ਅਮੀਰ ਕਿਸਾਨ ਮੁਫ਼ਤ ਬਿਜਲੀ ਕਿਉਂ ਵਰਤ ਰਹੇ ਹਨ? 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਲੱਖਾਂ ਰੁਪਿਆ ਪੈਨਸ਼ਨ ਲੈਣ ਵਾਲਾ, ਲੱਖਾਂ ਦੀਆਂ ਸਹੂਲਤਾਂ ਲੈ ਰਿਹਾ ਹੈ ਤਾਂ ਸਾਡੇ ਪੰਜਾਬ ਨੂੰ ਕਦੇ ਵੀ ਕਾਮਯਾਬੀ ਨਹੀਂ ਮਿਲ ਸਕੇਗੀ

Why are the rich farmers using free electricity?

ਲੱਖਾਂ ਰੁਪਿਆ ਪੈਨਸ਼ਨ ਲੈਣ ਵਾਲਾ, ਲੱਖਾਂ ਦੀਆਂ ਸਹੂਲਤਾਂ ਲੈ ਰਿਹਾ ਹੈ ਤਾਂ ਸਾਡੇ ਪੰਜਾਬ ਨੂੰ ਕਦੇ ਵੀ ਕਾਮਯਾਬੀ ਨਹੀਂ ਮਿਲ ਸਕੇਗੀ। ਕਿਸਾਨ ਯੂਨੀਅਨ ਨੇ ਕਦੇ ਇਹ ਆਵਾਜ਼ ਨਹੀਂ ਉਠਾਈ ਕਿ ਧਨਾਢ ਲੋਕ ਸਹੂਲਤਾਂ ਕਿਉਂ ਲੈ ਰਹੇ ਹਨ? ਉਹ ਤਾਂ ਕਹਿੰਦੇ ਹਨ ਕਿ ਗ਼ਰੀਬ ਅਮੀਰ ਸੱਭ ਦੇ ਕਰਜ਼ੇ ਮਾਫ਼ ਹੋਣੇ ਚਾਹੀਦੇ ਹਨ ਜਦ ਕਿ ਹਰ ਪੰਜਾਬੀ ਜਾਣਦਾ ਹੈ ਕਿ ਅਜਿਹਾ ਨਹੀਂ ਹੋ ਸਕਦਾ।

ਜਦੋਂ ਕੈਪਟਨ ਸਰਕਾਰ ਬਣੀ ਤਾਂ ਕੈਪਟਨ ਨੇ ਕਿਹਾ ਸੀ ਕਿ ਧਨਾਢ ਕਿਸਾਨ ਬਿੱਲ ਦੇਣ ਲਈ ਅੱਗੇ ਆਉਣ ਪਰ ਸਾਰੇ ਪੰਜਾਬ ਵਿਚੋਂ ਸਿਰਫ਼ ਖਹਿਰਾ ਸਾਹਬ ਨੇ ਹੀ ਬਿਆਨ ਦਿਤਾ ਸੀ ਕਿ 'ਮੈਂ ਬਿਜਲੀ ਦਾ ਬਿੱਲ ਦੇਵਾਂਗਾ, ਮੇਰੀਆਂ 6 ਮੋਟਰਾਂ ਹਨ ਪਰ ਦੂਜੇ ਸਿਆਸੀ ਲੋਕ ਵੀ ਬਿੱਲ ਅਦਾ ਕਰਨ।' ਇਸ ਤੋਂ ਬਾਅਦ ਕਿਸੇ ਵੀ ਸਿਆਸੀ ਆਗੂ ਨੇ ਬਿੱਲ ਦੇਣ ਬਾਰੇ ਨਹੀਂ ਕਿਹਾ। ਕੈਪਟਨ ਸਾਹਬ ਪਹਿਲਾਂ ਬਿੱਲ ਦੇਣ।, ਨਾਲੇ ਅਪਣੇ ਕਾਂਗਰਸ ਦੇ ਐਮ.ਐਲ.ਏ. ਐਮ.ਪੀ. ਤੇ ਮੰਤਰੀਆਂ ਤੋਂ ਮੋਟਰਾਂ ਦੇ ਬਿੱਲ ਲੈਣ।

ਜਸਵੀਰ ਸਿੰਘ ਫੌਜੀ, ਮੋਗਾ