Father's Day Special: ਧੀ ਨੇ ਆਖੀ ਐਸੀ ਗੱਲ ,ਸੁਣ ਕੇ ਪਿਉ ਹੋਇਆ ਬਾਗੋ-ਬਾਗ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜਿੱਥੇ ਅੱਜ ਦੇ ਸਮੇਂ ਵਿਚ ਕੁਝ ਲੋਕ ਧੀਆਂ ਨੂੰ ਜੰਮਣ ਤੋਂ ਡਰਦੇ ਹਨ। ਅਜਿਹੇ ਵਿਚ ਕੁਝ ਧੀਆਂ ਅਜਿਹੀਆਂ ਹਨ ਜੋ ਆਪਣੇ ਮਾਪਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੀਆਂ..

Daughter working in field

ਚੰਡੀਗੜ੍ਹ: ਜਿੱਥੇ ਅੱਜ ਦੇ ਸਮੇਂ ਵਿਚ ਵੀ ਕੁਝ ਲੋਕ ਧੀਆਂ ਨੂੰ ਜੰਮਣ ਤੋਂ ਡਰਦੇ ਹਨ। ਅਜਿਹੇ ਵਿਚ ਕੁਝ ਧੀਆਂ ਅਜਿਹੀਆਂ ਹਨ ਜੋ ਆਪਣੇ ਮਾਪਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੀਆਂ ਹਨ ਅਤੇ ਪੁੱਤਰਾਂ ਨਾਲ ਵੱਧ ਕੇ ਮਾਪਿਆਂ ਦੇ ਕੰਮ ਵਿਚ ਹੱਥ ਵਟਾਉਂਦੀਆਂ ਹਨ। ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਧੀ ਆਪਣੇ ਪਿਤਾ ਦੇ ਨਾਲ ਖੇਤਾਂ ਵਿਚ ਮਦਦ ਕਰਵਾ ਰਹੀ ਹੈ।

ਜਿਸ ਨੂੰ ਦੇਖ ਖੁਸ਼ੀ ਨਾਲੋ ਬਾਗੋ ਬਾਗ ਹੋਏ ਪਿਤਾ ਨੇ ਸੋਸ਼ਲ ਮੀਡੀਆ ਤੇ ਆਪਣੀ ਧੀ ਦੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਖੇਤਾਂ ਵਿਚ ਟ੍ਰੈਕਟਰ ਚਲਾ ਰਹੀ ਹੈ। ਪਿਤਾ ਨੇ ਦੱਸਿਆ ਕਿ ਰਿਪਨ ਕੌਰ ਸਿੱਧੂ ਨਾ ਦੀ ਉਸ ਦੀ ਧੀ ਅੱਠਵੀ ਕਲਾਸ ਵਿਚ ਪੜ੍ਹਦੀ ਹੈ ਅਤੇ ਧੀ ਨੇ ਜਦੋਂ ਮੈਂਨੂੰ ਕਿਹਾ ਕਿ ਮੈਂ ਖੇਤੀ ਦੇ ਕੰਮ ਵਿਚ ਤੁਹਾਡੀ ਮਦਦ ਕਰਵਾਵਾਂਗੀ ਤਾਂ ਮੇਰਾ ਦਿਲ ਖੁਸ਼ੀ ਨਾਲ ਬਾਗੋ ਬਾਗ ਹੋ ਉਠਿਆ।

ਇਸ ਦੇ ਨਾਲ ਹੀ ਉਨ੍ਹਾਂ ਅਜਿਹੇ ਲੋਕਾਂ ਨੂੰ ਵੀ ਲਾਹਨਤ ਪਾਈ ਜਿਹੜੇ ਧੀਆਂ ਦੇ ਜੰਮਣ ਨੂੰ ਮਾੜਾ ਸਮਝਦੇ ਹਨ। ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਧੀ ਅਤੇ ਪਿਤਾ ਦੇ ਇਸ ਪਿਆਰ ਦੀ ਖੂਬ ਪ੍ਰਸੰਸਾ ਕੀਤੀ ਜਾ ਰਹੀ ਹੈ।