ਪਰਾਲੀ ਦੀ ਹੋਵਗੀ ਸਹੀ ਵਰਤੋਂ, ਜਨਤਾ ਨੂੰ ਮਿਲੇਗਾ ਲਾਭ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਰਾਜ ਸਰਕਾਰ ਸਮੂਹਿਕ ਤੋਰ 'ਤੇ ਜੀਵ ਵਿਗਿਆਨਕ ਖੇਤੀ ਯੋਜਨਾ ਵੀ ਕਿਸਾਨਾਂ ਦੇ ਹਿੱਤ ਵਿਚ ਹੀ ਬਣਾ ਰਹੀ ਹੈ।

stubble burning

ਹਰਿਆਣਾ, ( ਭਾਸ਼ਾ) : ਹਰਿਆਣਾ ਵਿਚ ਪਰਾਲੀ ਤੋਂ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਸਥਾਪਿਤ ਕੀਤੇ ਜਾਣਗੇ। ਜਿਸ ਨਾਲ ਕਿ ਪਰਾਲੀ ਜਲਾਉਣ ਦੀ ਬਜਾਏ ਉਸ ਦੀ ਸਹੀ ਵਰਤੋਂ ਹੋ ਸਕੇ। ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਲਸਰ ਕੇ.ਪੀ.ਸਿੰਘ ਨੇ ਖੇਤੀ ਵਿਗਿਆਨ ਕੇਂਦਰ ਦਾਮਲਾ ਵੱਲੋਂ ਯਮੂਨਾਨਗਰ ਦੇ ਬਕਾਨਾ ਪਿੰਡ ਵਿਚ ਫਸਲਾਂ ਦੀ ਰਹਿੰਦ-ਖੂੰਦ ਪ੍ਰਬੰਧਨ ਨੂੰ ਲੈ

ਕੇ ਆਯੋਜਿਤ ਕਿਸਾਨ ਮੇਲੇ ਵਿਚ ਅਪਣੇ ਸੰਬੋਧਨ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ। ਇਸ ਕਿਸਾਨ ਮੇਲੇ ਵਿਚ ਪਿੰਡ ਬਕਾਨਾ, ਚਮਰੌੜੀ, ਦੋਹਲੀ, ਅਲਾਹਰ ਅਤੇ ਰਾਦੌਰ ਸਮਤੇ ਹੋਰ ਨੇੜਲੇ ਪਿੰਡਾਂ ਦੇ 800 ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕੇ.ਪੀ.ਸਿੰਘ ਨੇ ਕਿਸਾਨਾਂ ਨੂੰ ਪਰਾਲੀ ਅਤੇ ਗੋਹੇ ਦੀ ਸਹੀ ਵਰਤੋਂ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਫਸਲਾਂ ਦੀ ਰਹਿੰਦ-ਖੂੰਦ ਅਤੇ ਪਰਾਲੀ ਨੂੰ ਜਲਾਏ ਜਾਣ ਨਾਲ ਵਾਤਾਵਰਣ ਖਰਾਬ ਹੁੰਦਾ ਹੈ, 

ਅਤੇ ਜ਼ਮੀਨ ਤੋਂ ਪੈਦਾਵਾਰ ਵੀ ਘੱਟ ਹਾਸਲ ਹੁੰਦੀ ਹੈ। ਉਹਨਾਂ ਨੇ ਕਿਸਾਨਾਂ ਨੂੰ ਬਦਲ ਰਹੇ ਵਾਤਾਵਰਣ ਵਿਚ ਕੁਦਰਤੀ ਸਾਧਨਾਂ ਦੀ ਸਹੀ ਵਰਤੋਂ ਬਾਰੇ ਜਾਣਕਾਰੀ ਦਿਤੀ ਅਤੇ ਕਿਹਾ ਕਿ ਉਹ ਅਪਣੀ ਪੈਦਾਵਾਰ ਲਾਗਤ ਨੂੰ ਘਟਾਉਣ ਕਿਓਂਕਿ ਇਸ ਨਾਲ ਮੁਨਾਫਾ ਹੋਵੇਗਾ। ਉਹਨਾਂ ਨੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਨਾਬਾਰਡ ਦੀ ਮਦਦ

ਨਾਲ ਕਿਸਾਨਾਂ ਨੂੰ ਖੇਤੀਬਾੜੀ ਉਤਪਾਦਕ ਸੰਸਥਾ ਬਣਾ ਕੇ ਗੋਹੇ ਅਤੇ ਗਊ-ਪਿਸ਼ਾਬ ਨਾਲ ਜੀਵ-ਵਿਗਿਆਨਕ ਖੇਤੀ ਕਰਨ ਦੀ ਸਲਾਹ ਦਿਤੀ। ਉਹਨਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਸਮੂਹਿਕ ਤੋਰ 'ਤੇ ਜੀਵ ਵਿਗਿਆਨਕ ਖੇਤੀ ਯੋਜਨਾ ਵੀ ਕਿਸਾਨਾਂ ਦੇ ਹਿੱਤ ਵਿਚ ਹੀ ਬਣਾ ਰਹੀ ਹੈ। ਇਸ ਮੌਕੇ ਉਹਨਾਂ ਨੌਜਵਾਨਾਂ ਨੂੰ ਖੇਤੀ ਨਾਲ ਜੋੜਨ ਲਈ ਖੇਤੀ ਵਿਕਾਸ ਯੋਜਨਾ ਨਾਲ ਜੁੜਨ ਦੀ ਅਪੀਲ ਵੀ ਕੀਤੀ।