Electronic Soil: ਵਿਗਿਆਨੀ ਫਸਲਾਂ ਦੀ ਪੈਦਾਵਾਰ ਵਧਾਉਣ ਲਈ ‘ਇਲੈਕਟ੍ਰਾਨਿਕ’ ਮਿੱਟੀ ਵਿਕਸਿਤ ਕਰਦੇ ਹਨ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕਰੰਟ ਲਾਉਣ ਨਾਲ ਜੌਂ ਦੇ ਪੌਦੇ 15 ਦਿਨਾਂ ’ਚ 50 ਫੀ ਸਦੀ ਤੇਜ਼ੀ ਨਾਲ ਵਧੇ

Researchers develop 'electronic soil' that enhances crop growth

Electronic Soil: ਵਿਗਿਆਨੀਆਂ ਨੇ ਇਕ ਅਜਿਹੀ ‘ਮਿੱਟੀ’ ਵਿਕਸਿਤ ਕੀਤੀ ਹੈ ਜਿਸ ਨਾਲ ਔਸਤਨ 15 ਦਿਨਾਂ ’ਚ ਜੌਂ ਦੇ ਪੌਦਿਆਂ ਦੇ ਵਾਧੇ ਨੂੰ 50 ਫੀ ਸਦੀ ਤਕ ਵਧਾ ਸਕਦੀ ਹੈ। ਮਿੱਟੀ ਰਹਿਤ ਖੇਤੀ ਦੀ ਇਸ ਵਿਧੀ ਨੂੰ ‘ਹਾਈਡਰੋਪੋਨਿਕਸ’ ਕਿਹਾ ਜਾਂਦਾ ਹੈ। ਇਸ ਵਿਧੀ ’ਚ ਅਜਿਹੀ ਜੜ੍ਹ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਖੇਤੀ ਦੇ ਨਵੇਂ ‘ਸਬਸਟਰੇਟ’ (ਉਹ ਪਦਾਰਥ ਜਾਂ ਸਤਹ ਜਿਸ ’ਤੇ ਪੌਦਾ ਵਧਦਾ ਹੈ) ਰਾਹੀਂ ਬਿਜਲੀ ਨਾਲ ਉਤੇਜਿਤ ਕੀਤਾ ਜਾਂਦਾ ਹੈ।

ਸਵੀਡਨ ਦੀ ਲਿੰਕੋਪਿੰਗ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫੈਸਰ ਐਲੇਨੀ ਸਟਾਵਰੀਨੀਡੋ ਨੇ ਕਿਹਾ, ‘‘ਜਿਵੇਂ-ਜਿਵੇਂ ਦੁਨੀਆਂ ਦੀ ਆਬਾਦੀ ਵਧ ਰਹੀ ਹੈ ਅਤੇ ਜਲਵਾਯੂ ਪਰਿਵਰਤਨ ਵੀ ਵਧ ਰਿਹਾ ਹੈ, ਇਸ ਲਈ ਇਹ ਸਪੱਸ਼ਟ ਹੈ ਕਿ ਅਸੀਂ ਸਿਰਫ ਪਹਿਲਾਂ ਤੋਂ ਮੌਜੂਦ ਖੇਤੀ ਦੇ ਤਰੀਕਿਆਂ ਨਾਲ ਧਰਤੀ ਦੀਆਂ ਭੋਜਨ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਾਂਗੇ।’’

ਸਟੈਵਰਨੀਡੋ ਨੇ ਕਿਹਾ, ‘‘ਪਰ ਹਾਈਡ੍ਰੋਪੋਨਿਕਸ ਦੀ ਮਦਦ ਨਾਲ, ਅਸੀਂ ਸ਼ਹਿਰਾਂ ’ਚ ਵੀ ਬਹੁਤ ਨਿਯੰਤਰਿਤ ਵਾਤਾਵਰਣ ’ਚ ਫਸਲਾਂ ਉਗਾ ਸਕਦੇ ਹਾਂ।’’
ਟੀਮ ਨੇ ਹਾਈਡ੍ਰੋਪੋਨਿਕ ਖੇਤੀ ਵਾਂਗ ਇਕ ਬਿਜਲਈ ਸੁਚਾਲਕ ਖੇਤੀ ਸਬਸਟਰੇਟ ਵਿਕਸਿਤ ਕੀਤਾ ਜਿਸ ਨੂੰ ਉਹ ਈ-ਮਿੱਟੀ ਕਹਿੰਦੇ ਹਨ। ‘ਪ੍ਰੋਸੀਡਿੰਗਜ਼ ਆਫ ਦਿ ਨੈਸ਼ਨਲ ਅਕੈਡਮੀ ਆਫ ਸਾਇੰਸਜ਼’ ਰਸਾਲੇ ’ਚ ਪ੍ਰਕਾਸ਼ਿਤ ਖੋਜ ’ਚ ਕਿਹਾ ਗਿਆ ਹੈ ਕਿ ਬਿਜਲੀ ਸੁਚਾਲਕ ਮਿੱਟੀ ’ਚ ਉਗਾਏ ਗਏ ਜੌਂ ਦੇ ਪੌਦੇ 15 ਦਿਨਾਂ ’ਚ ਉਦੋਂ 50 ਫੀ ਸਦੀ ਤੇਜ਼ੀ ਨਾਲ ਵਧੇ ਜਦੋਂ ਉਨ੍ਹਾਂ ਨੂੰ ਬਿਜਲਈ ਰੂਪ ’ਚ ਉਤੇਜਿਤ ਕੀਤਾ ਗਿਆ।

‘ਹਾਈਡ੍ਰੋਪੋਨਿਕ’ ਖੇਤੀ ਦਾ ਮਤਲਬ ਹੈ ਕਿ ਪੌਦੇ ਮਿੱਟੀ ਤੋਂ ਬਿਨਾਂ ਉੱਗਦੇ ਹਨ, ਉਨ੍ਹਾਂ ਨੂੰ ਸਿਰਫ ਪਾਣੀ, ਪੌਸ਼ਟਿਕ ਤੱਤਾਂ ਅਤੇ ਸਬਸਟਰੇਟ ਦੀ ਜ਼ਰੂਰਤ ਹੁੰਦੀ ਹੈ ਜਿਸ ਨਾਲ ਉਨ੍ਹਾਂ ਦੀਆਂ ਜੜ੍ਹਾਂ ਜੁੜ ਸਕਣ।

(For more Punjabi news apart from Researchers develop 'electronic soil' that enhances crop growth, stay tuned to Rozana Spokesman