ਕੇਂਦਰ ਵਲੋਂ ਜਾਰੀ ਆਰਡੀਨੈਂਸ ਕਿਸਾਨਾਂ-ਆੜ੍ਹਤੀਆਂ ਅਤੇ ਮਜ਼ਦੂਰਾਂ ਲਈ ਘਾਤਕ ਸਾਬਤ ਹੋਣਗੇ: ਸ਼ੇਰਗਿੱਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਖਰੜ ਦੇ ਇੰਚਾਰਜ ਨਰਿੰਦਰ ਸਿੰਘ ਸੇਰਗਿੱਲ ਨੇ ਇੱਥੇ ਗੱਲ ਕਰਦਿਆ ਕੀਤਾ।

Photo

ਖਰੜ (ਪੰਕਜ ਚੱਢਾ) : ਕੇਂਦਰ ਸਰਕਾਰ ਵਲੋਂ ਹਾਲ ਹੀ ਵਿਚ ਖੇਤੀਬਾੜੀ ਸੈਕਟਰ ਨੂੰ ਲੈ ਕੇ ਜੋ ਆਰਡੀਨੈਂਸ ਜਾਰੀ ਕੀਤੇ ਗਏ ਹਨ ਉਹ ਦੇਸ ਦਾ ਕਿਸਾਨਾਂ, ਆੜ੍ਹਤੀਆਂ, ਪੱਲੇਦਾਰਾਂ ਤੇ ਮਜ਼ਦੂਰਾਂ ਲਈ ਵੱਡੇ ਪੱਧਰ ਤੇ ਘਾਤਮ ਹੋਣਗੇ ਕਿਉਂਕਿ ਆੜ੍ਹਤੀ ਅਤੇ ਕਿਸਾਨ ਇਕ ਕੜੀ ਵਜੋਂ ਕੰਮ ਕਰਦੇ ਹਨ।  ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਖਰੜ ਦੇ ਇੰਚਾਰਜ ਨਰਿੰਦਰ ਸਿੰਘ ਸੇਰਗਿੱਲ ਨੇ ਇੱਥੇ ਗੱਲ ਕਰਦਿਆ ਕੀਤਾ।

ਉਨ੍ਹਾਂ ਕਿਹਾ ਕਿ ਕਿਸਾਨ ਨੂੰ ਜਦੋਂ ਵੀ ਸਹਾਇਤਾ ਦੀ ਲੋੜ ਹੁੰਦੀ ਹੈ ਤਾਂ ਆੜ੍ਹਤੀ ਉਸ ਦੀ ਮਦਦ ਕਰਦਾ ਹੈ ਇਸ ਨਾਲ ਆੜ੍ਹਤੀ, ਕਿਸਾਨ, ਪੱਲੇਦਾਰ, ਮਜ਼ਦੂਰ ਆਰਡੀਨੈਂਸ ਕਾਰਨ ਬੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਐਮ.ਐਸ.ਪੀ. ਮੁਤਾਬਕ ਫ਼ਸਲਾਂ ਦੇ ਭਾਅ ਨਾਂ ਮਿਲਣ ਕਾਰਨ ਦੇਸ਼ ਦੇ ਕਿਸਾਨਾਂ ਦੀ ਹਾਲਤ ਪਤਲੀ ਹੁੰਦੀ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਮਜ਼ਦੂਰ ਬਣਾਉਣਾ ਚਾਹੁੰਦੀ ਹੈ।

ਕਿਸੇ ਸਮੇ ਭਾਰਤ ਦੁਨੀਆਂ ਵਿਚ ਦੇਸ਼ ਦਾ ਅੰਨਦਾਤਾ ਕਹਾਉਂਦਾ ਸੀ ਅਤੇ ਕਿਸਾਨ ਵੀ ਤਰੱਕੀ ਕਰ ਰਿਹਾ ਸੀ ਪਰ 70 ਸਾਲਾਂ ਦੇ ਇਤਿਹਾਸ ਵਿਚ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਫ਼ਸਲਾਂ ਦੇ ਭਾਅ ਸੂਚਕ ਅੰਕਾਂ ਨਾਲ ਜੋੜ ਕੇ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਫਸਲਾਂ ਦੇ ਭਾਅ ਐਮ.ਪੀ.ਐਸ.ਨਾਲ ਜੋੜ ਕੇ ਦੇਣੇ ਚਾਹੀਦੇ ਹਨ। ਆਰਡੀਨੈਂਸ ਜਾਰੀ ਹੋਣ ਨਾਲ ਕਿਸਾਨ ਅਤੇ ਆੜ੍ਹਤੀ ਖ਼ਤਮ ਹੋ ਜਾਣਗੇ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਕੇਂਦਰ ਸਰਕਾਰ ਨੂੰ ਇਹ ਆਰਡੀਨੈਸ ਰੱਦ ਕਰਨ ਲਈ ਅਪੀਲ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜੇਕਰ ਸੂਬੇ ਵਿਚ ਆਪ ਦੀ ਸਰਕਾਰ ਨੂੰ ਸੱਤਾ ਵਿਚ ਲਿਆਉਂਦੇ ਹਨ ਤਾਂ ਦਿੱਲੀ ਦੀ ਤਰਜ਼ 'ਤੇ ਪੰਜਾਬ ਦਾ ਭਵਿੱਖ ਵੀ ਬਦਲ ਜਾਵੇਗਾ।

ਉਨ੍ਹਾਂ  ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ, ਸਿਹਤ ਸਹੂਲਤਾਂ, ਪਾਣੀ, ਬਿਜਲੀ ਦੀ ਸਹੂਲਤ ਮੁਫਤ ਦਿੱਤੀ ਜਾ ਰਹੀ ਹੈ। ਪੰਜਾਬ ਨਾਲ ਦਿੱਲੀ ਸਰਕਾਰ ਵਲੋਂ ਤਿੱਗਣੀ ਬੁਢਾਪਾ ਪੈਨਸ਼ਨ ਦੇ ਰਹੀ ਹੈ। ਇਸ ਮੌਕੇ ਉਨ੍ਹਾਂ ਆਪ ਦੇ ਰਘਬੀਰ ਸਿੰਘ ਮੋਦੀ, ਸਤਵਿੰਦਰ ਸੱਤੀ ਸਮੇਤ ਹੋਰ ਆਗੂ ਹਾਜ਼ਰ ਸਨ।