1988 ਤੋਂ ਹੁਣ ਤੱਕ ਬੈਠਕਾਂ, ਪਰ ਨਹੀਂ ਹੋ ਸਕੇ ਹਿਮਾਚਲੀ ਕਿਸਾਨ ਜਾਗਰੁਕ : ਆਚਾਰਿਆ ਦੇਵ
ਇਸ ਤਰਾਂ ਦੀਆਂ ਬੈਠਕਾਂ 1988 ਤੋਂ ਹੋ ਰਹੀਆਂ ਹਨ ਅਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਗੁਆਂਢੀ ਮੁਲਕ ਪਾਕਿਸਤਾਨ ਸਮੇਤ ਹੋਰ ਕਈ ਦੇਸ਼ ਸਾਡੇ ਤੋਂ ਅੱਗੇ ਨਿਕਲ ਗਏ ਹਨ।
ਸ਼ਿਮਲਾ, ( ਪੀਟੀਆਈ) : ਪੀਟਰ ਹਾਫ ਵਿਖੇ ਇਕ ਕਾਰਜਸ਼ਾਲਾ ਦੌਰਾਨ ਕਿਸਾਨਾਂ ਅਤੇ ਵਿਗਿਆਨੀਆਂ ਦੀ ਮੌਜੂਦਗੀ ਘੱਟ ਹੋਣ ਤੇ ਰਾਜਪਾਲ ਆਚਰਿਆ ਦੇਵ ਨੇ ਚਿੰਤਾ ਪ੍ਰਗਟ ਕੀਤੀ ਹੈ।। ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਵਿਚ ਕਿਵੇਂ ਛਰਮਾ ਕਿਸਾਨਾਂ ਵਿਚ ਮਸ਼ਹੂਰ ਹੋ ਸਕੇਗਾ। ਖੇਤੀ ਵਿਗਿਆਨੀਆਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਲਈ ਲਗਾਤਾਰ ਖੋਜਾਂ ਕੀਤੀਆਂ ਜਾ ਰਹੀਆਂ ਹਨ। ਅੰਗਰੇਜ਼ੀ ਵਿਚ ਕਿਤਾਬਾਂ ਛਪ ਰਹੀਆਂ ਹਨ ਪਰ ਕਿਸਾਨ ਅੰਗਰੇਜੀ ਤੋਂ ਕਿਸ ਤਰਾਂ ਜਾਣਕਾਰੀ ਹਾਸਲ ਕਰੇਗਾ।
ਇਸ ਤਰਾਂ ਦੀਆਂ ਬੈਠਕਾਂ 1988 ਤੋਂ ਹੋ ਰਹੀਆਂ ਹਨ ਅਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਗੁਆਂਢੀ ਮੁਲਕ ਪਾਕਿਸਤਾਨ ਸਮੇਤ ਹੋਰ ਕਈ ਦੇਸ਼ ਸਾਡੇ ਤੋਂ ਅੱਗੇ ਨਿਕਲ ਗਏ ਹਨ। ਰਾਜ ਦੇ ਵਿਗਿਆਨੀ ਸੇਬਕਥੋਰਨ ਤੇ 1988 ਤੋਂ ਕੰਮ ਕਰ ਰਹੇ ਹਨ। ਸੈਮੀਨਾਰ ਹਾਲ ਵਿਚ ਵਿਗਿਆਨੀਆਂ ਅਤੇ ਕਿਸਾਨਾਂ ਦੀ ਗਿਣਤੀ ਨੂੰ ਦੇਖ ਕੇ ਲਗ ਰਿਹਾ ਹੈ ਕਿ ਅਜੇ ਇਸ ਦਿਸ਼ਾ ਵੱਲ ਬਹੁਤ ਕੁਝ ਕਰਨ ਦੀ ਲੋੜ ਹੈ। ਇਹੀ ਕਾਰਨ ਹੈ ਕਿ ਸਾਲ 1988 ਤੋਂ ਲੈ ਕੇ ਹੁਣ ਤੱਕ ਹਿਮਾਚਲ ਵਿਚ ਸੇਬਕਥੋਰਨ ਦਾ ਵਿਸਤਾਰ ਨਹੀਂ ਹੋ ਪਾਇਆ
ਅਤੇ ਨਾ ਹੀ ਕਿਸਾਨਾਂ ਨੂੰ ਇਸ ਪ੍ਰਤੀ ਲੋੜੀਂਦੇ ਤੌਰ ਤੇ ਜਾਗਰੁਕ ਕੀਤਾ ਗਿਆ ਹੈ। ਰਾਜਪਾਲ ਨੇ ਕਿਹਾ ਕਿ ਭਵਿੱਖ ਵਿਚ ਅਜਿਹੇ ਕਿਸੇ ਵੀ ਸੈਮੀਨਾਰ ਦਾ ਆਯੋਜਨ ਹੁੰਦਾ ਹੈ ਤਾਂ ਵੱਧ ਗਿਣਤੀ ਵਿਚ ਕਿਸਾਨਾਂ ਨੂੰ ਬੁਲਾਇਆ ਜਾਵੇ। ਸਬ ਕੁਝ ਕਾਗਜਾਂ ਵਿਚ ਹੀ ਹੋ ਰਿਹਾ ਹੈ
ਤੇ ਹਕੀਕਤ ਕੁਝ ਹੋਰ ਹੀ ਹੈ, ਬੈਠਕਾਂ ਵਿਚ ਕਰੋੜਾਂ ਖਰਚ ਕਰਨ ਦਾ ਲਾਭ ਕਿਸੇ ਨੂੰ ਨਹੀਂ ਹੋਵੇਗਾ। ਜ਼ਮੀਨੀ ਪੱਧਰ ਤੇ ਇਸ ਨੂੰ ਅਮਲੀ ਜਾਮਾ ਪਹਿਨਾਏ ਜਾਣ ਦੀ ਲੋੜ ਵੱਧ ਹੈ। ਇਸ ਲਈ ਲਾਜ਼ਮੀ ਹੈ ਕਿ ਪਾਲਮਪੁਰ ਯੂਨੀਵਰਸਿਟੀ ਇਸ ਦਿਸ਼ਾ ਵੱਲ ਹੋਰ ਲੋੜੀਂਦੇ ਉਪਰਾਲੇ ਕਰੇ।