ਜਾਣੋ ਕਿੰਨੂ ਦੀ ਖੇਤੀ ਕਿਵੇਂ ਕਰੀਏ ਅਤੇ ਇਸ ਦੀਆਂ ਕਿਸਮਾਂ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਨਿੰਬੂ ਜਾਤੀ ਦੇ ਫਲਾਂ ਦਾ ਮੂਲ ਸਥਾਨ ਦੱਖਣ-ਪੂਰਬੀ ਏਸ਼ੀਆ ਹੈ। ਇਸ ਜਾਤੀ ਵਿੱਚ ਕਿੰਨੂ, ਸੰਤਰਾ, ਨਿੰਬੂ ਅਤੇ ਲੈਮਨ ਆਦਿ ਸ਼ਾਮਲ ਹਨ।

Kinnu Farming

ਨਿੰਬੂ ਜਾਤੀ ਦੇ ਫਲਾਂ ਦਾ ਮੂਲ ਸਥਾਨ ਦੱਖਣ-ਪੂਰਬੀ ਏਸ਼ੀਆ ਹੈ। ਇਸ ਜਾਤੀ ਵਿੱਚ ਕਿੰਨੂ, ਸੰਤਰਾ, ਨਿੰਬੂ ਅਤੇ ਲੈਮਨ ਆਦਿ ਸ਼ਾਮਲ ਹਨ। ਇਹ ਪੰਜਾਬ ਦਾ ਮੁੱਖ ਫਲ ਹੈ। ਕਿੰਨੂ ਦੀ ਫਸਲ ਪੂਰੇ ਉੱਤਰੀ ਭਾਰਤ ਵਿੱਚ ਉਗਾਈ ਜਾਂਦੀ ਹੈ। ਭਾਰਤ ਵਿੱਚ ਕੇਲੇ ਅਤੇ ਅੰਬ ਤੋਂ ਬਾਅਦ ਇਹ ਤੀਜੇ ਦਰਜੇ ਦੇ ਵੱਡੇ ਫਲ ਹਨ। ਇਹ ਫਲ ਵਿਟਾਮਿਨ ਸੀ ਦੇ ਭਰਪੂਰ ਸ੍ਰੋਤ ਹਨ। ਪੰਜਾਬ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਆਦਿ ਕਿੰਨੂ ਉਗਾਉਣ ਵਾਲੇ ਮੁੱਖ ਪ੍ਰਾਂਤ ਹਨ।

ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ। ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਨਹੀਂ ਕਰਦੀ ਹੈ। ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ। ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ।

Kinnow: ਇਹ ਰਾਜ ਦਾ ਮੁੱਖ ਫਲ ਹੈ। ਇਸਦੇ ਫਲ ਸੁਨਹਿਰੇ-ਸੰਤਰੀ ਰੰਗ ਦੇ ਹੁੰਦੇ ਹਨ ਅਤੇ ਰਸ ਮਿੱਠਾ ਹੁੰਦਾ ਹੈ। ਇਸਦੇ ਫਲ ਹਲਕੇ ਖੱਟੇ ਅਤੇ ਸੁਆਦੀ ਹੁੰਦੇ ਹਨ। ਇਸਦੇ ਫਲ ਜਨਵਰੀ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੇ ਹਨ।

Local: ਇਹ ਪੰਜਾਬ ਦੇ ਛੋਟੇ ਖੇਤਰਾਂ ਵਿੱਚ ਉਗਾਈ ਜਾਣ ਵਾਲੀ ਕਿਸਮ ਹੈ। ਇਸਦੇ ਫਲ ਆਕਾਰ ਵਿੱਚ ਛੋਟੇ ਤੋਂ ਦਰਮਿਆਨੇ ਹੁੰਦੇ ਹਨ। ਇਸਦਾ ਛਿਲਕਾ ਸੰਤਰੀ-ਪੀਲੇ ਰੰਗ ਦਾ ਹੁੰਦਾ ਹੈ। ਇਸਦੇ ਫਲ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਪੱਕ ਕੇ ਤਿਆਰ ਹੋ ਜਾਂਦੇ ਹਨ।

PAU Kinnow-1: ਇਸ ਕਿਸਮ ਦੇ ਫਲ ਜਨਵਰੀ ਮਹੀਨੇ ਵਿੱਚ ਪੱਕ ਜਾਂਦੇ ਹਨ। ਫਲ ਵਿੱਚ 0—9 ਬੀਜ ਹੁੰਦੇ ਹਨ। ਇਸਦੀ ਔਸਤਨ ਪੈਦਾਵਾਰ 45 ਕਿਲੋ ਪ੍ਰਤੀ ਪੌਦਾ ਹੁੰਦੀ ਹੈ।

Daisy: ਇਸ ਕਿਸਮ ਦੇ ਫਲ ਨਵੰਬਰ ਦੇ ਤੀਜੇ ਹਫਤੇ ਵਿੱਚ ਪਕਦੇ ਹਨ। ਫਲ ਵਿੱਚ 10—15 ਬੀਜ ਹੁੰਦੇ ਹਨ। ਇਸਦੀ ਔਸਤਨ ਪੈਦਾਵਾਰ 57 ਕਿਲੋ ਪ੍ਰਤੀ ਪੌਦਾ ਹੁੰਦਾ ਹੈ। ਖੇਤ ਨੂੰ ਪਹਿਲਾਂ ਸਿੱਧਾ ਵਾਹੋ, ਫਿਰ ਤਿਰਛਾ ਵਾਹੋ ਅਤੇ ਫਿਰ ਸਮਤਲ ਕਰੋ।
ਬੀਜ ਦੀ ਮਾਤਰਾ
ਘੱਟ ਤੋਂ ਘੱਟ 208 ਪੌਦੇ ਪ੍ਰਤੀ ਏਕੜ ਵਿੱਚ ਲਗਾਓ।

ਬਿਜਾਈ ਦਾ ਸਮਾਂ
ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ।
ਸ਼ੁਰੂਆਤੀ ਸਮੇਂ ਵਿੱਚ ਫਸਲ ਨੂੰ ਤੇਜ਼ ਹਵਾ ਤੋਂ ਬਚਾਉਣ ਲਈ ਖੇਤ ਦੇ ਪਾਸਿਆਂ ਤੇ ਅੰਬ, ਅਮਰੂਦ, ਜਾਮੁਨ, ਆਂਵਲਾ, ਟਾਹਲੀ ਜਾਂ ਸ਼ਹਿਤੂਤ ਦੇ ਪੌਦੇ ਲਾਓ।
ਫਾਸਲਾ
ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ। ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ। ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ।
 

ਬੀਜ ਦੀ ਡੂੰਘਾਈ
ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ।

ਟਾਹਣੀਆਂ ਅਤੇ ਪੌਦੇ ਦੇ ਉਚਿੱਤ ਵਿਕਾਸ ਲਈ ਕਾਂਟ-ਛਾਂਟ ਕਰਨਾ ਜ਼ਰੂਰੀ ਹੈ। ਇਹ ਕਿਰਿਆ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ, ਪਰ ਇਸਦੀ ਕਾਂਟ-ਛਾਂਟ ਦਾ ਸਭ ਤੋਂ ਵਧੀਆ ਸਮਾਂ ਤੁੜਾਈ ਤੋਂ ਬਾਅਦ ਹੁੰਦਾ ਹੈ। ਜਦੋਂ ਪੌਦੇ ਦਾ ਵਿਕਾਸ ਹੋ ਰਿਹਾ ਹੋਵੇ ਤਾਂ ਕਾਂਟ-ਛਾਂਟ ਨਾ ਕਰੋ। ਰੋਗੀ, ਨੁਕਸਾਨੀਆਂ, ਮੁਰਝਾਈਆਂ ਅਤੇ ਨਸ਼ਟ ਟਾਹਣੀਆਂ ਨੂੰ ਸਮੇਂ-ਸਮੇਂ 'ਤੇ ਹਟਾਉਂਦੇ ਰਹੋ।