Corona ਕਾਰਨ ਕਿਸਾਨਾਂ ’ਤੇ ਪਈ ਮਾਰ, ਕਿਸਾਨਾਂ ਦੇ ਸੁੱਕੇ ਸਾਹ!

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਪਿਛਲੇ ਇੱਕ ਹਫਤੇ ਦੌਰਾਨ ਸਿਰਫ ਡੇਅਰੀ ਉਤਪਾਦਾਂ, ਕਰਿਆਨੇ, ਐਫਐਮਸੀਜੀ...

Corona crises effected farmers price declined of crops

ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਹਰ ਖੇਤਰ ਨੂੰ ਨੁਕਸਾਨ ਪੁੱਜਾ ਹੈ ਪਰ ਹੁਣ ਇਸ ਦਾ ਅਸਰ ਕਿਸਾਨਾਂ ਤੇ ਵੀ ਦੇਖਣ ਨੂੰ ਮਿਲਿਆ ਹੈ। ਕੋਰੋਨਾ ਵਾਇਰਸ ਕਾਰਨ ਕਿਸਾਨਾਂ ਨੂੰ ਮੱਕੀ ਦਾ ਵਾਜਬ ਭਾਅ ਮਿਲਣਾ ਮੁਸ਼ਕਲ ਹੋ ਗਿਆ ਹੈ ਕਿਉਂ ਕਿ ਫਿਲਹਾਲ ਮੱਕੀ ਦੀ ਉਦਯੋਗਿਕ ਮੰਗ ਬਹੁਤ ਘਟ ਗਈ ਹੈ। ਜਦਕਿ ਉਤਪਾਦਨ ਇਸ ਵਾਰ ਪਹਿਲਾਂ ਨਾਲੋਂ ਕਿਤੇ ਵਧੀਆ ਹੈ।

ਦੇਸ਼ 'ਚ ਬਿਹਾਰ ਅਜਿਹਾ ਸੂਬਾ ਹੈ ਜਿੱਥੇ ਸਾਲ 'ਚ ਤਿੰਨ ਸੀਜ਼ਨ ਮੱਕੀ ਦੀ ਖੇਤੀ ਕੀਤੀ ਜਾਂਦੀ ਹੈ। ਪਿਛਲੇ ਸਾਲ ਵਧੀਆਂ ਮੁੱਲ ਮਿਲਣ 'ਤੇ ਇਸ ਵਾਰ ਕਿਸਾਨਾਂ ਨੇ ਵਧ ਚੜ੍ਹ ਕੇ ਮੱਕੀ ਦੀ ਬਿਜਾਈ ਕੀਤੀ ਪਰ ਹੁਣ ਮਜਬੂਰਨ ਪਹਿਲਾਂ ਤੋਂ ਅੱਧੀ ਕੀਮਤ 'ਤੇ ਫ਼ਸਲ ਵੇਚਣੀ ਪੈ ਰਹੀ ਹੈ। ਜਿੱਥੇ ਪਿਛਲੇ ਸਾਲ ਮੱਕੀ ਦਾ ਰੇਟ 1600 ਤੋਂ 2200 ਰੁਪਏ ਪ੍ਰਤੀ ਕੁਇੰਟਲ ਤਕ ਸੀ, ਇਸ ਵਾਰ ਸਿਰਫ਼ 1050 ਰੁਪਏ ਪ੍ਰਤੀ ਕੁਇੰਟਲ ਤਕ ਸਿਮਟ ਗਿਆ ਹੈ।

ਇਸ ਕਾਰਨ ਕਿਸਾਨਾਂ ਲਈ ਇਹ ਘਾਟੇ ਦਾ ਸੌਦਾ ਸਾਬਤ ਹੋਇਆ ਹੈ ਉਧਰ ਪੋਲਟਰੀ ਉਦਯੋਗ 'ਤੇ ਵੀ ਕੋਰੋਨਾ ਮਹਾਮਾਰੀ ਦਾ ਬਹੁਤ ਮਾੜਾ ਅਸਰ ਹੋਇਆ ਹੈ। ਇਸ ਕਾਰਨ ਅੰਡੇ ਤੇ ਮੁਰਗੀਆਂ ਦੀ ਕੀਮਤ ਉਨ੍ਹਾਂ ਦੀ ਲਾਗਤ ਤੋਂ ਘੱਟ ਗਈ ਹੈ। ਮੌਜੂਦਾ ਸਮੇਂ ਇਕ ਅੰਡੇ ਦੀ ਲਾਗਤ 3.20 ਰੁਪਏ ਹੈ ਜਦਕਿ ਇਸ ਦੀ ਕੀਮਤ ਤਿੰਨ ਰੁਪਏ ਹੈ। ਇਸ ਕਾਰਨ ਕਈ ਪੋਲਟਰੀ ਫਾਰਮ ਵੀ ਬੰਦ ਹੋ ਗਏ ਹਨ।

ਦਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਲਾਕਡਾਊਨ 31 ਮਈ ਤਕ ਲਗਾਇਆ ਗਿਆ ਹੈ ਜਿਸ ਕਾਰਨ ਭਾਰਤ ਦੀ ਆਰਥਿਕਤਾ ਨੂੰ ਕਾਫੀ ਡੂੰਘੀ ਸੱਟ ਵੱਜੀ ਹੈ। ਇਸ ਦੇ ਚਲਦੇ ਮਜ਼ਦੂਰਾਂ ਨੂੰ ਇਸ ਸਮੇਂ ਦੌਰਾਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਲਾਕਡਾਊਨ ਵਿਚ ਢਿੱਲ ਮਿਲੀ, ਬਾਜ਼ਾਰ ਖੁੱਲ੍ਹੇ ਤਾਂ ਕੰਮ ਕਰਨ ਲਈ ਵਰਕਰ ਨਹੀਂ ਮਿਲ ਰਹੇ ਹਨ।

ਕੰਨਫੇਡਰੇਸ਼ਨ ਆਫ ਆਲ ਇੰਡੀਆ ਟ੍ਰੈਡਰਸ ਦੇ ਪ੍ਰਧਾਨ ਬੀਸੀ ਭਾਰਤੀਆ ਦਸਦੇ ਹਨ ਕਿ 80 ਪ੍ਰਤੀਸ਼ਤ ਵਰਕਰ ਅਪਣੇ-ਅਪਣੇ ਇਲਾਕਿਆਂ ਵਿਚ ਜਾ ਚੁੱਕੇ ਹਨ। ਕੰਮ ਕਰਨ ਲਈ 20 ਪ੍ਰਤੀਸ਼ਤ ਵਰਕਰ ਬਚੇ ਹਨ ਜੋ ਕਿ ਲੋਕਲ ਹਨ ਅਤੇ ਇਹਨਾਂ ਵਿਚੋਂ ਕੇਵਲ 8 ਪ੍ਰਤੀਸ਼ਤ ਵਰਕਰ ਦੁਬਾਰਾ ਉਸ ਜਗ੍ਹਾ ਤੇ ਵਾਪਸ ਆਏ ਹਨ ਜਿੱਥੇ ਉਹ ਪਹਿਲਾਂ ਕੰਮ ਕਰਦੇ ਸਨ। ਕੋਰੋਨਾ ਵਾਇਰਸ ਦੇ ਡਰ ਨਾਲ ਖਰੀਦਦਾਰੀ ਵੀ ਨਹੀਂ ਹੋ ਰਹੀ ਹੈ।

ਬਾਜ਼ਾਰ ਵਿਚ ਡਿਮਾਂਡ ਹੈ ਪਰ ਖਰੀਦਦਾਰ ਨਿਕਲ ਹੀ ਨਹੀਂ ਰਹੇ ਤਾਂ ਕਿਹੜੇ ਕੰਮ ਦੀ ਡਿਮਾਂਡ। ਲਾਕਡਾਊਨ ਵਿਚ ਢਿੱਲ ਤੋਂ ਬਾਅਦ ਵੀ ਕੇਵਲ 5 ਪ੍ਰਤੀਸ਼ਤ ਵਪਾਰ ਹੋਇਆ ਹੈ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਦੇ ਜਨਰਲ ਸੱਕਤਰ ਪ੍ਰਵੀਨ ਖੰਡੇਲਵਾਲ ਦਾ ਕਹਿਣਾ ਹੈ ਕਿ ਪਿਛਲੇ 60 ਦਿਨਾਂ ਵਿਚ ਦੇਸ਼ ਦੇ ਪ੍ਰਚੂਨ ਕਾਰੋਬਾਰ ਨੂੰ 9 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਪਿਛਲੇ ਇੱਕ ਹਫਤੇ ਦੌਰਾਨ ਸਿਰਫ ਡੇਅਰੀ ਉਤਪਾਦਾਂ, ਕਰਿਆਨੇ, ਐਫਐਮਸੀਜੀ ਉਤਪਾਦਾਂ ਅਤੇ ਖਪਤ ਵਾਲੀਆਂ ਵਸਤਾਂ ਸਮੇਤ ਜ਼ਰੂਰੀ ਵਸਤਾਂ ਦਾ ਸੌਦਾ ਕੀਤਾ ਗਿਆ ਹੈ। ਗਾਹਕ ਹੋਰ ਕਾਰੋਬਾਰਾਂ ਵਿਚ ਗਾਇਬ ਹਨ ਜਿਨ੍ਹਾਂ ਵਿਚ ਇਲੈਕਟ੍ਰਾਨਿਕਸ, ਇਲੈਕਟ੍ਰਿਕਲ, ਮੋਬਾਈਲ, ਗਿਫਟ ਆਰਟੀਕਲ, ਘੜੀਆਂ, ਜੁੱਤੀਆਂ, ਰੈਡੀਮੇਡ ਕੱਪੜੇ, ਫੈਸ਼ਨ ਗਾਰਮੈਂਟਸ, ਰੈਡੀਮੇਡ ਗਾਰਮੈਂਟਸ, ਫਰਨੀਸ਼ ਫੈਬਰਿਕ, ਕੱਪੜਾ, ਗਹਿਣਿਆਂ, ਪੇਪਰ, ਸਟੇਸ਼ਨਰੀ, ਬਿਲਡਰ ਹਾਰਡਵੇਅਰ, ਮਸ਼ੀਨਰੀ, ਟੂਲਸ ਸ਼ਾਮਲ ਹਨ।

ਇਸ ਨਾਲ ਨਾ ਸਿਰਫ ਵਪਾਰੀਆਂ, ਕਾਰੋਬਾਰੀਆਂ ਨੂੰ ਪ੍ਰਭਾਵਤ ਹੋਇਆ ਹੈ ਬਲਕਿ ਸਰਕਾਰ ਨੂੰ ਮਿਲੇ ਟੈਕਸ ਨੂੰ ਵੀ ਪ੍ਰਭਾਵਤ ਕੀਤਾ ਹੈ। ਇਹੀ ਹਾਲ MSME ਉਦਯੋਗ ਦਾ ਹੈ। ਐਮਐਸਐਮਈ ਉਦਯੋਗ ਵਿੱਚ 120 ਮਿਲੀਅਨ ਕਾਮੇ ਕੰਮ ਕਰ ਰਹੇ ਹਨ ਪਰ ਫੈਕਟਰੀ ਵਿੱਚ ਨਿਰਮਾਣ ਲੜੀ ਦੇ ਨਾਜ਼ੁਕ ਪੜਾਅ ਤੇ ਲੋੜੀਂਦੇ ਕਾਮੇ ਗਾਇਬ ਹਨ। ਉਦਯੋਗ ਮਜ਼ਦੂਰਾਂ ਦੇ ਵਾਪਸ ਆਉਣ ਲਈ ਹੱਥ, ਪੈਰ ਜੋੜ ਰਿਹਾ ਹੈ ਪਰ ਅਜਿਹਾ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ ਕਿ ਉਹ ਵਾਪਸ ਆਉਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।