ਪੜ੍ਹੋ ਸ਼ਤਾਵਰੀਦੀ ਖੇਤੀ ਬਾਰੇ ਪੂਰੀ ਜਾਣਕਾਰੀ
ਸ਼ਤਾਵਰੀ ਇਕ ਸਹਾਇਕ ਜੜ੍ਹੀ-ਬੂਟੀ ਹੈ, ਜੋ ਮਨੁੱਖੀ ਸਰੀਰ ਲਈ ਖਾਸ ਕਰ ਔਰਤਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ।
ਆਮ ਜਾਣਕਾਰੀ - ਸ਼ਤਾਵਰੀ ਇਕ ਸਹਾਇਕ ਜੜ੍ਹੀ-ਬੂਟੀ ਹੈ, ਜੋ ਮਨੁੱਖੀ ਸਰੀਰ ਲਈ ਖਾਸ ਕਰ ਔਰਤਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ। ਇਹ ਇੱਕ ਚਿਕਿਤਸਿਕ ਜੜ੍ਹੀ-ਬੂਟੀ ਹੈ ਅਤੇ ਇਸਦੀ 500 ਟਨ ਜੜ੍ਹਾਂ ਦੀ ਵਰਤੋਂ ਭਾਰਤ ਵਿੱਚ ਹਰ ਸਾਲ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਸ਼ਤਾਵਰੀ ਤੋਂ ਤਿਆਰ ਦਵਾਈਆਂ ਦੀ ਵਰਤੋਂ ਗੈਸਟ੍ਰਿਕ ਅਲਸਰ, ਬਦਹਜ਼ਮੀ ਅਤੇ ਘਬਰਾਹਟ ਲਈ ਕੀਤੀ ਜਾਂਦੀ ਹੈ। ਇਸਦਾ ਪੌਦਾ ਝਾੜੀ ਵਾਲਾ ਹੁੰਦਾ ਹੈ, ਜਿਸਦੀ ਔਸਤਨ ਉੱਚਾਈ 1-3 ਮੀਟਰ ਹੁੰਦੀ ਹੈ ਅਤੇ ਇਸ ਦੀਆਂ ਜੜ੍ਹਾਂ ਗੁੱਛਿਆਂ ਵਿੱਚ ਹੁੰਦੀਆਂ ਹਨ। ਇਸਦੇ ਫੁੱਲ ਸ਼ਾਖਾਵਾਂ 'ਤੇ ਹੁੰਦੇ ਹਨ ਅਤੇ 3 ਸੈ.ਮੀ. ਲੰਬੇ ਹੁੰਦੇ ਹਨ।
ਇਸਦੇ ਫੁੱਲ ਚਿੱਟੇ ਰੰਗ ਦੇ, ਵਧੀਆ ਖੁਸ਼ਬੂ ਵਾਲੇ ਅਤੇ 3 ਮਿ.ਮੀ. ਲੰਬੇ ਹੁੰਦੇ ਹਨ। ਇਸਦਾ ਪ੍ਰਾਗਕੋਸ਼ ਜਾਮੁਨੀ ਅਤੇ ਫਲ ਜਾਮੁਨੀ-ਲਾਲ ਰੰਗ ਦੇ ਹੁੰਦੇ ਹਨ। ਇਹ ਅਫਰੀਕਾ, ਸ਼੍ਰੀ ਲੰਕਾ, ਚੀਨ, ਭਾਰਤ ਅਤੇ ਹਿਮਾਲਿਆ ਵਿੱਚ ਪਾਈ ਜਾਂਦੀ ਹੈ। ਭਾਰਤ ਵਿੱਚ ਅਰੁਣਾਚਲ ਪ੍ਰਦੇਸ਼, ਆਸਾਮ, ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਕੇਰਲਾ ਅਤੇ ਪੰਜਾਬ ਦੇ ਖੇਤਰਾਂ ਵਿੱਚ ਪਾਈ ਜਾਂਦੀ ਹੈ।
ਮਿੱਟੀ - ਇਹ ਫਸਲ ਮਿੱਟੀ ਦੀਆਂ ਕਈ ਕਿਸਮਾਂ ਜਿਵੇਂ ਕਿ ਵਧੀਆ ਜਲ ਨਿਕਾਸ ਵਾਲੀ ਲਾਲ ਦੋਮਟ ਤੋਂ ਚੀਕਣੀ ਮਿੱਟੀ, ਕਾਲੀ ਤੋਂ ਲੈਟ੍ਰਾਈਟ ਮਿੱਟੀ ਵਿੱਚ ਉਗਾਈ ਜਾਂਦੀ ਹੈ। ਇਹ ਚੱਟਾਨੀ ਅਤੇ ਹਲਕੀ ਮਿੱਟੀ ਵਿੱਚ ਵੀ ਉਗਾਈ ਜਾ ਸਕਦੀ ਹੈ। ਮਿੱਟੀ ਦੀ ਡੂੰਘਾਈ 20-30 ਸੈ.ਮੀ. ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਹ ਰੇਤਲੀ ਦੋਮਟ ਤੋਂ ਦਰਮਿਆਨੀ ਕਾਲੀ ਮਿੱਟੀ, ਜੋ ਚੰਗੇ ਜਲ-ਨਿਕਾਸ ਵਾਲੀ ਹੋਵੇ, ਵਿੱਚ ਵਧੀਆ ਨਤੀਜਾ ਦਿੰਦੀ ਹੈ। ਪੌਦੇ ਦੇ ਵਿਕਾਸ ਲਈ ਮਿੱਟੀ ਦਾ pH 6-8 ਹੋਣਾ ਚਾਹੀਦਾ ਹੈ।
ਖੇਤ ਦੀ ਤਿਆਰੀ - ਸ਼ਤਾਵਰੀ ਦੀ ਖੇਤੀ ਲਈ, ਚੰਗੇ ਜਲ ਨਿਕਾਸ ਵਾਲੀ ਰੇਤਲੀ ਦੋਮਟ ਮਿੱਟੀ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ, ਜ਼ਮੀਨ ਦੀ ਚੰਗੀ ਤਰ੍ਹਾਂ ਵਾਹੀ ਕਰੋ ਅਤੇ 15 ਸੈ.ਮੀ. ਡੂੰਘੇ ਟੋਏ ਪੁੱਟੋ। ਇਸਦਾ ਰੋਪਣ ਤਿਆਰ ਕੀਤੇ ਬੈੱਡਾਂ 'ਤੇ ਕੀਤਾ ਜਾਂਦਾ ਹੈ।
ਬਿਜਾਈ ਦਾ ਸਮਾਂ - ਪੌਦਿਆਂ ਦਾ ਰੋਪਣ ਜੂਨ-ਜੁਲਾਈ ਦੇ ਮਹੀਨੇ ਵਿੱਚ ਕੀਤਾ ਜਾਂਦਾ ਹੈ।
ਫਾਸਲਾ - ਇਸਦੇ ਵਿਕਾਸ ਦੇ ਅਨੁਸਾਰ 4.5x1.2 ਮੀਟਰ ਫਾਸਲੇ ਦੀ ਵਰਤੋਂ ਕਰੋ ਅਤੇ 20 ਸੈ.ਮੀ. ਡੂੰਘੇ ਟੋਏ ਪੁੱਟੋ।
ਬਿਜਾਈ ਦਾ ਢੰਗ - ਜਦੋਂ ਪੌਦਾ 45 ਸੈ.ਮੀ. ਦਾ ਹੋ ਜਾਵੇਂ ਤਾਂ, ਖੇਤ ਵਿੱਚ ਰੋਪਣ ਕੀਤਾ ਜਾਂਦਾ ਹੈ। ਬਿਜਾਈ ਤੋਂ ਪਹਿਲਾ ਮਿੱਟੀ ਦਾ ਰਸਾਇਣਿਕ ਉਪਚਾਰ ਕੀਤਾ ਜਾਂਦਾ ਹੈ। ਅਪ੍ਰੈਲ ਦੇ ਮਹੀਨੇ ਵਿੱਚ ਬੀਜ ਬੀਜੇ ਜਾਂਦੇ ਹਨ। ਸ਼ਤਾਵਰੀ ਦੇ ਬੀਜਾਂ ਨੂੰ 30-40 ਸੈ.ਮੀ. ਚੌੜਾਈ ਵਾਲੇ ਅਤੇ ਲੋੜ ਅਨੁਸਾਰ ਲੰਬਾਈ ਵਾਲੇ ਬੈੱਡਾਂ 'ਤੇ ਬੀਜਿਆ ਜਾਂਦਾ ਹੈ। ਬਿਜਾਈ ਤੋਂ ਬਾਅਦ ਬੈੱਡਾਂ ਨੂੰ ਨਮੀ ਲਈ ਪਤਲੇ ਕਪੜੇ ਨਾਲ ਢੱਕ ਦਿੱਤਾ ਜਾਂਦਾ ਹੈ। ਪੌਦਾ 8-10 ਦਿਨਾਂ ਵਿੱਚ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ। 45 ਸੈ.ਮੀ. ਉੱਚਾਈ ਦੇ ਹੋਣ 'ਤੇ ਪੌਦੇ ਰੋਪਣ ਲਈ ਤਿਆਰ ਹੋ ਜਾਂਦੇ ਹਨ। ਪੌਦਿਆਂ ਦਾ ਰੋਪਣ 60x60 ਸੈ.ਮੀ. ਦੀਆਂ ਵੱਟਾਂ 'ਤੇ ਕੀਤਾ ਜਾਂਦਾ ਹੈ।
ਬੀਜ ਦੀ ਮਾਤਰਾ - ਜ਼ਿਆਦਾ ਝਾੜ ਲਈ, ਪ੍ਰਤੀ ਏਕੜ ਵਿੱਚ 400-600 ਗ੍ਰਾਮ ਬੀਜਾਂ ਦੀ ਵਰਤੋਂ ਕਰੋ।
ਬੀਜ ਦੀ ਸੋਧ - ਫਸਲ ਨੂੰ ਮਿੱਟੀ 'ਚੋਂ ਪੈਦਾ ਹੋਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ, ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਗਊ ਮੂਤਰ ਨਾਲ 24 ਘੰਟਿਆਂ ਲਈ ਸੋਧੋ। ਸੋਧਣ ਤੋਂ ਬਾਅਦ ਬੀਜਾਂ ਨੂੰ ਨਰਸਰੀ ਬੈੱਡਾਂ 'ਤੇ ਬੀਜਿਆ ਜਾਂਦਾ ਹੈ।
ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ - ਖੇਤ ਦੀ ਤਿਆਰੀ ਦੇ ਸਮੇਂ, 80 ਕੁਇੰਟਲ ਪ੍ਰਤੀ ਏਕੜ ਗਲੀ ਹੋਈ ਰੂੜੀ ਦੀ ਖਾਦ ਨੂੰ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ। ਨਾਈਟ੍ਰੋਜਨ 24 ਕਿਲੋ(ਯੂਰੀਆ 52 ਕਿਲੋ), ਫਾਸਫੋਰਸ 32 ਕਿਲੋ(ਸਿੰਗਲ ਸੁਪਰ ਫਾਸਫੇਟ 200 ਕਿਲੋ) ਅਤੇ ਪੋਟਾਸ਼ 40 ਕਿਲੋ(ਮਿਊਰੇਟ ਆਫ ਪੋਟਾਸ਼ 66 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਜੈਵਿਕ ਕੀਟਨਾਸ਼ੀ ਜਿਵੇਂ ਕਿ ਧਤੂਰਾ, ਚਿਤ੍ਰਕਮੂਲ ਅਤੇ ਗਊ ਮੂਤਰ ਦੀ ਵਰਤੋਂ ਕਰੋ।
ਨਦੀਨਾਂ ਦੀ ਰੋਕਥਾਮ - ਫਸਲ ਦੇ ਵਿਕਾਸ ਦੇ ਸਮੇਂ ਲਗਾਤਾਰ ਗੋਡੀ ਦੀ ਲੋੜ ਹੁੰਦੀ ਹੈ। ਖੇਤ ਨੂੰ ਨਦੀਨ ਮੁਕਤ ਬਣਾਉਣ ਲਈ 6-8 ਵਾਰ ਹੱਥੀਂ ਗੋਡੀ ਕਰਨ ਦੀ ਲੋੜ ਹੁੰਦੀ ਹੈ।
ਸਿੰਚਾਈ - ਪੌਦਿਆਂ ਨੂੰ ਖੇਤ ਵਿੱਚ ਰੋਪਣ ਕਰਨ ਤੋਂ ਬਾਅਦ ਪਹਿਲੀ ਸਿੰਚਾਈ ਤੁਰੰਤ ਕਰੋ। ਇਸ ਫਸਲ ਨੂੰ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਹੁੰਦੀ। ਇਸ ਲਈ ਸ਼ੁਰੂਆਤ ਵਿੱਚ 4-6 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ ਅਤੇ ਫਿਰ ਕੁੱਝ ਸਮੇਂ ਬਾਅਦ ਹਫਤੇ ਦੇ ਫਾਸਲੇ 'ਤੇ ਸਿੰਚਾਈ ਕਰੋ। ਪੁਟਾਈ ਤੋਂ ਪਹਿਲਾਂ ਸਿੰਚਾਈ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਟੋਇਆ ਵਿਚੋਂ ਜੜ੍ਹਾਂ ਆਸਾਨੀ ਨਾਲ ਨਿਕਲ ਸਕਣ।
ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ
ਕੁੰਗੀ: ਇਹ ਬਿਮਾਰੀ ਪੁਚਿਨੀਆ ਅਸਪੈਰੇਗੀ ਦੇ ਕਾਰਨ ਹੁੰਦੀ ਹੈ। ਇਸ ਬਿਮਾਰੀ ਨਾਲ ਪੱਤਿਆਂ ਤੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ, ਜਿਸ ਕਾਰਨ ਪੱਤੇ ਸੁੱਕ ਜਾਂਦੇ ਹਨ। ਇਸ ਬਿਮਾਰੀ ਦੀ ਰੋਕਥਾਮ ਲਈ ਬੋਰਡਿਓਕਸ ਘੋਲ 1% ਪਾਓ।
ਫਸਲ ਦੀ ਕਟਾਈ - ਮਿੱਟੀ ਅਤੇ ਜਲਵਾਯੂ ਦੇ ਅਧਾਰ 'ਤੇ ਜੜ੍ਹਾਂ 12-14 ਮਹੀਨਿਆਂ ਵਿੱਚ ਪੱਕ ਜਾਂਦੀਆਂ ਹਨ। ਮਾਰਚ-ਮਈ ਵਿੱਚ ਜਦੋਂ ਜੜ੍ਹਾਂ ਤਿਆਰ ਹੋ ਜਾਣ ਤਾਂ ਪੁਟਾਈ ਕੀਤੀ ਜਾਂਦੀ ਹੈ। ਪੁਟਾਈ ਕਹੀ ਦੀ ਮਦਦ ਨਾਲ ਕੀਤੀ ਜਾਂਦੀ ਹੈ। ਨਵੇਂ ਉਤਪਾਦ ਅਤੇ ਦਵਾਈਆਂ ਬਣਾਉਣ ਲਈ ਚੰਗੀ ਤਰ੍ਹਾਂ ਪੱਕੀਆਂ ਜੜ੍ਹਾਂ ਦੀ ਲੋੜ ਹੁੰਦੀ ਹੈ।
ਕਟਾਈ ਤੋਂ ਬਾਅਦ - ਕਟਾਈ ਤੋਂ ਬਾਅਦ ਜੜ੍ਹਾਂ ਨੂੰ ਉਬਾਲ ਕੇ ਇਹਨਾਂ ਦੇ ਛਿੱਲਕੇ ਲਾ ਦਿਓ। ਛਿਲਕਾ ਲਾਉਣ ਤੋਂ ਬਾਅਦ ਜੜ੍ਹਾਂ ਨੂੰ ਹਵਾ ਵਿੱਚ ਸੁਕਾਇਆ ਜਾਂਦਾ ਹੈ। ਸੁੱਕੀਆਂ ਜੜ੍ਹਾਂ ਨੂੰ ਸਟੋਰ ਕਰਨ ਅਤੇ ਜ਼ਿਆਦਾ ਦੂਰੀ ਵਾਲੇ ਸਥਾਨਾਂ ਤੇ ਲੈ ਜਾਣ ਲਈ ਹਵਾ-ਰਹਿਤ ਬੈਗ ਵਿੱਚ ਰੱਖੋ। ਪੱਕੀਆਂ ਜੜ੍ਹਾਂ ਦੀ ਵਰਤੋਂ, ਵੱਖ-ਵੱਖ ਉਤਪਾਦ ਜਿਵੇਂ ਕਿ ਪਾਊਡਰ, ਗੁਲਾਮ ਅਤੇ ਘ੍ਰਿਤਮ ਬਣਾਉਣ ਲਈ ਕੀਤੀ ਜਾਂਦੀ ਹੈ।