ਸ਼ੁਰੂ ਹੋਣ ਜਾ ਰਹੀ ਹੈ ਪਹਿਲੀ ਗਧੀ ਦੇ ਦੁੱਧ ਦੀ ਡੇਅਰੀ, 1 ਲੀਟਰ ਦੁੱਧ ਦੀ ਕੀਮਤ 7000 ਰੁਪਏ 

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਗਧੀ ਦਾ ਦੁੱਧ ਮਾਰਕੀਟ ਵਿਚ 2000 ਤੋਂ 7000 ਰੁਪਏ ਪ੍ਰਤੀ ਲੀਟਰ ਵਿਕਦਾ ਹੈ।

India to soon get dairy for donkey milk

ਨਵੀਂ ਦਿੱਲੀ -  ਅੱਜ ਤੱਕ ਤੁਸੀਂ ਸਿਰਫ਼ ਗਾਂ ਜਾਂ ਮੱਝ ਦੇ ਦੁੱਧ ਦੀ ਡੇਅਰੀ ਦਾ ਨਾਮ ਹੀ ਸੁਣਿਆ ਹੋਵੇਗਾ ਪਰ ਹੁਣ ਬਹੁਤ ਜਲਦ ਹਰਿਾਣਾ ਦੇ ਹਿਸਾਰ ਵਿਚ ਗਧੀ ਦੇ ਦੁੱਧ ਦੀ ਡੇਅਰੀ ਖੁਲ੍ਹਣ ਜਾ ਰਹੀ ਹੈ। ਦੇਸ਼ ਵਿਚ ਪਹਿਲੀ ਵਾਰ ਗਧੀ ਦਾ ਦੁੱਧ ਵੀ ਵਿਕਣ ਜਾ ਰਿਹਾ ਹੈ ਅਤੇ ਇਸ ਦੇ ਇਕ ਲੀਟਰ ਦੁੱਧ ਦੀ ਕੀਮਤ 7000 ਰੁਪਏ ਹੋਵੇਗੀ। ਗਧੀ ਦੇ ਦੁੱਧ ਦੀ ਇਹ ਡੇਅਰੀ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ।

ਗਧੀ ਦਾ ਦੁੱਧ ਨਾ ਸਿਰਫ ਮਨੁੱਖਾਂ ਲਈ ਲਾਹੇਵੰਦ ਹੈ, ਬਲਕਿ ਇਸ ਦਾ ਦੁੱਧ ਸਰੀਰ ਦੀ ਪ੍ਰਤੀਰੋਧੀ ਪ੍ਰਣਾਲੀ ਨੂੰ ਠੀਕ ਕਰਨ ਵਿਚ ਵੀ ਵੱਡੀ ਭੂਮਿਕਾ ਅਦਾ ਕਰਦਾ ਹੈ। ਗਧੀ ਦੇ ਦੁੱਧ ਤੋਂ ਬਹੁਤ ਸਾਰੇ ਬਿਊਟੀ ਪ੍ਰੋਡਕਟ ਵੀ ਬਣਾਏ ਜਾਂਦੇ ਹਨ। ਨੈਸ਼ਨਲ ਹਾਰਸ ਰਿਸਰਚ ਸੈਂਟਰ (ਐਨਆਰਸੀਈ) ਹਿਸਾਰ ਵਿਚ ਗਧੀ ਦੇ ਦੁੱਧ ਦੀ ਡੇਅਰੀ ਸ਼ੁਰੂ ਕਰਨ ਜਾ ਰਿਹਾ ਹੈ। ਐਨਆਰਸੀਈ ਹਿਸਾਰ ਵਿਚ ਹਲਾਰੀ ਨਸਲ ਦੀ ਗਧੀ ਦੇ ਦੁੱਧ ਦੀ ਇੱਕ ਡੇਅਰੀ ਸ਼ੁਰੂ ਹੋਣ ਜਾ ਰਹੀ ਹੈ।

ਜਿਸ ਦੇ ਲਈ ਐਨਆਰਸੀਈ ਪਹਿਲਾਂ ਹੀ 10 ਹਲਾਰੀ ਨਸਲ ਦੀਆਂ ਗਧੀਆਂ ਨੂੰ ਖਰੀਦ ਚੁੱਕਾ ਹੈ। ਇਲਹਾਲ ਉਹਨਾਂ ਦੀ ਬ੍ਰੀਡਿੰਗ ਕੀਤੀ ਜਾ ਰਹੀ ਹੈ। ਹਲਾਰੀ ਨਸਲ ਦੀ ਗਧੀ ਦੇ ਦੁੱਧ ਨੂੰ ਦਵਾਈਆੰ ਦਾ ਖ਼ਜਾਨਾ ਕਿਹਾ ਜਾਂਦਾ ਹੈ। ਇਸ ਦਾ ਦੁੱਧ ਕੈਂਸਰ, ਮੋਟਾਪਾ, ਐਲਰਜੀ ਵਰਗੀਆਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ। ਇਹ ਨਸਲ ਗੁਜਰਾਤ ਵਿੱਚ ਪਾਈ ਜਾਂਦੀ ਹੈ। 

ਮਾਹਰ ਕਹਿੰਦੇ ਹਨ ਕਿ ਕਈ ਵਾਰ ਛੋਟੇ ਬੱਚਿਆਂ ਨੂੰ ਗਊ ਜਾਂ ਮੱਝ ਦੇ ਦੁੱਧ ਤੋਂ ਐਲਰਜੀ ਹੁੰਦੀ ਹੈ, ਪਰ ਉਨ੍ਹਾਂ ਨੂੰ ਪੋਲਟਰੀ ਦੇ ਦੁੱਧ ਤੋਂ ਕਦੇ ਵੀ ਐਲਰਜੀ ਨਹੀਂ ਹੁੰਦੀ। ਇਸ ਦੇ ਦੁੱਧ ਵਿਚ ਐਂਟੀ-ਆਕਸੀਡੈਂਟ, ਐਂਟੀ-ਏਜੈਨਿਕ ਤੱਤ ਹੁੰਦੇ ਹਨ ਜੋ ਸਰੀਰ ਵਿਚ ਕਈ ਗੰਭੀਰ ਬਿਮਾਰੀਆਂ ਨਾਲ ਲੜਨ ਦੀ ਯੋਗਤਾ ਦਾ ਵਿਕਾਸ ਕਰਦੇ ਹਨ। ਬ੍ਰਾਂਡਿੰਗ ਤੋਂ ਬਾਅਦ ਹੀ ਡੇਅਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਗਧੀ ਦਾ ਦੁੱਧ ਮਾਰਕੀਟ ਵਿਚ 2000 ਤੋਂ 7000 ਰੁਪਏ ਪ੍ਰਤੀ ਲੀਟਰ ਵਿਕਦਾ ਹੈ।

ਇਸ ਤੋਂ ਬਿਊਟੀ ਪ੍ਰੋਡਕਟਸ ਵੀ ਬਣਦੇ ਹਨ, ਜੋ ਕਾਫ਼ੀ ਮਹਿੰਗੇ ਹੁੰਦੇ ਹਨ। ਗਧੀ ਦੇ ਦੁੱਧ ਨਾਲ ਸਾਬਣ, ਲਿਪ ਬਾਮ, ਬਾਡੀ ਲੋਸ਼ਨ ਤਿਆਰ ਕੀਤਾ ਜਾ ਰਿਹਾ ਹੈ। 
ਗਧੀ ਦੇ ਦੁੱਧ ਦੀ ਡੇਅਰੀ ਸ਼ੁਰੂ ਕਰਨ ਲਈ NRCE ਹਿਸਾਰ ਦੇ ਕੇਂਦਰੀ ਬਫੈਲੋ ਰਿਸਰਚ ਸੈਂਟਰ ਅਤੇ ਕਰਨਾਲ ਦੇ ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ ਦੇ ਵਿਗਿਆਨੀਆਂ ਦੀ ਵੀ ਮਦਦ ਲਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਸ ਡੇਅਰੀ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।