ਕਣਕ ਦੇ ਖਰੀਦ ਸੀਜ਼ਨ ਦੋਰਾਨ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਹੀ ਆਉਣ ਦਿਤੀ ਜਾਵੇਗੀ-ਗੋਲਡੀ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿਤੀ ਜਾਵੇਗੀ

mandi

ਹੁਸ਼ਿਆਰਪੁਰ, ਹਰਪਾਲ ਸਿੰਘ : ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਗੜ੍ਹਸ਼ੰਕਰ ਤੋਂ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਦਾਣਾ ਮੰਡੀ ਮਾਹਿਲਪੁਰ ਵਿਖੇ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਣਕ ਦੀ ਫਸਲ ਨਾਲ ਮਜ਼ਦੂਰ, ਵਪਾਰੀ ਤੇ ਹੋਰ ਵਰਗ ਜੁੜੇ ਹੋਏ ਹਨ ਜਿਸ ਨਾਲ ਸਾਰੇ ਕੰਮਕਾਜ ਅੱਗੇ ਤੁਰਦੇ ਹਨ। ਸਾਬਕਾ ਵਿਧਾਇਕ ਗੋਲਡੀ ਨੇ ਮੰਡੀ ਨਾਲ ਜੁੜੇ ਅਫਸਰਾਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਦਾਣਾ ਮੰਡੀਆਂ ਵਿਚ ਬਾਰਦਾਨਾਂ, ਲਿਫਟਿੰਗ, ਬਿਜਲੀ ਦਾ ਪ੍ਰਬੰਧ, ਪਾਣੀ, ਸਫ਼ਾਈ ਤੇ ਖਰੀਦ ਪ੍ਰਬੰਧ ਵਿਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਇਸ ਮੌਕੇ ਤਹਿਸੀਲਦਾਰ ਲਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਕੁਲਵੰਤ ਸਿੰਘ, ਥਾਣਾ ਮੁਖੀ ਬਲਜੀਤ ਸਿੰਘ ਹੁੰਦਲ, ਨਰਿੰਦਰ ਕੌਰ ਮੰਡੀ ਸੁਪਰਵਾਈਜਰ, ਕ੍ਰਿਸ਼ਨ ਦੇਵ ਗੁੱਡੀ, ਸੰਮਤੀ ਮੈਂਬਰ ਹਰਵਿੰਦਰ ਸਿੰਘ ਸੰਘਾ, ਠਾਕੁਰ ਬਲਵੀਰ ਸਿੰਘ, ਹਨੀ ਸੋਨੀ, ਬਲਵੀਰ ਸਿੰਘ ਢਿੱਲੋਂ, ਕਰਮਜੀਤ ਸਿੰਘ ਪਰਮਾਰ, ਸੁਭਾਸ਼ ਗੋਤਮ, ਅਸ਼ੋਕ ਰਾਣਾ, ਸਤਵੀਰ ਸਿੰਘ, ਜੋਗਿੰਦਰ ਪਾਲ, ਜਸਕਰਨ ਸਿੰਘ, ਅਸ਼ੀਸ਼ ਪ੍ਰਭਾਕਰ ਹਾਜਰ ਸਨ । 
ਫੋਟੋ:ਈਮੇਲ ਕੀਤੀ ਗਈ-06