ਪੜ੍ਹੋ ਹਲਵਾ ਕੱਦੂ ਦੀ ਫਸਲ ਬਾਰੇ ਪੂਰੀ ਜਾਣਕਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਹਲਵਾ ਕੱਦੂ ਭਾਰਤ ਦੀ ਪ੍ਰਸਿੱਧ ਸਬਜ਼ੀ ਹੈ ਜੋ ਕਿ ਵਰਖਾ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ

Halwa Pumpkin Crop

ਹਲਵਾ ਕੱਦੂ ਭਾਰਤ ਦੀ ਪ੍ਰਸਿੱਧ ਸਬਜ਼ੀ ਹੈ ਜੋ ਕਿ ਵਰਖਾ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ। ਇਸਨੂੰ "ਹਲਵਾ ਕੱਦੂ" ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਕੁਕੁਰਬਿਟਸਿਆਏ ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਭਾਰਤ ਹਲਵਾ ਕੱਦੂ ਦੀ ਪੈਦਾਵਾਰ ਵਿੱਚ ਦੂਜੇ ਸਥਾਨ ਤੇ ਆਉਂਦਾ ਹੈ। ਇਸਨੂੰ ਖਾਣਾ ਪਕਾਉਣ ਅਤੇ ਮਿਠਾਈ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਵਿਟਾਮਿਨ ਏ ਅਤੇ ਪੋਟਾਸ਼ ਦਾ ਵਧੀਆ ਸ੍ਰੋਤ ਹੈ। ਹਲਵਾ ਕੱਦੂ ਨਜ਼ਰ ਤੇਜ਼ ਕਰਨ, ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਅਤੇ ਐਂਟੀਓਕਸੀਡੈਂਟ ਲਈ ਵਰਤਿਆ ਜਾਂਦਾ ਹੈ। ਇਸਦੇ ਪੱਤੇ, ਤਣੇ, ਫਲ ਦੇ ਰਸ ਅਤੇ ਫੁੱਲਾਂ ਨੂੰ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ।

ਮਿੱਟੀ - ਹਲਵਾ ਕੱਦੂ ਦੀ ਫਸਲ ਦੇ ਵਧੀਆ ਵਿਕਾਸ ਲਈ ਨਿਕਾਸ ਵਾਲੀ ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਜ਼ਿਆਦਾ ਹੋਵੇ, ਦੀ ਲੋੜ ਹੁੰਦੀ ਹੈ। ਹਲਵਾ ਕੱਦੂ ਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ।
ਖੇਤ ਦੀ ਤਿਆਰੀ - ਹਲਵਾ ਕੱਦੂ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਟ੍ਰੈਕਟਰ ਨਾਲ ਖੇਤ ਦੀ ਵਾਹੀ ਕਰੋ।

ਬਿਜਾਈ ਦਾ ਸਮਾਂ - ਬਿਜਾਈ ਲਈ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਦਾ ਸਮਾਂ ਉਚਿੱਤ ਹੁੰਦਾ ਹੈ।
ਫਾਸਲਾ - ਇੱਕ ਜਗ੍ਹਾ ਤੇ ਦੋ ਬੀਜ ਬੀਜੋ ਅਤੇ 60 ਸੈ.ਮੀ. ਦਾ ਫਾਸਲਾ ਰੱਖੋ। ਹਾਈਬ੍ਰਿਡ ਕਿਸਮਾਂ ਲਈ, ਬੀਜਾਂ ਨੂੰ ਬੈੱਡਾਂ ਦੇ ਦੋਨਾਂ ਪਾਸੇ 45 ਸੈ.ਮੀ. ਦੇ ਫਾਸਲੇ ਤੇ ਬੀਜੋ।
ਬੀਜ ਦੀ ਡੂੰਘਾਈ - ਮਿੱਟੀ ਵਿੱਚ ਬੀਜਾਂ ਨੂੰ 1 ਇੰਚ ਡੂੰਘਾ ਬੀਜੋ।

ਬਿਜਾਈ ਦਾ ਢੰਗ - ਸਿੱਧਾ ਖੇਤ ਵਿੱਚ ਬਿਜਾਈ ਕਰੋ।
ਬੀਜ ਦੀ ਮਾਤਰਾ - ਇੱਕ ਏਕੜ ਖੇਤ ਵਿੱਚ 1 ਕਿਲੋ ਬੀਜ ਕਾਫ਼ੀ ਹਨ।
ਬੀਜ ਦੀ ਸੋਧ - ਬੀਜਾਂ ਨੂੰ ਮਿੱਟੀ 'ਚੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਬੇਨਲੇਟ ਜਾਂ ਬਵਿਸਟਨ 2.5 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ।