ਪੰਜਾਬ 'ਚ ਸਰਕਾਰੀ ਕਰਮਚਾਰੀ ਦੀ ਜ਼ਮੀਨ 'ਤੇ ਪਰਾਲੀ ਸਾੜੀ ਤਾਂ ਜਾਰੀ ਹੋਵੇਗੀ ਚਾਰਜਸ਼ੀਟ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪਰਾਲੀ ਸਾੜਨ ਨਾਲ ਬੀਤੇ ਸਾਲ ਪੂਰੇ ਉੱਤਰ ਭਾਰਤ ਵਿਚ ਪ੍ਰਦੂਸ਼ਣ ਦੀ ਸਮੱਸਿਆ ਕਾਫੀ ਵੱਧ ਗਈ ਸੀ।

Prali Burn

ਚੰਡੀਗੜ : ਪਰਾਲੀ ਸਾੜਨ ਨਾਲ ਬੀਤੇ ਸਾਲ ਪੂਰੇ ਉੱਤਰ ਭਾਰਤ ਵਿਚ ਪ੍ਰਦੂਸ਼ਣ ਦੀ ਸਮੱਸਿਆ ਕਾਫੀ ਵੱਧ ਗਈ ਸੀ।  ਜਿਸ ਦੌਰਾਨ ਵਧਦੇ ਹੋਏ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਇਸ ਸਾਲ ਚੇਤੰਨ ਹੋ ਗਈ ਹੈ। ਸੂਬੇ ਵਿਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਸਖ਼ਤ ਹਿਦਾਇਤ ਜਾਰੀ ਕੀਤੀ ਗਈ ਹੈ। ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਕਿਸੇ ਵੀ ਸਰਕਾਰੀ ਕਰਮਚਾਰੀ ਦੀ ਜ਼ਮੀਨ 'ਤੇ ਜੇਕਰ ਪਰਾਲੀ ਸਾੜੀ ਗਈ ਤਾਂ ਉਸ ਨੂੰ ਚਾਰਜਸ਼ੀਟ ਜਾਰੀ ਕੀਤੀ ਜਾਵੇਗੀ।