ਮੋਦੀ ਸਰਕਾਰ ਹੋਈ ਮਿਹਰਬਾਨ, ਮੁਫਤ ’ਚ ਬਣੇਗਾ ਕਿਸਾਨ ਕ੍ਰੇਡਿਟ ਕਾਰਡ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਮੋਦੀ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਕਿਸਾਨਾਂ ਲਈ ਮਹਿਜ 4 ਫੀਸਦ ਵਿਆਜ ਦਰ ਉਤੇ ਪੈਸਾ ਦੇਣ ਲਈ ਜੋ ਕਿਸਾਨ ਕ੍ਰੇਡਿਟ...

File Photo

ਨਵੀਂ ਦਿੱਲੀ- ਮੋਦੀ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਕਿਸਾਨਾਂ ਲਈ ਮਹਿਜ 4 ਫੀਸਦ ਵਿਆਜ ਦਰ ਉਤੇ ਪੈਸਾ ਦੇਣ ਲਈ ਜੋ ਕਿਸਾਨ ਕ੍ਰੇਡਿਟ ਕਾਰਡ ਦੀ ਯੋਜਨਾ ਸ਼ੁਰੂ ਕੀਤੀ ਹੈ, ਉਸ ਲਈ ਕਾਰਡ ਬਣਾਉਣ ਲਈ ਲੱਗਣ ਵਾਲੀ ਸਾਰੀ ਪ੍ਰੋਸੈਸਿੰਗ ਫੀਸ ਇੰਸਪੈਕਸ਼ਨ ਅਤੇ ਲੇਜਰ ਫੋਲਿਓ ਚਾਰਜ ਨੂੰ ਖਤਮ ਕਰ ਦਿੱਤਾ ਗਿਆ ਹੈ। ਜਿਸ ਪਿੱਛੋਂ ਜੇਕਰ ਕੋਈ ਬੈਂਕ ਹੁਣ ਵੀ ਕਿਸੇ ਕਿਸਾਨ ਤੋਂ ਇਹ ਚਾਰਜ ਲੈਂਦਾ ਹੈ ਤਾਂ ਉਸ ਉੱਤੇ ਕਾਰਵਾਈ ਹੋ ਸਕਦੀ ਹੈ। ਇਸ ਤਹਿਤ 3 ਲੱਖ ਰੁਪਏ ਤੱਕ ਦਾ ਲੋਨ ਮਿਲਦਾ ਹੈ ਪਹਿਲਾਂ ਬਿਨਾਂ ਗਾਰੰਟੀ ਦੇ 1 ਲੱਖ ਦਾ ਲੋਨ ਮਿਲਦਾ ਸੀ ਜਿਸ ਨੂੰ ਵਧਾ ਕੇ 1.60 ਲੱਖ ਰੁਪਏ ਕਰ ਦਿੱਤਾ ਗਿਆ ਹੈ। 

ਕਿਸਾਨ ਕ੍ਰੇਡਿਟ ਕਾਰਡ
1. ਜੇਕਰ ਤੁਹਾਡੇ ਕੋਲ ਖੇਤੀ ਕਰਨ ਲਈ ਜ਼ਮੀਨ ਹੈ ਤਾਂ ਆਪਣੀ ਜ਼ਮੀਨ ਨੂੰ ਬਿਨ੍ਹਾਂ ਗਹਿਣੇ ਰੱਖੇ ਹੀ ਲੋਨ ਲਿਆ ਜਾ ਸਕਦਾ ਹੈ, ਪਹਿਲਾਂ ਇਸ ਦੀ ਹੱਦ ਇਕ ਲੱਖ ਰੁਪਏ ਸੀ ਪਰ ਹੁਣ ਆਰਬੀਆਈ ਨੇ ਬਿਨ੍ਹਾਂ ਗਾਰੰਟੀ ਵਾਲੇ ਖੇਤੀ ਲੋਨ ਦੀ ਹੱਦ 1.60 ਲੱਖ ਰੁਪਏ ਕਰ ਦਿੱਤੀ ਹੈ।
2. ਪਸ਼ੂ ਅਤੇ ਮੱਛੀ ਪਾਲਨ ਵਾਲੇ ਕਿਸਾਨਾਂ ਨੂੰ ਵੀ ਹੁਣ ਕੇਸੀਸੀ ਦੇ ਜਰੀਏ 2 ਲੱਖ ਰੁਪਏ ਪ੍ਰਤੀ ਕਿਸਾਨ ਨੂੰ 4 ਫੀਸਦੀ ਦੇ ਵਿਆਜ ਦਰ ’ਤੇ ਲਾਭ ਮਿਲ ਸਕਦਾ ਹੈ ਤਾਂ ਜੋ ਕਿਸਾਨਾਂ ਨੂੰ ਸ਼ਾਹੂਕਾਰਾਂ ਤੋਂ ਮੁਕਤੀ ਮਿਲੇ।

3. ਇਸ ਸਮੇਂ ਦੇਸ਼ ’ਚ 7,02,93,075 ਕਿਸਾਨਾਂ ਕੋਲ ਕੇਸੀਸੀ ਹੈ। ਕੇਸੀਸੀ ਦੇ ਤਹਿਤ ਹੁਣ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਦਾ ਲਾਭ ਦੇਣ ਲਈ ਸਰਕਾਰ ਬੈਂਕਾਂ ਦੇ ਸਹਿਯੋਗ ਨਾਲ ਕਿਸਾਨਾਂ ਲਈ ਕੇਸੀਸੀ ਬਣਾਉਣ ਦਾ ਇਕ ਅਭਿਆਨ ਸ਼ੁਰੂ ਕੀਤਾ ਹੈ। ਜਿਸ ਲਈ ਫਾਰਮ ਨੂੰ ਆਸਾਨ ਕੀਤਾ ਗਿਆ ਹੈ ਅਤੇ ਫਾਰਮ ਪ੍ਰਾਪਤ ਹੋਣ ਦੀ ਤਰੀਕ ਤੋਂ 14 ਦਿਨਾਂ ਦੇ ਅੰਦਰ ਕੇਸੀਸੀ ਜਾਰੀ ਕਰਨ ਦਾ ਆਦੇਸ਼ ਵੀ ਸ਼ਾਮਲ ਹੈ।

4 ਫੀਸਦ ਦੀ ਦਰ ਨਾਲ ਮਿਲੇਗਾ ਖੇਤੀਬਾੜੀ ਲੋਨ- ਖੇਤੀਬਾੜੀ ਲਈ ਵਿਆਜ ਦਰ ਉਂਜ ਤਾਂ 9 ਫੀਸਦ ਹੈ ਪਰ ਸਰਕਾਰ ਨੇ ਇਸ ’ਚ 2 ਫੀਸਦ ਦੀ ਸਬਸਿਡੀ ਦਿੱਤੀ ਹੈ। ਇਸ ਤਰ੍ਹਾਂ ਕਿਸਾਨਾਂ ਲਈ ਵਿਆਜ ਦਰ ਸਿਰਫ 4 ਫੀਸਦ ਰਹਿ ਜਾਂਦੀ ਹੈ। ਕੋਈ ਵੀ ਸ਼ਾਹੂਕਾਰ ਇੰਨੀ ਸਸਤੀ ਦਰ ਉੱਤੇ ਕਿਸੇ ਨੂੰ ਵੀ ਕਰਜ ਨਹੀਂ ਦੇ ਸਕਦਾ। ਇਸ ਲਈ ਜੇਕਰ ਤੁਹਾਨੂੰ ਖੇਤੀਬਾੜੀ ਲਈ ਕਰਜ਼ ਚਾਹੀਦਾ ਹੈ ਤਾਂ ਇਸ ਲਈ ਬੈਂਕ ਜਾਣਾ ਪੈਣਾ ਅਤੇ ਕਿਸਾਨ ਕ੍ਰੇਡਿਟ ਕਾਰ ਬਣਵਾਉਣਾ ਪੈਣਾ। ਇਸ ਤੋਂ ਬਾਅਦ 3 ਲੱਖ ਰੁਪਏ ਤੱਕ ਦਾ ਲੋਨ ਮਿਲ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।