ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਨੇ ਲਗਾਇਆ ਕਿਸਾਨ ਜਾਗਰੂਕਤਾ ਕੈਂਪ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਡਾ. ਸੰਦੀਪ ਸਿੰਘ ਸਹਾਇਕ ਪ੍ਰੋਫ਼ੇਸਰ (ਕੀਟ ਵਿਗਿਆਨ) ਅਤੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਕੇਂਦਰ ਵਿੱਚ ਹੋਣ ਵਾਲੀਆਂ ਵੱਖ ਵੱਖ ਟਰੇਨਿੰਗਾਂ ਬਾਰੇ ਦੱਸਿਆ

ਕੈਂਪ ਦੌਰਾਨ ਜਾਣਕਾਰੀ ਦਿੰਦੇ ਹੋਏ ਬਾਗਬਾਨੀ ਵਿਭਾਗ ਦੇ ਅਧਿਕਾਰੀ।

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਅਧੀਨ ਚੱਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ, ਵੱਲੋਂ ਅੱਜ ਬਾਗ਼ਬਾਨੀ ਫਸਲਾਂ ਵਿੱਚ ਸਿਉਂਕ ਦਾ ਸਯੁੰਕਤ ਪ੍ਰਬੰਧ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਤਰਨ ਤਾਰਨ ਜ਼ਿਲੇ ਦੇ ਵੱਖ ਵੱਖ ਪਿੰਡਾਂ ਤੋਂ ਕਿਸਾਨ ਵੀਰ ਅਤੇ ਬਾਗ਼ਬਾਨੀ ਅਫਸਰ ਵੀ ਪਹੁੰਚੇ। ਇਸ ਕੈਂਪ ਦੌਰਾਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ. ਬਲਵਿੰਦਰ ਕੁਮਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਵਿਸ਼ੇਸ਼ ਤੌਰ 'ਤੇ ਆਏ ਹੋਏ ਡਾ. ਸੰਦੀਪ ਸਿੰਘ ਸਹਾਇਕ ਪ੍ਰੋਫ਼ੇਸਰ (ਕੀਟ ਵਿਗਿਆਨ) ਅਤੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਕੇਂਦਰ ਵਿੱਚ ਹੋਣ ਵਾਲੀਆਂ ਵੱਖ ਵੱਖ ਟਰੇਨਿੰਗਾਂ ਬਾਰੇ ਦੱਸਿਆ ਅਤੇ ਕਿਹਾ ਕਿ ਬਾਗਵਾਨੀ ਫਸਲਾਂ ਕਿਸਾਨ ਦੀ ਆਮਦਨੀ ਵਧਾਉਣ ਵਿੱਚ ਬਹੁਤ ਵੱਡਾ ਯੋਗਦਾਨ ਰੱਖਦੀਆਂ ਹਨ ਇਸ ਕੈਂਪ ਦੇ ਇੰਚਾਰਜ ਡਾ. ਨਿਰਮਲ ਸਿੰਘ ਸਹਾਇਕ ਪ੍ਰੋਫ਼ੇਸਰ (ਬਾਗ਼ਬਾਨੀ) ਨੇ ਦੱਸਿਆ ਕਿ ਤਰਨਤਾਰਨ ਜ਼ਿਲੇ ਵਿੱਚ ਫ਼ਲ, ਫੁੱਲ ਅਤੇ ਸਬਜ਼ੀਆਂ ਦੇ ਹੇਠ ਰਕਬਾ ਵਧਾਉਣ ਦੀ ਜਰੂਰਤ ਹੈ ਅਤੇ ਕਿਸਾਨ ਵੀਰਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਚੋਂ ਬਾਹਰ ਨਿਕਲਣ ਦੀ ਲੋੜ ਹੈ। ਇਸ ਸਮੇਂ ਕੀਟ ਵਿਗਿਆਨੀ ਮਾਹਿਰ ਡਾ. ਸੰਦੀਪ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਬਾਗਬਾਨੀ ਫਸਲਾਂ ਵਿੱਚ ਸਿਉਂਕ ਬਹੁਤ ਜਿਆਦਾ ਨੁਕਸਾਨ ਕਰਦੀ ਹੈ ਅਤੇ ਉਹਨਾਂ ਨੇ ਸਿਉਂਕ ਦੇ ਵਾਤਾਵਰਣ ਸਹਾਈ ਪ੍ਰਬੰਧ ਬਾਰੇ ਵਿਸਤਾਰ ਨਾਲ ਦੱਸਿਆ। ਡਾ. ਅਨਿਲ ਕੁਮਾਰ ਸਹਾਇਕ ਪ੍ਰੋਫ਼ੇਸਰ ਭੂਮੀ ਵਿਗਿਆਨ ਨੇ ਬਾਗਬਾਨੀ ਫਸਲਾਂ ਵਿੱਚ ਖਾਦ ਦੇ ਸੁਚੱਜੇ ਪ੍ਰਬੰਧ ਬਾਰੇ ਦੱਸਿਆ ਜਦ ਕਿ ਡਾ. ਕਵਲਜਗਦੀਪ ਸਿੰਘ ਬਾਗਬਾਨੀ ਵਿਕਾਸ ਅਫਸਰ ਨੇ ਨਾਖਾਂ ਅਤੇ ਅਮਰੂਦ ਦੀ ਵੱਖ ਵੱਖ ਕਿਸਮਾਂ ਬਾਰੇ ਵਿਸਤਾਰ ਨਾਲ ਦੱਸਿਆ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਪ੍ਰੋਫ਼ੇਸਰ ਹਰਭਜਨ ਸਿੰਘ, ਬਲਰਾਜ ਸਿੰਘ, ਬਲਜੀਤ ਸਿੰਘ, ਨਵਤੇਜ ਸਿੰਘ, ਅਮਰਜੀਤ ਸਿੰਘ ਅਤੇ ਮੁਖਤਿਆਰ ਸਿੰਘ ਵੀ ਹਾਜਿਰ ਸਨ।