰ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਹਨ ਇਸ ਮੋਕੇ, ਤਰਲੋਚਨ ਸਿੰਘ ਸੰਗਵ,ਸਤੋਖ ਸਿੰਘ ਦੁੱਬਲੀ, ਅਖਤਿਆਰ ਸਿੰਘ ਮਨਿਹਾਲਾ, ਸੁੱਚਾ ਸਿੰਘ ਵੀਰਮ, ਸਵਰਨ ਸਿੰਘ ਹਰੀਕੇ, ਮੇਹਰ ਸਿੰਘ ਜੋਧ ਸਿੰਘ ਵਾਲਾ, ਜੱਸਾ ਸਿੰਘ, ਗੁਰਜੰਟ ਸਿੰਘ ਭੱਗੂਪੁਰ, ਜੁਵਰਾਜ ਸਿੰਘ ਸਭਰਾ,ਰੂਪ ਸਿੰਘ,ਗੁਰਪ੍ਰੀਤ ਸਿੰਘ,ਬਲਵਿੰਦਰ ਸਿੰਘ ਧਾਰੀਵਾਲ, ਡਾ ਹੀਰਾ ਸਿੰਘ,ਗੁਰਜੰਟ ਸਿੰਘ ਡਲੀਰੀ, ਬਲਦੇਵ ਸਿੰਘ, ਅਜੀਤ ਸਿੰਘ, ਬਲਕਾਰ ਸਿੰਘ, ਜਰਨੈਲ ਸਿੰਘ, ਬਾਬਾ ਕੁਲਦੀਪ ਸਿੰਘ, ਜੱਸਾ ਚੂੰਘ, ਸਤਨਾਮ ਸਿੰਘ ਮਨਿਹਾਲਾ ਆਦਿ ਹਾਜ਼ਰ ਸਨ।