ਜਵਾਰ ਦੀ ਫਸਲ , ਜਾਣੋ ਪੂਰੀ ਜਾਣਕਾਰੀ
ਬਿਜਾਈ ਲਈ 30-35 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋਂ ਹੁੰਦੀ ਹੈ।
ਜਵਾਰ ਉੱਤਰੀ ਅਫਰੀਕਾ ਅਤੇ ਮਿਸਰੀ ਸੁਦਨੀਸ ਸਰਹੱਦ ਤੇ 5000-8000 ਸਾਲ ਪਹਿਲਾਂ ਦੀ ਜਮਪਲ ਫਸਲ ਹੈ।ਇਹ ਭਾਰਤ ਦੇ ਅਨਾਜ ਵਿੱਚ ਤੀਜੀ ਮਹੱਤਵਪੂਰਨ ਫਸਲ ਹੈ।ਇਹ ਫਸਲ ਚਾਰੇ ਲਈ ਅਤੇ ਕਈ ਫੈਕਟਰੀਆਂ ਵਿੱਚ ਕੱਚੇ ਮਾਲ ਵਿੱਚ ਵਰਤੀ ਜਾਂਦੀ ਹੈ।
ਯੂ ਐੱਸ ਏ ਅਤੇ ਹੋਰ ਕਈ ਦੇਸ਼ਾਂ ਵਿੱਚ ਇਸਦੀ ਵਰਤੋਂ ਹੁੰਦੀ ਹੈ।ਯੂ ਐੱਸ ਏ ਜਵਾਰ ਦੀ ਪੈਦਾਵਾਰ ਵਿੱਚ ਸਭ ਤੋਂ ਅੱਗੇ ਹੈ।ਭਾਰਤ ਵਿੱਚ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਇਸ ਫਸਲ ਦੇ ਮੁੱਖ ਪ੍ਰਾਂਤ ਹਨ। ਇਹ ਸਾਉਣੀ ਰੁੱਤ ਦੀ ਚਾਰੇ ਦੀ ਮੁੱਖ ਫਸਲ ਹੈ।
ਜਵਾਰ ਦੀ ਫਸਲ ਬਹੁਤ ਤਰ੍ਹਾਂ ਦੀਆਂ ਮਿੱਟੀਆਂ 'ਤੇ ਉਗਾਈ ਜਾ ਸਕਦੀ ਹੈ, ਪਰ ਰੇਤਲੀਆਂ ਮਿੱਟੀਆਂ ਅਤੇ ਪਾਣੀ ਨਿਕਾਸ ਵਾਲੀਆਂ ਵਿੱਚ ਵਧੀਆ ਉੱਗਦੀ ਹੈ। 6-7.5 pH ਫਸਲ ਦੇ ਵਿਕਾਸ ਅਤੇ ਵਾਧੇ ਲਈ ਢੁਕਵੀਂ ਹੈ।
ਸਾਲ ਵਿੱਚ ਇੱਕ ਵਾਰ ਡੂੰਘਾਈ ਤੱਕ ਵਾਹੀ ਕਰੋ। ਸਲੀਬ ਹੈਰੋ ਤੋਂ ਬਾਅਦ 1-2 ਵਾਰ ਵਾਹੀ ਕਰੋ। ਖੇਤ ਇਸ ਤਰ੍ਹਾਂ ਤਿਆਰ ਕਰੋ ਕਿ ਇਸ ਵਿਚ ਪਾਣੀ ਨਾ ਖੜੇ। ਇਸ ਦੀ ਬਿਜਾਈ ਦਾ ਸਹੀ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਤੱਕ ਹੁੰਦਾ ਹੈ ।
ਅਗੇਤੇ ਹਰੇ ਚਾਰੇ ਲਈ ਇਸ ਦੀ ਬਿਜਾਈ ਮਾਰਚ ਦੇ ਅੱਧ ਵਿੱਚ ਕੀਤੀ ਜਾਂਦੀ ਹੈ। ਉੱਤਰੀ ਭਾਰਤ ਵਿੱਚ ਜਵਾਰ ਦੀ ਬਿਜਾਈ ਛਿੱਟਾ ਦੇ ਕੇ ਜਾਂ ਹਲ਼ਾਂ ਦੁਆਰਾ ਕਤਾਰਾਂ ਵਿੱਚ ਬੀਜੀ ਜਾਂਦੀ ਹੈ । ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ। ਬਿਜਾਈ ਲਈ 30-35 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋਂ ਹੁੰਦੀ ਹੈ।