ਅਰਹਰ ਦੀ ਖੇਤੀ ਸਬੰਧੀ ਪੂਰੀ ਜਾਣਕਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਇਹ ਇੱਕ ਮਹੱਤਵਪੂਰਨ ਫਸਲ ਹੈ ਅਤੇ ਪ੍ਰੋਟੀਨ ਦਾ ਸ੍ਰੋਤ ਹੈ।ਇਹ ਫਸਲ ਊਸ਼ਣ ਅਤੇ ਉਪ-ਊਸ਼ਣ ਖੇਤਰਾਂ ਵਿੱਚ ਉਗਾਈ ਜਾਂਦੀ ਹੈ।

Arhar Crop Cultivation

ਇਹ ਇੱਕ ਮਹੱਤਵਪੂਰਨ ਫਸਲ ਹੈ ਅਤੇ ਪ੍ਰੋਟੀਨ ਦਾ ਸ੍ਰੋਤ ਹੈ।ਇਹ ਫਸਲ ਊਸ਼ਣ ਅਤੇ ਉਪ-ਊਸ਼ਣ ਖੇਤਰਾਂ ਵਿੱਚ ਉਗਾਈ ਜਾਂਦੀ ਹੈ।ਇਹ ਘੱਟ ਵਰਖਾ ਵਾਲੇ ਖੇਤਰਾਂ ਦੀ ਇੱਕ ਮਹੱਤਵਪੂਰਨ ਦਾਲ ਹੈ ਅਤੇ ਇਕੱਲੀ ਜਾਂ ਅਨਾਜਾਂ ਦੇ ਨਾਲ ਲਗਾਈ ਜਾ ਸਕਦੀ ਹੈ। ਇਹ ਨਾਇਟ੍ਰੋਜਨ ਨੂੰ ਬੰਨ੍ਹ ਕੇ ਰੱਖਦੀ ਹੈ।ਭਾਰਤ ਵਿੱਚ ਇਹ ਫਸਲ ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਮਹਾਂਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਉਗਾਈ ਜਾਂਦੀ ਹੈ।

 ਇਹ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਬੀਜੀ ਜਾ ਸਕਦੀ ਹੈ। ਪਰ ਉਪਜਾਊ ਅਤੇ ਵਧੀਆ ਜਲ ਨਿਕਾਸ ਵਾਲੀ ਮੈਰਾ ਜ਼ਮੀਨ ਸਭ ਤੋਂ ਵਧੀਆ ਹੈ। ਖਾਰੀਆਂ ਅਤੇ ਪਾਣੀ ਖੜ੍ਹਾ ਰਹਿਣ ਵਾਲੀਆਂ ਜ਼ਮੀਨਾਂ ਇਸਦੀ ਪੈਦਾਵਾਰ ਲਈ ਵਧੀਆ ਨਹੀਂ ਹਨ। ਇਹ ਫਸਲ 6.5-7.5 pH ਤੱਕ ਵਧੀਆ ਉਗਦੀ ਹੈ।
ਜ਼ਮੀਨ ਦੀ ਤਿਆਰੀ:- ਡੂੰਘੀ ਵਾਹੀ ਤੋਂ ਬਾਅਦ 2-3 ਵਾਰ ਤਵੀਆਂ ਫੇਰੋ ਅਤੇ ਖੇਤ ਨੂੰ ਸੁਹਾਗੇ ਨਾਲ ਪੱਧਰਾ ਕਰੋ।ਇਹ ਫਸਲ ਖੜ੍ਹੇ ਪਾਣੀ ਨੂੰ ਸਹਾਰ ਨਹੀਂ ਸਕਦੀ , ਇਸ ਲਈ ਖੇਤ ਵਿੱਚ ਪਾਣੀ ਖੜਨ ਤੋਂ ਰੋਕੋ।

ਫਸਲੀ ਚੱਕਰ:- ਅਰਹਰ ਦਾ ਕਣਕ, ਜੌਂ, ਸੇਂਜੀ ਜਾਂ ਗੰਨ੍ਹੇ ਨਾਲ ਫਸਲੀ ਚੱਕਰ ਅਪਣਾਓ।
ਬਿਜਾਈ ਦਾ ਸਮਾਂ: ਮਈ ਦੇ ਦੂਜੇ ਪੰਦਰਵਾੜੇ ਵਿੱਚ ਕੀਤੀ ਬਿਜਾਈ ਵੱਧ ਝਾੜ ਦਿੰਦੀ ਹੈ।ਜੇਕਰ ਫਸਲ ਦੇਰੀ ਨਾਲ ਲਾਈ ਜਾਵੇ  ਤਾਂ ਝਾੜ ਘੱਟ ਜਾਂਦਾ ਹੈ
ਫਾਸਲਾ: ਬਿਜਾਈ ਲਈ  50 ਸੈ.ਮੀ. ਕਤਾਰਾਂ ਵਿੱਚ ਅਤੇ 25 ਸੈ.ਮੀ. ਪੌਦਿਆਂ ਵਿੱਚਕਾਰ ਫਾਸਲਾ ਰੱਖੋ .

ਬੀਜ ਦੀ ਡੂੰਘਾਈ: ਬੀਜ ਸੀਡ ਡਰਿੱਲ ਨਾਲ ਬੀਜੇ ਜਾਂਦੇ ਹਨ ਅਤੇ ਇਹਨਾਂ ਦੀ ਡੂੰਘਾਈ 7-10 ਸੈ:ਮੀ: ਹੁੰਦੀ ਹੈ। 
ਬਿਜਾਈ ਦਾ ਢੰਗ: ਬੀਜ ਛਿੱਟੇ ਨਾਲ ਵੀ ਬੀਜਿਆਂ ਜਾ ਸਕਦਾ ਹੈ ਪਰ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਬਿਜਾਈ ਵੱਧ ਪੈਦਾਵਾਰ ਦਿੰਦੀ ਹੈ।
ਬੀਜ ਦੀ ਮਾਤਰਾ: ਵਧੀਆਂ ਝਾੜ ਲਈ 6  ਕਿਲੋ ਪ੍ਰਤੀ ਏਕੜ ਬੀਜ ਵਰਤੋ।

ਬੀਜ ਦੀ ਸੋਧ: ਬਿਜਾਈ ਲਈ ਮੋਟੇ ਬੀਜ ਚੁਣੋ ਅਤੇ ਉਨ੍ਹਾਂ ਨੂੰ ਕਾਰਬੇਨਡੈਜ਼ਿਮ  ਜਾਂ ਥੀਰਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ  ਸੋਧੋ।ਰਸਾਇਣ ਤੋਂ ਬਾਅਦ ਬੀਜ ਨੂੰ ਟਰਾਈਕੋਡਰਮਾ ਵਿਰਾਈਡ 4 ਗ੍ਰਾਮ ਪ੍ਰਤੀ ਕਿਲੋ ਬੀਜ ਜਾਂ  ਸਿੳੇਡੋਮੋਨਾਸ ਫਲਿਊਰੇਸੈਨਸ 10 ਗ੍ਰਾਮ ਪ੍ਰਤੀ ਕਿਲੋ ਬੀਜ  ਨਾਲ ਸੋਧੋ।
ਫੰਗਸਨਾਸ਼ੀ ਦਵਾਈ      ਮਾਤਰਾ (ਪ੍ਰਤੀ ਕਿਲੋਗ੍ਰਾਮ ਬੀਜ)    
Carbendazim                       2gm
Thiram                                  3gm