ਲਾਲ ਸਿੰਘ ਨੇ ਅੱਗ ਨਾਲ ਸੜੀ ਕਣਕ ਦੀ ਫ਼ਸਲ ਦਾ ਲਿਆ ਜਾਇਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜ਼ਿਲ੍ਹੇ 'ਚ ਵਖਰੇ ਤੌਰ 'ਤੇ ਗਿਰਦਾਵਰੀ ਕਰਵਾ ਕੇ ਹਰ ਕਿਸਾਨ ਨੂੰ ਉਚਿਤ ਮੁਆਵਜ਼ਾ ਦਿਤਾ ਜਾਵੇਗਾ: ਲਾਲ ਸਿੰਘ

Laal SIngh

ਪਟਿਆਲਾ/ਭੁਨਰਹੇੜੀ, ਪੰਜਾਬ ਰਾਜ ਖੇਤੀਬਾੜੀ ਮੰਡੀ ਕਰਨ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਭੁਨਰਹੇੜੀ ਬਲਾਕ 'ਚ ਅੱਗ ਨਾਲ ਸੜੀ ਕਣਕ ਦੀ ਫ਼ਸਲ ਦਾ ਜਾਇਜ਼ਾ ਲਿਆ ਹੈ। ਇਸ ਮੌਕੇ ਉਨ੍ਹਾਂ ਅੱਗ ਨਾਲ ਸੱਭ ਤੋਂ ਵੱਧ ਪ੍ਰਭਾਵਤ ਹੋਣ ਵਾਲੇ ਮਾਰਕੀਟ ਕਮੇਟੀ ਦੁੱਧਨ ਸਾਧਾਂ ਦੇ ਅਧੀਨ ਆਉਂਦੇ ਪਿੰਡ ਪਰੋੜ ਅਤੇ ਮਹਿਮਦਪੁਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।ਚੇਅਰਮੈਨ ਸ. ਲਾਲ ਸਿੰਘ ਨੇ ਦਸਿਆ ਕਿ ਇਲਾਕੇ 'ਚ ਕਰੀਬ ਛੇ ਸੌ ਏਕੜ ਰਕਬੇ 'ਚ ਅੱਗ ਨੇ ਅਪਣਾ ਕੋਹਰਾਮ ਮਚਾਇਆ ਹੈ। ਇਸ ਨਾਲ ਲਗਭਗ ਤਿੰਨ ਸੋ ਏਕੜ ਰਕਬੇ 'ਚ ਖੜੀ ਫ਼ਸਲ ਅਤੇ ਐਨੇ ਹੀ ਇਲਾਕੇ 'ਚ ਕਣਕ ਦੀ ਨਾੜ ਨੂੰ ਅੱਗ ਲੱਗੀ ਹੈ। ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਦਸਿਆ ਕਿ ਪਿੰਡ ਪਰੋੜ 'ਚ 45 ਏਕੜ ਅਤੇ ਮਹਿਮਦਪੁਰ 'ਚ 65 ਏਕੜ ਇਲਾਕੇ ਵਿਚ ਕਣਕ ਦੀ ਫ਼ਸਲ ਦਾ ਇਕ ਦਾਣਾ ਵੀ ਨਹੀਂ ਬਚਿਆ ਹੈ ਇਸ ਤੋਂ ਇਲਾਵਾ ਜ਼ਿਲ੍ਹੇ 'ਚ ਹੋਰ ਵੀ ਕਈ ਥਾਵਾਂ 'ਤੇ ਹਨੇਰੀ ਨਾਲ ਫੈਲੀ ਅੱਗ ਕਰ ਕੇ ਨੁਕਸਾਨ ਹੋਇਆ ਹੈ।

ਇਸ ਤੋਂ ਪਹਿਲਾਂ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨੇ ਸਰਕਟ ਹਾÀਸ ਪਟਿਆਲਾ 'ਚ ਅਧਿਕਾਰੀਆਂ ਨਾਲ ਗੱਲਬਾਤ ਕਰ ਕਿਸਾਨਾਂ ਦਾ ਨੁਕਾਸਨ ਘੱਟ ਤੋਂ ਘੱਟ ਹੋਣ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਕਿ ਜ਼ਿਲ੍ਹੇ 'ਚ ਵਖਰੇ ਤੌਰ ਤੇ ਗਿਰਦਾਵਰੀ ਕਰਵਾ ਕੇ ਹਰ ਕਿਸਾਨ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਅੱਗ ਨਾਲ ਪ੍ਰਭਾਵਤ ਹੋਣ ਵਾਲੇ ਹਰ ਖੇਤ ਦੀ ਵਖਰੇ ਤੌਰ 'ਤੇ ਪਹਿਚਾਣ ਕੀਤੀ ਜਾਵੇ ਤਾਂ ਜੋ ਕੋਈ ਵੀ ਕਿਸਾਨ ਨੁਕਸਾਨ ਦਾ ਮੁਆਵਜ਼ਾ ਲੈਣ ਤੋਂ ਵਾਂਝਾ ਨਾ ਰਹਿ ਜਾਵੇ ।ਇਸ ਮੌਕੇ ਉਨ੍ਹਾਂ ਨਾਲ ਡਾ. ਗੁਰਮੀਤ ਸਿੰਘ ਬਿੱਟੂ ਬਲਾਕ ਪ੍ਰਧਾਨ, ਸਰਪੰਚ ਪ੍ਰਗਟ ਸਿੰਘ ਰਤਾਖੇੜਾ, ਬਲਵੰਤ ਸਿੰਘ ਮਹਿਮਪੁਦਰ, ਆੜਤੀ ਗੁਰਮੇਜ਼ ਸਿੰਘ, ਸੁਰਿੰਦਰ ਮਿੱਤਲ, ਹਰਦੀਪ ਸਿੰਘ ਬ੍ਰਮਪੁਰਾ ਆਦਿ ਮੌਜੂਦ ਸਨ।