ਨਿਜੀ ਕੰਪਨੀਆਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਦਿੱਤੀ ਜਾਵੇ: ਅਰਜੁਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਨਿਜੀ ਕੰਪਨੀਆਂ ਦੇ ਖਾਦ ਬੀਜ ਅਤੇ ਦਵਾਈ ਦੀ ਵਰਤੋਂ ਕਰਨ ਅਤੇ ਉਸ ਦੀ ਸਬਸਿਡੀ......

Agriculture

ਨਵੀਂ ਦਿੱਲੀ: ਨਿਜੀ ਕੰਪਨੀਆਂ ਦੇ ਖਾਦ ਬੀਜ ਅਤੇ ਦਵਾਈ ਦੀ ਵਰਤੋਂ ਕਰਨ ਅਤੇ ਉਸ ਦੀ ਸਬਸਿਡੀ ਜੋ ਪਾ੍ਈਵੇਟ ਕੰਪਨੀਆਂ ਨੂੰ ਦਿੱਤੀ ਜਾ ਰਹੀ ਹੈ,  ਉਹਨਾਂ ਦੀ ਇਹਨਾਂ ਕੰਪਨੀਆਂ ਨਾਲ ਗੱਲ ਕਰ ਕੇ ਸਬਸਿਡੀ ਨੂੰ ਰੋਕਣਾ ਅਤੇ ਇਸ ਨੂੰ ਲੈਂਪਾਂ ਦੇ ਮਾਧਿਅਮ ਰਾਹੀਂ ਕਿਸਾਨਾਂ ਨੂੰ ਦਵਾਉਣੀ ਖੇਤੀਬਾੜੀ ਵਿਭਾਗ ਦੀ ਜ਼ਿੰਮੇਦਾਰੀ ਹੈ। ਇਹ ਗੱਲ ਨਵਾਗਾਂਵ ਵਿਚ ਇਫਕੋ ਇੰਡੀਅਨ ਫਾਰਮਰ ਫਰਟੀਲਈਜ਼ਰ ਦੇ ਓਪਰੇਟਿਵ ਨੇ ਕਿਸਾਨ ਸਭਾ ਵਿਚ ਰਾਜ ਮੰਤਰੀ ਅਰਜੁਨ ਸਿੰਘ ਬਾਮਨੀਆ ਨੇ ਕਹੀ।  ਨਾਲ ਹੀ ਉਹਨਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਨੂੰ ਰਾਸਾਇਣਿਕ ਖਾਦਾਂ ਦੀ ਥਾਂ ਜੈਵਿਕ ਖਾਦਾਂ ਦੀ ਵਰਤੋਂ ਕਰਨ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਜਾਗਰੂਕ ਕਰਨ। 
 

ਵਿਭਾਗ ਪਿੰਡਾਂ ਵਿਚ ਕਿਸਾਨਾਂ ਨੂੰ ਰਾਸਾਇਣਿਕ ਖਾਦ ਦੀ ਵਰਤੋਂ ਦੇ ਨੁਕਸਾਨਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਏ। ਨਾਲ ਹੀ ਕਿਸਾਨਾਂ ਨੂੰ ਜੈਵਿਕ ਖਾਦ ਦੀ ਵਰਤੋਂ ਕਰਨ ਦੀ ਤਕਨੀਕੀ ਬਾਰੇ ਵੀ ਜਾਣਕਾਰੀ ਦੇਵੇ। ਕਿਸਾਨ ਸਭਾ ਵਿਚ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਇਫਕੋ ਇੰਡੀਅਨ ਫਾਰਮਰ ਫਰਟੀਲਾਈਜ਼ਰ ਕੋਆਪਰੇਟਿਵ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਘੱਟ ਖਰਚ ਵਿਚ ਜ਼ਿਆਦਾ ਉਤਪਾਦਨ ਅਤੇ ਘੱਟ ਸਮੇਂ ਵਿਚ ਖੇਤੀ ਕਰਨ ਦੀ ਨਵੀਂ ਤਕਨੀਕ ਬਾਰੇ  ਜਾਣਕਾਰੀ ਦਿੱਤੀ। ਪੋ੍ਗਰਾਮ ਵਿਚ ਇਫਕੋ ਦੇ ਰਾਜੇਂਦਰ ਖੱਰਾ,  ਸੁਨੀਤਾ ਮੱਲ,  ਕਾਂਤਾ ਭੀਲ, .....

....ਕਾਂਗਰਸ ਦੇ ਉਪ-ਪ੍ਧਾਨ ਕਿ੍ਸ਼ਣਪਾਲ ਸਿੰਘ ਸ਼ਿਵਸੋਢੀ, ਬਲਾਕ ਪ੍ਧਾਨ ਰਣਛੋੜ ਪਾਟੀਦਾਰ,  ਖੇਤੀਬਾੜੀ ਵਿਭਾਗ ਵਲੋਂ ਰਾਜ ਵਿਪਣਨ ਪ੍ਬੰਧਕ ਜੈਪੁਰ ਦੇ ਰਾਜੇਂਦਰ ਖੱਰਾ,  ਮੁੱਖ ਖੇਤਰੀ ਪ੍ਬੰਧਕ ਉਦੈਪੁਰ ਦੇ ਦਿਲੀਪ ਕੁਮਾਰ ਸੀਵਰ,  ਖੇਤਰੀ ਪ੍ਬੰਧਕ ਬੀਐਲ ਯਾਦਵ  , ਖੇਤੀਬਾੜੀ ਖੋਜ ਕੇਂਦਰ ਬੋਰਵਟ ਦੇ ਜੋਨਲ ਡਾਇਰੈਕਟਰ ਰਿਸਰਚ ਡਾ. ਪੀਕੇ ਖ਼ਜਾਨਚੀ, ਪੰਸ ਬਾਂਸਵਾੜਾ ਵਿਕਾਸ ਅਧਿਕਾਰੀ ਦਲੀਪ ਸਿੰਘ,  ਸਕੱਤਰ ਪੀਊਸ਼ ਨੇਮਾ,  ਲੈਂਪਸ ਪ੍ਬੰਧਕ ਜਇਸ਼ ਕਲਾਲ, ਧਨੰਜੈ ਸਿੰਘ,  ਖੇਤੀਬਾੜੀ ਸੁਪਰਵਾਇਜ਼ਰ ਅਰਜੁਨ ਸਿੰਘ , ਸਰਪੰਚ ਪਰਦੇਵੀ ਮਕਵਾਣਾ,...... 

.....ਸਾਬਕਾ ਸਰਪੰਚ ਸ਼ੰਕਰਲਾਲ ਮਕਵਾਣਾ ਆਦਿ ਮੌਜੂਦ ਰਹੇ।  ਪੋ੍ਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਦੋ ਮਿੰਟ ਦੀ ਚੁੱਪ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਪੋ੍ਗਰਾਮ ਵਿਚ ਮੰਤਰੀ ਨਾਲ ਬੀਬੀ ਕਾਂਤਾ ਭੀਲ ਨੇ ਰਾਸਾਇਣਿਕ ਖਾਦ ਦੇ ਨੁਕਸਾਨ ਦੱਸਦੇ ਹੋਏ ਕਿਹਾ ਕਿ ਕਿਸਾਨਾਂ ਦੀ ਜ਼ਿਆਦਾ ਰਾਸਾਇਣਿਕ ਖਾਦ ਦੀ ਵਰਤੋਂ ਕਾਰਨ ਹਰ ਘਰ ਵਿਚ ਕੈਂਸਰ ਰੋਗ ਫੈਲਿਆ ਹੋਇਆ ਹੈ। 

ਪੰਜਾਬ ਵਿਚ ਇਸ ਦਾ ਤਾਜ਼ਾ ਉਦਾਹਰਨ ਸਾਡੇ ਸਾਹਮਣੇ ਹੈ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਅੱਜ ਦਾ ਕਿਸਾਨ ਜ਼ਿਆਦਾ ਫ਼ਸਲ ਦੇ ਵਾਧੇ ਲਈ ਨਕਲੀ ਬੀਜ ਉੱਤੇ ਨਿਰਭਰ ਹੋ ਗਏ ਹਨ। ਖੇਤੀਬਾੜੀ ਖੋਜ ਅਧਿਕਾਰੀਆਂ ਨੂੰ ਕਿਹਾ ਕਿ ਇਸ ਤਰਾ੍ਹ੍ਂ ਨਵੇਂ ਉਤਪਾਦ ਤਿਆਰ ਕਰੀਏ ਜੋ ਜ਼ਿਆਦਾ ਲਾਭਦਾਇਕ ਹੋਣ ਤਾਂ ਕਿ ਕਿਸਾਨਾਂ ਨੂੰ ਨਕਲੀ ਬੀਜਾਂ ਤੇ ਖਰਚ ਨਾ ਕਰਨਾ ਪਵੇ।