ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਖਰੀਦਣ ਤੇ ਦਿੱਤੀ ਜਾਵੇਗੀ ਸਬਸੀਡੀ : ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾਂ ਲਗਾਉਣ ਦੀ ਕੀਤੀ ਅਪੀਲ

kisan

ਐਸ ਏ ਐਸ ਨਗਰ, 21 ਮਾਰਚ (ਕੇਵਲ ਸ਼ਰਮਾਂ)- ਜ਼ਿਲ੍ਹੇ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਜਿਸ ਵਿਚ ਖਾਸ ਤੌਰ ਤੇ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ  ਸ਼ਾਮਿਲ ਹੈ, ਨੂੰ ਅੱਗ ਲਗਾ ਕੇ ਨਾ ਸਾੜਣ ਲਈ ਪ੍ਰੇਰਿਤ ਕੀਤਾ ਜਾਵੇਗਾ। ਕਿਸਾਨਾਂ ਨੂੰ  ਆਧੁਨਿਕ ਖੇਤੀਬਾੜੀ ਮਸ਼ੀਨਰੀ ਜਿਸ ਵਿਚ ਪੈਡੀ ਸਟਰਾਅ ਚੌਪਰ/ਮਲਚਰ ਸਬ-ਸੁਆਇਲਰ, ਸੂਪਰਸਟਰਾਅ ਮਨੇਜਮੈਂਟ ਸਿਸਟਮ, ਹਾਈਡਰੋਲਿਕ ਐਮ.ਬੀ.ਪਲਾਓ, ਹੈਪੀਸੀਡਰ ਆਦਿ ਖਰੀਦਣ ਲਈ 60 ਲੱਖ 08 ਹਜਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ ਤਾਂ ਜੋ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਣ ਨਾਲ ਪੈਦਾ ਹੋਣ ਵਾਲੇ ਜਹਿਰੀਲੇ ਧੂੰਏ ਅਤੇ ਵਾਤਾਵਰਣ ਨੂੰ ਪ੍ਰਦੁਸਿਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਨਾਲ ਹੀ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਬਚਾਇਆ ਜਾ ਸਕੇ।  ਇਸ ਗੱਲ ਦੀ ਜਾਣਕਾਰੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ)  ਚਰਨਦੇਵ ਸਿੰਘ ਮਾਨ  ਨੇ ਸਬ-ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ ਸਕੀਮ ਨੂੰ ਲਾਗੂ ਕਰਨ ਲਈ ਗਠਿਤ ਕੀਤੀ ਜ਼ਿਲਾ ਪਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
      ਉਨ੍ਹਾਂ  ਦੱਸਿਆ ਕਿ ਇਸ ਜ਼ਿਲਾ ਪੱਧਰੀ ਕਮੇਟੀ ਵਿਚ ਡਿਪਟੀ ਕਮਿਸ਼ਨਰ ਮੋਹਾਲੀ ਗੁਰਪ੍ਰੀਤ ਕੌਰ ਸਪਰਾ ਬਤੌਰ ਪ੍ਰਧਾਨ ਅਤੇ ਮੁੱਖ ਖੇਤੀਬਾੜੀ ਅਫਸਰ ਪਰਮਿੰਦਰ ਸਿੰਘ ਮੈਂਬਰ ਸਕੱਤਰ ਹੋਣਗੇ , ਤੇ ਡਿਪਟੀ ਡਾਇਰੈਕਟਰ ਬਾਗਬਾਨੀ ਸਹਿ ਮੈਂਬਰ ਸਕੱਤਰ ਹੋਣਗੇ। ਪਸ਼ੂ ਪਾਲਣ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ, ਸਹਿਕਾਰੀ ਰਜਿਸਟਰਾਰ ਸਭਾਵਾਂ, ਲੀਡ ਬੈਂਕ ਮੋਹਾਲੀ, ਡਿਪਟੀ ਪ੍ਰੋਜੈਕਟ ਡਾਇਰਕੈਟਰ(ਆਤਮਾ) ਸਫਲ ਕਿਸਾਨ/ਸੈਲਫ ਹੈਲਪ ਗਰੁੱਪ ਦੇ ਨੁਮਾਇੰਦੇ ਬਤੌਰ ਮੈਂਬਰ ਸ਼ਾਮਿਲ ਕੀਤੇ ਗਏ ਹਨ। ਇਹ ਕਮੇਟੀ ਸਕੀਮ ਦੀ ਮੋਨਿੰਟਰਿੰਗ ਕਰਨ ਲਈ ਜ਼ਿੰਮੇਵਾਰੀ ਹੋਵੇਗੀ ਅਤੇ ਖੇਤੀਬਾੜ•ੀ ਅਤੇ ਕਿਸਾਨ ਭਲਾਈ ਵਿਭਾਗ ਨੋਡਲ ਏਜੰਸੀ ਦੇ ਤੌਰ ਤੇ ਕੰਮ ਕਰੇਗਾ।  ਵਧੀਕ ਡਿਪਟੀ ਕਮਿਸ਼ਨਰ  ਨੇ ਦੱਸਿਆ ਕਿ ਇਸ ਸਕੀਮ ਤਹਿਤ ਕਿਸਾਨਾਂ ਨੂੰ ਘੱਟ ਕਿਰਾਏ ਤੇ ਆਧੁਨਿਕ ਮਸੀਨਰੀ ਲਈ ਜ਼ਿਲੇ ਵਿਚ 02 ਫਾਰਮਰ ਮਸ਼ੀਨਰੀ ਬੈਕ ਖੋਲੇ ਜਾਣਗੇ ਜੋ ਕਿ ਵੱਖ ਵੱਖ ਕਿਸਾਨ ਗਰੁੱਪਾਂ ਨੂੰ ਅਲਾਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਇੱਕ ਬੈਂਕ ਖੋਲਣ ਲਈ 10 ਲੱਖ ਰੁਪਏ ਦੀ ਲਾਗਤ ਵਾਲੀ ਖੇਤੀ ਮਸ਼ੀਨਰੀ ਰੱਖੀ ਜਾਵੇਗੀ ਜਿਸ ਤੇ ਸਰਕਾਰ ਵੱਲੋ 08 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।  ਇਨ੍ਹਾਂ ਫਾਰਮਰ ਮਸ਼ੀਨਰੀ ਬੈਂਕਾਂ ਤੋਂ ਕਿਸਾਨ ਘੱਟ ਕਿਰਾਏ ਤੇ ਆਧੁਨਿਕ ਖੇਤੀ ਮਸ਼ੀਨਰੀ ਲੈ ਸਕਣਗੇ। 
ਮੀਟਿੰਗ ਵਿਚ ਤਰਸੇਮ ਚੰਦ ਤੇ ਯਸ਼ਪਾਲ ਸ਼ਰਮਾ  ਪੀ.ਸੀ.ਐਸ.(ਅੰਡਰ ਟ੍ਰੇਨਿੰਗ) ਡਿਪਟੀ ਡਾਇਰੈਕਟਰ ਡਾਇਰੀ ਸੇਵਾ ਸਿੰਘ, ਸੀਨੀਅਰ ਮੱਛੀ ਪਾਲਣ ਅਫਸਰ, ਡਿਪਟੀ ਡਾਇਰੈਕਟਰ ਬਾਗਬਾਨੀ ਤ੍ਰਲੋਚਨ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪ੍ਰਮਾਤਮਾ ਸਰੂਪ, ਵੈਟਰਨਰੀ ਅਫਸਰ ਡਾ:ਤੇਜਿੰਦਰ ਚਟਾਨ, ਚੀਫ ਲੀਡ ਬੈਂਕ ਮੈਨੇਜਰ ਪੰਜਾਬ ਨੈਸ਼ਨਲ ਬੈਕ ਸੰਜੀਵ ਅਗਰਵਾਲ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਅਮਰੀਕ ਸਿੰਘ, ਡਿਪਟੀ ਡਾਇਰਕੈਟਰ ਕ੍ਰਿਸੀ ਵਿਗਿਆਨ ਕੇਂਦਰ ਮੋਹਾਲੀ ਡਾ: ਯਸਵੰਤ ਸਿੰਘ, ਅਗਾਂਹਵਧੂ ਕਿਸਾਨ ਅਤੇ ਸੈਲਫ ਹੈਲਪ ਗਰੁੱਪਾਂ ਦੇ ਨੁਮਾਇੰਦੇ ਵੀ ਮੌਜੂਦ ਸਨ।