ਪ੍ਰਿੰਸੀਪਲ ਸੈਕਟਰੀ ਫੂਡ ਪੰਜਾਬ ਸਰਕਾਰ ਵਿਕਾਸ ਗਰਗ ਨੇ  ਕੀਤਾ ਅਚਾਨਕ ਅਨਾਜ ਮੰਡੀ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸ੍ਰੀ ਗਰਗ ਨੇ ਕਿਹਾ ਕਿ ਰਾਜਪੁਰਾ ਦੀ ਮੰਡੀ ਵਿਚ ਹੁਣ ਤੱਕ 75500 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ

mandi

ਰਾਜਪੁਰਾ, (ਕੁਲਵੰਤ ਸਿੰਘ ਬੱਬੂ) : ਸਥਾਨਕ ਨਵੀ ਅਨਾਜ ਮੰਡੀ ਵਿਖੇ ਪ੍ਰਿੰਸੀਪਲ ਸੈਕਟਰੀ ਫੂਡ ਪੰਜਾਬ ਸਰਕਾਰ ਵਿਕਾਸ ਗਰਗ ਆਈਏਐਸ ਵਲੋਂ ਕਣਕ ਦੀ ਖਰੀਦ ,ਲਿਫਟਿੰਗ ,ਬਾਰਦਾਨਾ ਅਤੇ ਪੇਮੈਂਟ ਦੇ ਪ੍ਰਬੰਧ ਨੂੰ ਲੈ ਕੇ  ਅਚਾਨਕ ਦੌਰਾ ਕੀਤਾ ਗਿਆ ।ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਤੇ ਐਸਡੀਐਮ ਰਾਜਪੁਰਾ ਸੰਜੀਵ ਕੁਮਾਰ ਵੀ ਮੌਜੂਦ ਸਨ ।
ਇਸ ਮੌਕੇ ਅਨਾਜ ਮੰਡੀ ਦਾ ਦੌਰਾ ਕਰਨ ਤੋਂ ਪਹਿਲਾ ਸ੍ਰੀ ਗਰਗ ਵਲੋਂ ਪਨਪਨਗ੍ਰੇਨ, ਐਫਸੀਆਈ, ਮਾਰਕਫੈੱਡ, ਪਨਸਪ, ਵੇਅਰਹਾਉਸ, ਪੰਜਾਬ ਅੇਗਰੋ ਅਤੇ ਪ੍ਰਾਈਵੇਟ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ।ਇਸ ਮੌਕੇ ਉਨ੍ਹਾਂ ਨੇ ਖਰੀਦ ਪ੍ਰਬੰਧਾਂ ਸੰਬੰਧੀ ਕਿਸਾਨਾਂ ਨਾਲ ਮਿਲ ਕੇ ਗੱਲਬਾਤ ਕੀਤੀ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਗਰਗ ਨੇ ਕਿਹਾ ਕਿ ਰਾਜਪੁਰਾ ਦੀ ਮੰਡੀ ਵਿਚ ਹੁਣ ਤੱਕ 75500 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ  ਹੈ । ਉਨ੍ਹਾਂ ਕਿਹਾ ਕਿ ਐਫਸੀਆਈ, ਪਨਸਪ, ਮਾਰਕਫੈੱਡ, ਵੇਅਰਹਾਉਸ, ਪੰਜਾਬ ਐਗਰੋ ਸਮੇਤ ਪ੍ਰਾਈਵੇਟ ਏਜੰਸੀਆ ਵਲੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ।ਇਸ ਮੌਕੇ ਪੱਤਰਕਾਰਾਂ ਵਲੋਂ ਲਿਫਟਿੰਗ ਸੰਬੰਧੀ ਪੁੱਛੇ ਸਵਾਲ ਜਵਾਬ ਵਿਚ ਉਨ੍ਹਾਂ ਕਿਹਾ ਕਿ ਦੋ ਤਿੰਨ ਦਿਨਾਂ ਵਿਚ ਇਕ ਦਮ ਕਿਸਾਨਾਂ ਵਲੋਂ ਕਣਕ ਨੂੰ ਮੰਡੀ ਵਿਚ ਵੇਚਣ ਲਈ ਲਿਆਉਣ ਦੇ ਕਾਰਣ ਲਿਫਟਿੰਗ ਦੀ ਸਮੱਸਿਆ ਪੇਸ਼ ਆਈ ਹੈ । ਉਨ੍ਹਾਂ ਕਿਹਾ ਕਿ ਵੈਸੇ ਤਾਂ ਨਾਲ ਦੀ ਨਾਲ ਲਿਫਟਿੰਗ ਕੀਤੀ ਜਾ ਰਹੀ ਹੈ ।ਆੜਤੀਆਂ ਦੇ ਖਾਤਿਆਂ ਵਿਚ ਪੇਮੈਂਟ ਨਾ ਪਹੁੰਚਣ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ 76 ਫ਼ੀ ਸਦੀ ਪੇਮੈਂਟ ਸਵੈਪ ਹੋ ਚੁੱਕੀ ਹੈ ਜੋ ਬਕਾਇਆ ਰਹਿੰਦੀ ਹੈ ਉਹ ਅੱਜ ਹੋ ਜਾਵੇਗੀ ।ਇਸ ਮੌਕੇ ਕੁਝ ਆੜਤੀਆਂ ਵਲੋਂ ਉਨ੍ਹਾਂ ਦੇ ਖਾਤਿਆਂ ਵਿਚ ਪੇਮੈਂਟ ਨਾ ਆਉਣ ਸੰਬੰਧੀ ਆਪਣੀ ਗੱਲ ਪ੍ਰਿੰਸੀਪਲ ਸੈਕਟਰੀ ਸ੍ਰੀ ਗਰਗ ਦੇ ਅੱਗੇ ਰੱਖੀ ।ਇਸ ਮੌਕੇ ਡੀਐਫਐਸਉ ਰੂਪਪ੍ਰੀਤ ਕੋਰ ,ਏਐਫਐਸ ਸਿੱਧੂ, ਸੈਕਟਰੀ ਜੀਪੀ ਸਿੰਘ,ਸੁਪਰਡੈਂਟ ਗੁਰਦੀਪ ਸਿੰਘ,ਕੁਲਦੀਪ ਸਿੰਘ,ਬਲਬੀਰ ਸਿੰਘ ,ਜੁਝਾਰ ਸਿੰਘ ,ਮੰਗਾ ਸਿੰਘ ਸਮੇਤ ਹੋਰ ਵੀ ਹਾਜਰ ਸਨ ।