ਕਿਸਾਨਾਂ ਲਈ ਖ਼ੁਸ਼ਖ਼ਬਰੀ ਕਣਕ ਦੀ ਨਵੀਂ ਕਿਸਮ ਹੋਈ ਲਾਂਚ, ਬਿਨਾਂ ਪਾਣੀ ਤੋਂ ਵੀ ਮਿਲੇਗਾ ਵਧੀਆ ਝਾੜ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਭਾਰਤ ਵਿੱਚ ਬਹੁਤ ਸਾਰੇ ਇਲਾਕੇ ਅਜਿਹੇ ਹਨ ਜਿੱਥੇ ਖੇਤੀ ਲਈ ਜ਼ਮੀਨ ਤਾਂ ਠੀਕ ਹੈ...

Wheat New Variety

ਚੰਡੀਗੜ੍ਹ: ਭਾਰਤ ਵਿੱਚ ਬਹੁਤ ਸਾਰੇ ਇਲਾਕੇ ਅਜਿਹੇ ਹਨ ਜਿੱਥੇ ਖੇਤੀ ਲਈ ਜ਼ਮੀਨ ਤਾਂ ਠੀਕ ਹੈ ਪਰ ਪਾਣੀ ਦੀ ਬਹੁਤ ਕਮੀ ਹੈ। ਅਜਿਹੇ ਇਲਾਕਿਆਂ ਵਿੱਚ ਸਿੰਚਾਈ ਲਈ ਸਮਰੱਥ ਪਾਣੀ ਨਾ ਹੋਣ ਦੇ ਕਾਰਨ ਉੱਥੇ ਖੇਤੀ ਨਹੀਂ ਹੋ ਸਕਦੀ। ਅਜਿਹੇ ਇਲਾਕੀਆਂ ਲਈ ਹਾੜੀ ਦੇ ਸੀਜਨ ਲਈ ਕਣਕ ਦੀ ਇੱਕ ਅਜਿਹੀ ਕਿਸਮ ਵਿਕਸਿਤ ਕੀਤੀ ਹੈ। ਜਿਸ ਨੂੰ ਲੱਗਭੱਗ ਨਮਾਤਰ ਪਾਣੀ ਦੀ ਜ਼ਰੂਰਤ ਪੈਂਦੀ ਹੈ।

ਇਹ ਕਾਰਨਾਮਾ ਕਰਕੇ ਵਖਾਇਆ ਹੈ। ਚੰਦਰਸ਼ੇਖਰ ਆਜ਼ਾਦ ਖੇਤੀਬਾੜੀ ਅਤੇ ਤਕਨੀਕੀ ਯੂਨੀਵਰਸਿਟੀ (ਸੀਏਸਏ) ਦੇ ਵਿਗਿਆਨੀਆਂ ਨੇ। ਇੱਥੋ ਦੇ ਵਿਗਿਆਨੀਆਂ ਨੇ ਕਣਕ ਦੀ ਅਜਿਹੀ ਕਿਸਮ ਤਿਆਰ ਕੀਤੀ ਹੈ, ਜਿਸਦੀ ਫਸਲ ਬਹੁਤ ਘੱਟ ਜਾਂ ਬਿਨਾਂ ਪਾਣੀ ਦੇ ਹੋਵੇਗੀ। CSA ਦੇ ਵਿਗਿਆਨੀ ਡਾ. ਸੋਮਵੀਰ ਸਿੰਘ ਅਤੇ ਡਾ. ਆਸ਼ੀਸ਼ ਯਾਦਵ ਦੇ ਮੁਤਾਬਕ ਸੋਕੇ ਤੋਂ ਨਿਜਠਨ ਲਈ 8 ਸਾਲਾਂ ਦੀ ਮਿਹਨਤ ਦੇ ਬਾਅਦ ਇਹ ਨਵੀਂ ਕਿਸਮ ਜਾਰੀ ਕੀਤੀ ਗਈ ਹੈ। ਪੂਰੀ ਦੁਨੀਆ ਵਿੱਚ ਵੱਧ ਰਹੀ ਗਰਮੀ ਅਤੇ ਸੋਕੇ ਦੇ ਕਾਰਨ ਕਣਕ ਉੱਤੇ ਭੈੜਾ ਅਸਰ ਪੈ ਰਿਹਾ ਸੀ।

ਜ਼ਿਆਦਾ ਗਰਮੀ ਪੈਣ ਦੇ ਕਾਰਨ ਕਣਕ ਦੀ ਕਵਾਲਿਟੀ ਚੰਗੀ ਨਹੀਂ ਆ ਰਹੀ ਸੀ ਅਤੇ ਉਤਪਾਦਨ ਵੀ ਡਿੱਗ ਗਿਆ ਸੀ । ਅਜਿਹੇ ਵਿੱਚ ਇਹ ਕਿੱਸਮ ਕਿਸਾਨਾਂ ਦੀ ਕਿਸਮਤ ਬਦਲ ਸਕਦੀ ਹੈ। ਆਈਸੀਏਆਰ ਦੀ ਇਸ ਨਵੀਂ ਕਿਸਮ ਦਾ ਨਾਮ ਹੈ k-1317, ਇਸ ਕਿਸਮ ਨੂੰ ਪੂਰੇ ਦੇਸ਼ ਦੇ ਅਸਿੰਚਿਤ ਅਤੇ ਸੋਕਾ ਗਰਸਤ ਖੇਤਰਾਂ ਲਈ ਬਿਹਤਰ ਮੰਨਿਆ ਹੈ। ਆਉਣ ਵਾਲੇ ਸੀਜਨ ਵਿੱਚ ਕਿਸਾਨ ਇਸਦੀ ਬਿਜਾਈ ਕਰ ਸਕਦੇ ਹਨ। ਭਾਰਤ ਸਰਕਾਰ ਦੀ ਸੇਂਟਰਲ ਵੇਰਾਇਟਲ ਰਿਲੀਜ ਕਮੇਟੀ ਨੇ ਕਣਕ ਦੀ ਇਸ ਨਵੀਂ ਕਿਸਮ ਨੂੰ ਭਾਰਤ ਦੇ ਕਿਸਾਨਾਂ ਲਈ ਜਾਰੀ ਕਰ ਦਿੱਤਾ ਹੈ।

ਇਸਦਾ ਬੀਜ ਚੰਦਰਸ਼ੇਖਰ ਆਜ਼ਾਦ ਖੇਤੀਬਾੜੀ ਅਤੇ ਤਕਨੀਕੀ ਯੂਨੀਵਰਸਿਟੀ ਤੋਂ ਹੀ ਮਿਲੇਗਾ। ਦੋਸਤਾਂ ਇਹ k-1317 ਬਿਲਕੁਲ ਘੱਟ ਪਾਣੀ ਨਾਲ ਵੀ ਹੋ ਸਕਦੀ ਹੈ ਪਰ ਜੇਕਰ ਕਿਸਾਨ ਫਸਲ ਵਿੱਚ ਇੱਕ-ਦੋ ਪਾਣੀ ਲਗਾਉਂਦੇ ਹਨ ਤਾਂ ਉਤਪਾਦਨ 10-20 ਕੁਇੰਟਲ ਪ੍ਰਤੀ ਹੈਕਟੇਆਰ ਵੱਧ ਸਕਦਾ ਹੈ। ਨਵੀਂ ਕਿਸਮ ਨੂੰ ਪਾਣੀ ਮਿਲੇ ਜਾਂ ਨਾ ਮਿਲੇ ਫਸਲ ਠੀਕ ਠਾਕ ਹੋਵੇਗੀ।